ਭਗਵੰਤ ਮਾਨ ਦੀ ਰੈਲੀ 'ਚ ਚੱਲੇ ਕੁਰਸੀਆਂ ਤੇ ਪੱਥਰ, ਕਈ 'ਆਪ' ਵਰਕਰ ਜ਼ਖਮੀ
ਮਲੋਟ ਵਿਖੇ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ 'ਆਪ' ਸਮਰਥਕ ਅਤੇ ਅਕਾਲੀ ਸਮਰਥਕ ਭਿੜ ਗਏ।
ਝੜਪ ਅਕਾਲੀ ਦਲ ਅਤੇ ਆਪ ਸਮਰਥਕਾਂ ਵਿਚਾਲੇ ਹੋਈ।
ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਸਮਰਥਕ ਭਗਵੰਤ ਮਾਨ ਦਾ ਵਿਰੋਧ ਕਰਨ ਲਈ ਜਿਵੇਂ ਹੀ ਰੈਲੀ ਵਾਲੀ ਥਾਂ ਉੱਤੇ ਪਹੁੰਚੇ ਤਾਂ 'ਆਪ' ਵਰਕਰਾਂ ਨੇ ਇਸ ਦਾ ਇਤਰਾਜ਼ ਕੀਤਾ।
ਹੰਗਾਮਾ ਉਸ ਸਮੇਂ ਹੋਇਆ ਜਦੋਂ ਸਾਂਸਦ ਭਗਵੰਤ ਮਾਨ ਰੈਲੀ ਵਿੱਚ ਪਹੁੰਚੇ।
ਆਪ ਸਮਰਥਕਾਂ ਨੇ ਦੋਸ਼ ਲਗਾਇਆ ਕਿ ਪੁਲਿਸ ਦੀ ਮਿਲੀਭੁਗਤ ਕਾਰਨ ਅਕਾਲੀ ਦੇ ਸਮਰਥਕ ਰੈਲੀ ਵਾਲੀ ਥਾਂ ਉੱਤੇ ਪਹੁੰਚੇ ਅਤੇ ਨਾਅਰੇਬਾਜ਼ੀ ਕੀਤੀ।
ਮਲੋਟ ਵਿਖੇ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ 'ਆਪ' ਸਮਰਥਕ ਅਤੇ ਅਕਾਲੀ ਸਮਰਥਕ ਭਿੜ ਗਏ।
ਜਿਸ ਵਿੱਚ ਕਈ 'ਆਪ' ਸਮਰੱਥਕ ਜ਼ਖਮੀ ਹੋਏ ਹਨ।
ਇਸ ਤੋਂ ਬਾਅਦ ਤੋਂ ਬਾਅਦ ਹੰਗਾਮਾ ਹੋ ਗਿਆ। ਇਸ ਦੌਰਾਨ ਪੱਥਰ ਬਾਜ਼ੀ ਵੀ ਹੋਈ ਜਿਸ ਵਿੱਚ ਕਈ ਆਪ ਸਮਰਥਕ ਜ਼ਖਮੀ ਵੀ ਹੋ ਗਏ।
ਗੁੱਸੇ ਵਿੱਚ ਆਏ 'ਆਪ' ਸਮਰੱਥਕਾਂ ਨੇ ਮਲੋਟ ਵਿੱਚ ਧਰਨਾ ਵੀ ਲਗਾ ਦਿੱਤਾ।
ਇਸ ਦਾ ਜਦੋਂ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਕੁਰਸੀਆਂ ਅਤੇ ਪੱਥਰ ਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।