ਡਾਇਨਾ ਪੈਂਟੀ ਲਈ ਸਭ ਤੋਂ ਮੁਸ਼ਕਲ ਇਹ ਕੰਮ

ਏਬੀਪੀ ਸਾਂਝਾ   |  12 Aug 2018 02:34 PM (IST)
ਡਾਇਨਾ ਪੈਂਟੀ ਲਈ ਸਭ ਤੋਂ ਮੁਸ਼ਕਲ ਇਹ ਕੰਮ
1

ਆਪਣੇ ਸਰਨੇਮ ਸਬੰਧੀ ਮੀਕਾ ਸਿੰਘ ਨਾਲ ਹੋਏ ਵਿਵਾਦ ਸਬੰਧੀ ਵੀ ਡਾਇਨਾ ਚਰਚਾਵਾਂ ਵਿੱਚ ਰਹਿ ਚੁੱਕੀ ਹੈ। ਦਰਅਸਲ ਇੱਕ ਟੀਵੀ ਸ਼ੋਅ ਦੌਰਾਨ ਮੀਕਾ ਸਿੰਘ ਨੇ ਉਸ ਦੇ ਸਰਨੇਮ ‘ਪੈਂਟੀ’ ਸਬੰਧੀ ਟਿੱਪਣੀ ਕੀਤੀ ਸੀ। ਹਾਲਾਂਕਿ ਇਸ ਦੌਰਾਨ ਡਾਇਨਾ ਨੇ ਮੀਕਾ ਨੂੰ ਕੋਈ ਜਵਾਬ ਨਹੀਂ ਦਿੱਤਾ ਸੀ, ਪਰ ਬਾਅਦ ਵਿੱਚ ਨਾਰਾਜ਼ਗੀ ਜ਼ਾਹਰ ਕੀਤੀ ਸੀ।

2

ਹਾਲ ਹੀ ਵਿੱਚ ਉਸ ਨੇ ਟਰੈਵਲ ਐਂਡ ਲੇਜ਼ਰ ਮੈਗਜ਼ੀਨ ਲਈ ਫੋਟੋਸ਼ੂਟ ਕਰਾਇਆ ਹੈ।

3

ਡਾਇਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2005 ਵਿੱਚ ਮਾਡਲਿੰਗ ਨਾਲ ਕੀਤੀ ਸੀ। ਲਗਪਗ 7 ਸਾਲ ਮਾਡਲਿੰਗ ਕਰਨ ਬਾਅਦ 2012 ਵਿੱਚ ਉਸ ਨੇ ਫਿਲਮਾਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬਾਲੀਵੁੱਡ ਵਿੱਚ ਉਸ ਨੇ ਫਿਲਮ ‘ਕਾਕਟੇਲ’ ਨਾਲ ਸ਼ੁਰੂਆਤ ਕੀਤੀ ਸੀ।

4

ਉਸ ਨੇ ਸੋਨਾਕਸ਼ੀ ਸਿਨ੍ਹਾ ਨਾਲ ਕੰਮ ਕਰਨ ਲਈ ਖੁਸ਼ੀ ਪ੍ਰਗਟਾਈ ਤੇ ਉਸ ਨੂੰ ਜ਼ਮੀਨ ਨਾਲ ਜੁੜੀ ਹੋਈ ਦੱਸਿਆ।

5

ਡਾਇਨਾ ਨੇ ਕਿਹਾ ਕਿ ਸ਼ੁਰੂਆਤ ਵਿੱਚ ਉਸ ਨੂੰ ਲੱਗਾ ਕਿ ਹਰਪ੍ਰੀਤ ਦੇ ਕਿਰਦਾਰ ਨੂੰ ਦੁਬਾਰਾ ਸਕਰੀਨ ’ਤੇ ਲੈ ਕੇ ਆਉਣਾ ਮੁਸ਼ਕਲ ਕੰਮ ਸੀ, ਕਿਉਂਕਿ ਪਹਿਲੀ ਫਿਲਮ ਨੂੰ ਤਿੰਨ ਸਾਲ ਹੋ ਚੁੱਕੇ ਸਨ ਪਰ ਜਦੋਂ ਉਸ ਨੇ ਫਿਲਮ ਦੀ ਕਹਾਣੀ ਪੜ੍ਹੀ ਤਾਂ ਉਹ ਕਿਰਦਾਰ ਉਸ ਦੇ ਅੰਦਰ ਆ ਗਿਆ।

6

‘ਹੈਪੀ ਫਿਰ ਭਾਗ ਜਾਏਗੀ’ ਵਿੱਚ ਡਾਇਨਾ ਹਰਪ੍ਰੀਤ ਦਾ ਕਿਰਦਾਰ ਨਿਭਾਅ ਰਹੀ ਹੈ।

7

ਉਸ ਨੇ ਕਿਹਾ ਕਿ ਕਾਮੇਡੀ ਕਰਨਾ ਵੱਖਰਾ ਹੈ ਕਿਉਂਕਿ ਸੁਭਾਵਿਕਤਾ ਬਣਾਈ ਰੱਖਣਾ ਮੁਸ਼ਕਲ ਕੰਮ ਹੈ। ਉਸ ਦੀ ਆਗਾਮੀ ਫਿਲਮ ‘ਹੈਪੀ ਫਿਰ ਭਾਗ ਜਾਏਗੀ’ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਕਿ ਜਦੋਂ ਅਸੀਂ ਅਜਿਹੀਆਂ ਫਿਲਮਾਂ ਬਣਾਉਂਦੇ ਹਾਂ ਤਾਂ ਇਸ ਵਿੱਚ ਹਮੇਸ਼ਾ ਊਰਜਾ ਬਣਾਈ ਰੱਖਣ ਦੀ ਜ਼ਰੂਰਤ ਹੁੰਦੀ ਹੈ। ਇਸ ਤਰ੍ਹਾਂ ਦੀਆਂ ਫਿਲਮਾਂ ਵਿੱਚ ਇੱਕ ਸ਼ਾਟ ਨੂੰ ਕਈ-ਕਈ ਵਾਰ ਸ਼ੂਟ ਕੀਤਾ ਜਾਂਦਾ ਹੈ, ਜਿਸ ਨਾਲ ਸੁਭਾਵਿਕਤਾ ਥੋੜੀ ਘੱਟ ਹੋ ਜਾਂਦੀ ਹੈ।

8

ਬਾਲੀਵੁੱਡ ਅਦਾਕਾਰਾ ਡਾਇਨਾ ਪੈਂਟੀ ਲਈ ਫਿਲਮਾਂ ਵਿੱਚ ਕਾਮੇਡੀ ਕਰਨਾ ਬੇਹੱਦ ਮੁਸ਼ਕਲ ਕੰਮ ਹੈ ਪਰ ਉਸ ਨੂੰ ਅਜਿਹਾ ਕਿਰਦਾਰ ਨਿਭਾਉਣਾ ਪਸੰਦ ਹੈ ਕਿਉਂਕਿ ਇਸ ਨਾਲ ਉਸ ਨੂੰ ਕਲਾਕਾਰ ਵਜੋਂ ਬਿਹਤਰ ਹੋਣ ਵਿੱਚ ਮਦਦ ਮਿਲਦੀ ਹੈ।

  • ਹੋਮ
  • Photos
  • ਮਨੋਰੰਜਨ
  • ਡਾਇਨਾ ਪੈਂਟੀ ਲਈ ਸਭ ਤੋਂ ਮੁਸ਼ਕਲ ਇਹ ਕੰਮ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ