ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ

ਜੋੜਿਆਂ ਦਾ ਕਹਿਣਾ ਹੈ ਕਿ ਇੰਨੀ ਠੰਢ ਵਿੱਚ ਵਿਆਹ ਕਰਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। ਇੱਥੇ ਦੱਸ ਦੇਈਏ ਕਿ ਨਿਊਫਾਊਡਲੈਂਡ ਤੇ ਲੈਬਰਾਡੋਰ 'ਚ ਤਾਪਮਾਨ ਇਸ ਸਮੇਂ -4 ਡਿਗਰੀ ਸੈਲਸੀਅਸ ਹੈ। ਇੰਨੀ ਠੰਡ ਤੇ ਬਰਫਬਾਰੀ ਦਰਮਿਆਨ ਵੀ ਲਾੜੀਆਂ ਖੁਸ਼ ਨਜ਼ਰ ਆ ਰਹੀਆਂ ਹਨ।
ਉਸ ਨੇ ਕਿਹਾ ਕਿ ਇਹ ਇਕ ਚਮਤਕਾਰ ਵਾਂਗ ਸੀ, ਜਿਸ ਦਿਨ ਅਸੀਂ ਵਿਆਹ ਕਰਵਾਇਆ, ਉਸ ਸਮੇਂ ਬਰਫ ਡਿੱਗ ਰਹੀ ਸੀ। ਬਰਫ ਦਾ ਡਿੱਗਣਾ ਬਹੁਤ ਹੀ ਖੂਸਬੂਰਤ ਸੀ।
ਵਿਆਹ ਦਾ ਫੋਟੋਸ਼ੂਟ ਕਰਾਉਣ ਆਈਆਂ ਲਾੜੀਆਂ 'ਚੋਂ ਇੱਕ ਲਾੜੀ ਹਿਲੇਰੀ ਬਟਲਰ ਨੇ ਕਿਹਾ ਕਿ ਵਿਆਹ ਲਈ ਕ੍ਰਿਸਮਸ ਸੀਜ਼ਨ ਮੇਰੇ ਲਈ ਬਹੁਤ ਖਾਸ ਸਮਾਂ ਸੀ, ਜਦੋਂ ਬਹੁਤ ਸਾਰੇ ਲੋਕ ਘਰਾਂ ਤੋਂ ਬਾਹਰ ਛੁੱਟੀਆਂ ਮਨਾਉਣ ਜਾਂਦੇ ਹਨ। ਮੈਂ ਸੋਚਿਆ ਕਿ ਇਹ ਮੇਰੇ ਲਈ ਸੱਚ-ਮੁੱਚ ਫੋਟੋਸ਼ੂਟ ਦਾ ਸਮਾਂ ਹੈ।
ਅਲੈਕ ਦੇ ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਬਹੁਤ ਸਾਰੇ ਫਾਲੋਅਰਜ਼ ਹਨ। ਉਸ ਨੇ ਦੱਸਿਆ ਕਿ ਹਾਲ ਦੇ ਸਾਲਾਂ 'ਚ ਸਰਦੀਆਂ ਦੇ ਵਿਆਹ ਦੀ ਤਲਾਸ਼ ਕਰ ਰਹੇ ਜੋੜਿਆਂ ਦੀ ਗਿਣਤੀ 'ਚ ਵਾਧਾ ਦੇਖਿਆ ਗਿਆ।
ਕੈਨੇਡਾ ਦੇ ਸੂਬੇ ਨਿਊਫਾਊਡਲੈਂਡ 'ਚ ਜੋੜਿਆਂ ਵਿੱਚ ਕੁਝ ਵੱਖਰਾ ਹੀ ਦੇਖਣ ਨੂੰ ਮਿਲਿਆ, ਜਿੱਥੇ ਬਹੁਤ ਜ਼ਿਆਦਾ ਠੰਢ ਪੈ ਰਹੀ ਹੈ ਤੇ ਬਰਫਬਾਰੀ ਹੋ ਰਹੀ ਹੈ। ਅਲੈਕ ਸਟੈਂਡ ਜੋ ਵਿਆਹ ਵਾਲੇ ਜੋੜਿਆਂ ਦਾ ਫੋਟੋਸ਼ੂਟ ਕਰਦੀ ਹੈ, ਉਸ ਨੇ ਨਿਊਫਾਊਡਲੈਂਡ ਦੇ ਸ਼ਹਿਰ ਸੈਂਟ ਜੌਨਸ 'ਚ ਜੋੜਿਆਂ ਦੇ ਵਿਆਹ ਦੇ ਫੋਟੋਸ਼ੂਟ ਕੀਤੇ।
ਨਵੀਂ ਦਿੱਲੀ: ਜਿੱਥੇ ਇੱਕ ਪਾਸੇ ਕਨੈਡਾ ਵਿੱਚ ਪੈ ਰਹੀ ਬਰਫਬਾਰੀ ਨਾਲ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ, ਉੱਥੇ ਹੀ ਦੂਜੇ ਪਾਸੇ ਵਿਆਹੇ ਜੋੜੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਇਹ ਜੋੜੇ ਬਰਫ ਵਿੱਚ ਫੋਟੋਸ਼ੂਟ ਕਰਵਾ ਰਹੇ ਹਨ।