ਹਾਕੀ ਦੇ ਮੈਦਾਨ 'ਚ ਭਿੜੇ ਪੰਜਾਬ ਪੁਲਿਸ ਤੇ ਪੀਐਨਬੀ ਦੇ ਖਿਡਾਰੀ, ਕਈਆਂ ਦੇ ਸਿਰ ਪਾਟੇ
ਦਰਅਸਲ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ 56ਵੇਂ ਨਹਿਰੂ ਹਾਕੀ ਟੂਰਨਾਮੈਂਟ ਦਾ ਫਾਈਨਲ ਸੀ। ਇੱਥੇ ਮੈਦਾਨ ਵਿੱਚ ਹੀ ਖਿਡਾਰੀ ਭਿੜ ਗਏ, ਜਿਸ ਮਗਰੋਂ ਪ੍ਰਬੰਧਕਾਂ ਨੇ ਦੋਵਾਂ ਟੀਮਾਂ ’ਤੇ ਪਾਬੰਦੀ ਲਾ ਦਿੱਤੀ।
Download ABP Live App and Watch All Latest Videos
View In Appਖੇਡ ਕੁਝ ਸਮਾਂ ਰੁਕੀ ਰਹੀ ਤੇ ਦੋਵੇਂ ਟੀਮਾਂ ਦੇ ਅੱਠ-ਅੱਠ ਖਿਡਾਰੀਆਂ ਨਾਲ ਮੈਚ ਅੱਗੇ ਸ਼ੁਰੂ ਹੋਇਆ। ਪੀਐਨਬੀ ਨੇ ਅਖ਼ੀਰ ਵਿੱਚ ਇਹ ਮੈਚ 6-3 ਨਾਲ ਜਿੱਤਿਆ। ਇਸ ਘਟਨਾ ਤੋਂ ਪ੍ਰੇਸ਼ਾਨ ਜਵਾਹਰ ਲਾਲ ਨਹਿਰੂ ਹਾਕੀ ਟੂਰਨਾਮੈਂਟ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਨੇ ਦੋਵਾਂ ਟੀਮਾਂ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ।
ਇਸ ਮਗਰੋਂ ਟੂਰਨਾਮੈਂਟ ਦੇ ਅਧਿਕਾਰੀਆਂ ਨੇ ਵਿਚਾਲੇ ਪੈ ਕੇ ਖਿਡਾਰੀਆਂ ਨੂੰ ਰੋਕਿਆ। ਦੋਵਾਂ ਟੀਮਾਂ ਦੇ ਤਿੰਨ-ਤਿੰਨ ਖਿਡਾਰੀਆਂ ਨੂੰ ਲਾਲ ਕਾਰਡ ਵਿਖਾਇਆ ਗਿਆ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਮੈਨੇਜਰ ਨੂੰ ਵੀ ਆਪਣੇ ਖਿਡਾਰੀਆਂ ਨੂੰ ਉਕਸਾਉਣ ਲਈ ਲਾਲ ਕਾਰਡ ਮਿਲਿਆ।
ਦੋਵਾਂ ਟੀਮਾਂ ਦੇ ਛੇ ਖਿਡਾਰੀਆਂ ਨੂੰ ਲਾਲ ਕਾਰਡ ਵੀ ਵਿਖਾਇਆ ਗਿਆ। ਹਾਕੀ ਇੰਡੀਆ ਨੇ ਟੂਰਨਾਮੈਂਟ ਦੇ ਪ੍ਰਬੰਧਕਾਂ ਤੋਂ ਵਿਸਥਾਰਿਤ ਰਿਪੋਰਟ ਮੰਗੀ ਹੈ।
ਲੜਾਈ ਉਸ ਸਮੇਂ ਸ਼ੁਰੂ ਹੋਈ ਜਦੋਂ ਦੋਵੇਂ ਟੀਮਾਂ 3-3 ਨਾਲ ਬਰਾਬਰੀ ’ਤੇ ਸਨ ਤੇ ਗੇਂਦ ਪੰਜਾਬ ਪੁਲਿਸ ਦੇ ਸਰਕਲ ਵਿੱਚ ਪੀਐਨਬੀ ਕੋਲ ਸੀ। ਖਿਡਾਰੀਆਂ ਨੇ ਟਰਫ਼ ਵਿੱਚ ਹੀ ਇੱਕ-ਦੂਜੇ ’ਤੇ ਮੁੱਕਿਆਂ ਤੇ ਹਾਕੀਆਂ ਨਾਲ ਹਮਲਾ ਸ਼ੁਰੂ ਕਰ ਦਿੱਤਾ।
ਖੇਡ ਦੇ ਮੈਦਾਨ 'ਤੇ ਪੰਜਾਬ ਪੁਲਿਸ ਤੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੇ ਖਿਡਾਰੀਆਂ ਦੀ ਖੜਕ ਗਈ। ਇਸ ਦੌਰਾਨ ਖੂਬ ਹਾਕੀਆਂ ਚੱਲੀਆਂ ਤੇ ਖਿਡਾਰੀ ਲਹੂ-ਲੁਹਾਣ ਹੋ ਗਏ।
ਹਾਕੀ ਦੇ ਮੈਦਾਨ 'ਚ ਭਿੜੇ ਪੰਜਾਬ ਪੁਲਿਸ ਤੇ ਪੀਐਨਬੀ ਦੇ ਖਿਡਾਰੀ, ਕਈਆਂ ਦੇ ਸਿਰ ਪਾਟੇ
- - - - - - - - - Advertisement - - - - - - - - -