Election 2024 Exit Polls
(Source: Dainik Bhaskar)
ਪ੍ਰਕਾਸ਼ ਸਿੰਘ ਬਾਦਲ ਦੀ ਜੀਵਨੀ, ਤਸਵੀਰਾਂ ਦੀ ਜ਼ੁਬਾਨੀ
Download ABP Live App and Watch All Latest Videos
View In App89 ਸਾਲ ਦੇ ਹੋ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਆਜ਼ਾਦੀ ਤੋਂ ਪਹਿਲਾਂ 8 ਦਸੰਬਰ 1927 ਵਿੱਚ ਪੰਜਾਬ ਦੇ ਅਬੁਲ ਖੁਰਾਣਾ ਪਿੰਡ ਵਿੱਚ ਪਿਤਾ ਰਘੂਰਾਜ ਸਿੰਘ ਤੇ ਮਾਤਾ ਸੁੰਦਰੀ ਕੌਰ ਦੇ ਘਰ ਹੋਇਆ ਸੀ। ਵਿਆਹ 1959 ਵਿੱਚ ਸੁਰਿੰਦਰ ਕੌਰ ਨਾਲ ਹੋਇਆ ਸੀ।
1970 ਵਿੱਚ ਮੁੱਖ ਮੰਤਰੀ ਬਣਨ ਦੌਰਾਨ ਉਹ ਸੂਬੇ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਬਣੇ ਸਨ, ਉਦੋਂ ਬਾਦਲ ਦੀ ਉਮਰ 43 ਸਾਲ ਦੀ ਸੀ। ਰੌਚਕ ਗੱਲ ਇਹ ਹੈ ਕਿ 5 ਸਾਲ ਪਹਿਲਾਂ 84 ਸਾਲ ਦੀ ਉਮਰ ਵਿੱਚ ਜਦੋਂ ਉਨਾਂ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਉਦੋਂ ਉਹ ਪੰਜਾਬ ਦੇ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਬਣੇ ਸਨ।
ਬਾਦਲ ਹੁਣ ਤੱਕ 5 ਵਾਰ ਪੰਜਾਬ ਦੇ ਮੁੱਖ ਮੰਤਰੀ ਚੁਣੇ ਜਾ ਚੁੱਕੇ ਹਨ। 1970 ਵਿੱਚ ਪੰਜਾਬ ਦੇ 12ਵੇਂ ਮੁੱਖ ਮੰਤਰੀ ਵਜੋਂ ਸੂਬੇ ਦੀ ਵਾਗਡੋਰ ਸੰਭਾਲਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਕੱਦਾਵਰ ਆਗੂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ 46 ਸਾਲਾਂ ਬਾਅਦ ਵੀ ਚੋਣ ਮੈਦਾਨ ਵਿੱਚ ਨਿਤਰੇ ਹੋਏ ਹਨ।
ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਵਿੱਚ ਐਂਟਰੀ ਪਿੰਡ ਦੀ ਸਰਪੰਚੀ ਨਾਲ ਸ਼ੁਰੂ ਹੋਈ ਸੀ ਜਦੋਂ ਉਹ 1947 ਵਿੱਚ ਪਿੰਡ ਬਾਦਲ ਦੇ ਸਰਪੰਚ ਬਣੇ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਹੁਣ ਤੱਕ ਸਭ ਤੋਂ ਲੰਬਾ ਸਮਾਂ ਰਹਿਣ ਵਾਲੇ ਮੁੱਖ ਮੰਤਰੀ ਬਣ ਗਏ ਹਨ।
1980 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿੱਚ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਕੀਤੀ।
2003 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਸੁਰਿੰਦਰ ਕੌਰ ਬਾਦਲ ਅਤੇ ਪੁੱਤਰ ਸੁਖਬੀਰ ਸਿੰਘ ਬਾਦਲ ਸਮੇਤ 7 ਲੋਕਾਂ ਖਿਲਾਫ ਭ੍ਰਿਸ਼ਟਾਚਾਰ ਦੇ ਵੱਖ-ਵੱਖ ਮਾਮਲੇ ਵੀ ਦਰਜ ਹੋਏ ਪਰ 7 ਸਾਲਾਂ ਬਾਅਦ ਸਥਾਨਕ ਅਦਾਲਤ ਨੇ ਸਬੂਤਾਂ ਦੀ ਕਮੀ ਕਾਰਨ ਇਹ ਮੁਕੱਦਮੇ ਖਾਰਜ ਕਰ ਦਿੱਤੇ।
2011 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਸੁਰਿੰਦਰ ਕੌਰ ਬਾਦਲ ਦੀ ਕੈਂਸਰ ਦੀ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ।
- - - - - - - - - Advertisement - - - - - - - - -