✕
  • ਹੋਮ

ਮੁੱਖ ਮੰਤਰੀ ਦੀ ਪਤਨੀ ਦੇ ਕੀਰਤਨ ਨੇ ਕੀਤਾ ਨਿਹਾਲ

ਏਬੀਪੀ ਸਾਂਝਾ   |  08 Jan 2017 05:34 PM (IST)
1

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਸ਼ਤਾਬਦੀ ਸਮਾਗਮ ਦੁਨੀਆ ਭਰ ‘ਚ ਸ਼ਾਨੋ ਸ਼ੌਕਤ ਨਾਲ ਮਨਾਏ ਗਏ। ਗੁਰੂ ਸਾਹਿਬ ਦੇ ਪ੍ਰਕਾਸ਼ ਵਾਲੀ ਧਰਤੀ ਪਟਨਾ ਸਾਹਿਬ ਦੇ ਨਾਲ ਦੁਨੀਆ ਦੇ ਹਰ ਗੁਰੂ ਘਰ ਵਿੱਚ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਹਾਲੇ ਵੀ ਲੱਗੀਆਂ ਹੋਈਆਂ ਹਨ।

2

ਗੁਰੂ ਘਰ ਕੀਰਤਨ ਦੀ ਹਾਜ਼ਰੀ ਲਵਾਉਣ ਤੋਂ ਬਾਅਦ ਅਮਰੁਤਾ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੰਦਿਆਂ ਲਿਖਿਆ ਕਿ ”ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਕੀਰਤਨ ਕਰਨ ਦਾ ਸੁਭਾਗ ਹਾਸਲ ਹੋਣਾ ਮੇਰੇ ਲਈ ਬਹੁਤ ਹੀ ਵੱਖਰਾ ਅਨੁਭਵ ਸੀ। ਮੈਂ ਸਾਰੇ ਸਿੱਖ ਭਾਈਚਾਰੇ ਨੂੰ ਇਸ ਵੱਡੇ ‘ਤੇ ਮਹਾਨ ਦਿਨ ਦੀਆਂ ਮੁਬਾਰਕਾਂ ਦਿੰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।”

3

ਮੁੰਬਈ ਦੇ ਗੁਰਦੁਆਰੇ ਧਨ ਪੋਠੋਹਾਰ, ਸੈਂਟਾ ਕਰੂਜ਼ ਵਿਖੇ ਗੁਰਪੁਰਬ ਸਮਾਗਮਾਂ ‘ਚ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਦੀ ਪਤਨੀ ਅਮਰੁਤਾ ਫੜਨਵੀਸ ਨੇ ਵੀ ਸ਼ਰਧਾ ਨਾਲ ਹਾਜ਼ਰੀ ਲਗਵਾਈ। ਅਮਰੁਤਾ ਨੇ ਸਿਰਫ ਹਾਜ਼ਰੀ ਹੀ ਨਹੀਂ ਲਗਵਾਈ ਸਗੋਂ ਗੁਰੂ ਦੀ ਹਾਜ਼ਰੀ ਵਿੱਚ ਸ਼ਬਦ ਕੀਰਤਨ ਵੀ ਗਾਇਨ ਕੀਤਾ।

4

ਮੁੱਖ ਮੰਤਰੀ ਦੀ ਪਤਨੀ ਨੂੰ ਗਾਉਣ ਦਾ ਸ਼ੌਕ ਹੈ ਅਤੇ ਉਹ ਹਿੰਦੀ ਫਿਲਮ ਜੈ ਗੰਗਾਜਲ ਲਈ ‘ਸਭ ਧਨ ਮਾਟੀ’ (ਪਲੇਅਬੈਕ) ਗਾਣਾ ਗਾ ਚੁੱਕੀ ਹੈ।

5

ਅਮਰੁਤਾ ਫੜਨਵੀਸ ਨੇ ਰਾਗੀ ਸਿੰਘਾਂ ਨਾਲ ਮਿਲ ਕੇ ਦਸਮ ਗ੍ਰੰਥ ਦੀ ਰਚਨਾ ‘ਦੇਹਿ ਸ਼ਿਵਾ ਬਰ ਮੋਹਿ ਇਹੈ’ ਦਾ ਰਸਭਿੰਨਾ ਗਾਇਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਗੁਰੂ ਘਰ ਪਹੁੰਚੀ ਸੰਗਤ ਨੇ ਕੀਰਤਨ ਦਾ ਆਨੰਦ ਮਾਣਿਆ। ਗੁਰਦੁਆਰਾ ਪ੍ਰਬੰਧਕਾਂ ਵੱਲੋਂ ਮੁੱਖ ਮੰਤਰੀ ਦੀ ਪਤਨੀ ਦਾ ਸਨਮਾਨ ਵੀ ਕੀਤਾ ਗਿਆ।

  • ਹੋਮ
  • Photos
  • ਖ਼ਬਰਾਂ
  • ਮੁੱਖ ਮੰਤਰੀ ਦੀ ਪਤਨੀ ਦੇ ਕੀਰਤਨ ਨੇ ਕੀਤਾ ਨਿਹਾਲ
About us | Advertisement| Privacy policy
© Copyright@2026.ABP Network Private Limited. All rights reserved.