✕
  • ਹੋਮ

ਡੋਪ ਟੈਸਟ 'ਚ ਨਰਸਿੰਘ ਚਿੱਤ

ਏਬੀਪੀ ਸਾਂਝਾ   |  24 Jul 2016 03:27 PM (IST)

NADA ਦੇ ਡੀ.ਜੀ. ਨੇ ਭਲਵਾਨ ਨਰਸਿੰਘ ਯਾਦਵ 'ਤੇ ਬਣੇ ਸਸਪੈਂਸ ਨੂੰ ਖਤਮ ਕਰਦੇ ਕਿਹਾ ਕਿ 'ਨਰਸਿੰਘ ਡੋਪ ਟੈਸਟ 'ਚ ਪਾਜ਼ਿਟਿਵ ਪਾਇਆ ਗਿਆ ਹੈ।' ਇਸ ਬਿਆਨ ਤੋਂ ਬਾਅਦ ਹੁਣ ਨਰਸਿੰਘ ਯਾਦਵ ਦਾ ਓਲੰਪਿਕ ਖੇਡਣਾ ਮੁਸ਼ਕਿਲ ਹੋ ਗਿਆ ਹੈ। NADA ਦੇ ਡਾਇਰੈਕਟਰ ਜਨਰਲ ਨਵੀਨ ਅਗਰਵਾਲ ਨੇ ਪੁਸ਼ਟੀ ਕੀਤੀ ਕਿ ਨਰਸਿੰਘ ਯਾਦਵ ਦੇ ਡੋਪ ਟੈਸਟ ਪਾਜੀਟਿਵ ਆਏ ਹਨ।

1

2

ਇਸੇ ਮਹੀਨੇ ਦੀ 5 ਤਰੀਕ ਨੂੰ ਨਰਸਿੰਘ ਯਾਦਵ ਦਾ ਡੋਪ ਟੈਸਟ ਹੋਇਆ ਸੀ। ਨੈਸ਼ਨਲ ਐਂਟੀ ਡੋਪਿੰਗ ਅਜੈਂਸੀ (NADA) ਵੱਲੋਂ ਕਰਵਾਏ ਗਏ ਇਸ ਡੋਪ ਟੈਸਟ 'ਚ ਨਰਸਿੰਘ ਦੇ ਸੈਂਪਲ ਪਾਜ਼ਿਟਿਵ ਆਏ ਸਨ। ਇਸਤੋਂ ਬਾਅਦ NADA ਨੇ ਦੁਬਾਰਾ ਨਰਸਿੰਘ ਦੇ ਸੈਂਪਲ ਲਏ ਅਤੇ ਦੱਸਿਆ ਜਾ ਰਿਹਾ ਹੈ ਕਿ ਨਰਸਿੰਘ ਦੇ 'B' ਸੈਂਪਲ ਵੀ ਪਾਜ਼ਿਟਿਵ ਆਏ ਹਨ। 5 ਜੁਲਾਈ ਨੂੰ ਹੋਏ ਡੋਪ ਟੈਸਟ ਦਾ ਰਿਜਲਟ 16 ਜੁਲਾਈ ਨੂੰ WFI ਨੂੰ ਭੇਜਿਆ ਗਿਆ ਸੀ।

3

5 ਜੁਲਾਈ ਨੂੰ ਹੋਇਆ ਸੀ ਡੋਪ ਟੈਸਟ

4

ਰੀਓ ਓਲੰਪਿਕ ਲਈ ਜਾਣ ਤੋਂ ਠੀਕ ਪਹਿਲਾਂ ਭਾਰਤ ਦੀਆਂ ਓਲੰਪਿਕ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਓਲੰਪਿਕ ਲਈ ਚੁਣੇ ਗਏ ਭਾਰਤੀ ਕੁਸ਼ਤੀ ਟੀਮ ਦੇ ਭਲਵਾਨ ਨਰਸਿੰਘ ਯਾਦਵ ਦੇ ਡੋਪ ਟੈਸਟ 'ਚ ਫੇਲ੍ਹ ਹੋਣ ਦੀ ਖਬਰ ਦੀ ਪੁਸ਼ਟੀ ਹੋ ਗਈ ਹੈ। ਬੀਤੇ ਸਾਲ 74kg ਭਾਰਵਰਗ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤ ਕੇ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਫ੍ਰੀਸਟਾਈਲ ਭਲਵਾਨ ਨਰਸਿੰਘ ਯਾਦਵ ਲਈ ਵੀ ਇਹ ਵੱਡਾ ਝਟਕਾ ਹੈ।

5

ਲਗਾਤਾਰ 2 ਵਾਰ ਓਲੰਪਿਕ 'ਚ ਤਗਮਾ ਜਿੱਤਣ ਵਾਲੇ ਸੁਸ਼ੀਲ ਕੁਮਾਰ ਦੀ ਜਗ੍ਹਾ 74kg ਭਾਰਵਰਗ 'ਚ ਓਲੰਪਿਕ ਲਈ ਜਗ੍ਹਾ ਬਣਾਉਣ ਵਾਲੇ ਨਰਸਿੰਘ ਯਾਦਵ ਬਾਰੇ ਆਈ ਇਸ ਖਬਰ ਤੋਂ ਬਾਅਦ ਹੁਣ ਨਰਸਿੰਘ ਦਾ ਰੀਓ ਖੇਡਾਂ 'ਚ ਹਿੱਸਾ ਲੈਣ ਦਾ ਸੁਪਨਾ ਟੁੱਟ ਸਕਦਾ ਹੈ। ਸੋਮਵਾਰ ਨੂੰ ਭਾਰਤੀ ਪੂਰੁਸ਼ ਭਲਵਾਨਾ ਦੇ 5 ਮੈਂਬਰੀ ਦਲ ਨੇ ਜੌਰਜੀਆ ਰਵਾਨਾ ਹੋਣਾ ਹੈ। ਖਬਰਾਂ ਹਨ ਕਿ ਹੁਣ ਇਸ ਦਲ 'ਚ ਨਰਸਿੰਘ ਯਾਦਵ ਨੂੰ ਸ਼ਾਮਿਲ ਨਹੀਂ ਕੀਤਾ ਜਾ ਰਿਹਾ ਅਤੇ ਉਸਦੇ ਬਿਨਾ ਹੀ ਬਾਕੀ ਦੇ ਭਲਵਾਨ ਜੌਰਜੀਆ ਜਾਣਗੇ।

6

NADA ਦੇ ਡੀ.ਜੀ. ਨੇ ਭਲਵਾਨ ਨਰਸਿੰਘ ਯਾਦਵ 'ਤੇ ਬਣੇ ਸਸਪੈਂਸ ਨੂੰ ਖਤਮ ਕਰਦੇ ਕਿਹਾ ਕਿ 'ਨਰਸਿੰਘ ਡੋਪ ਟੈਸਟ 'ਚ ਪਾਜ਼ਿਟਿਵ ਪਾਇਆ ਗਿਆ ਹੈ।' ਇਸ ਬਿਆਨ ਤੋਂ ਬਾਅਦ ਹੁਣ ਨਰਸਿੰਘ ਯਾਦਵ ਦਾ ਓਲੰਪਿਕ ਖੇਡਣਾ ਮੁਸ਼ਕਿਲ ਹੋ ਗਿਆ ਹੈ। NADA ਦੇ ਡਾਇਰੈਕਟਰ ਜਨਰਲ ਨਵੀਨ ਅਗਰਵਾਲ ਨੇ ਪੁਸ਼ਟੀ ਕੀਤੀ ਕਿ ਨਰਸਿੰਘ ਯਾਦਵ ਦੇ ਡੋਪ ਟੈਸਟ ਪਾਜੀਟਿਵ ਆਏ ਹਨ।

  • ਹੋਮ
  • Photos
  • ਖ਼ਬਰਾਂ
  • ਡੋਪ ਟੈਸਟ 'ਚ ਨਰਸਿੰਘ ਚਿੱਤ
About us | Advertisement| Privacy policy
© Copyright@2026.ABP Network Private Limited. All rights reserved.