ਇਜ਼ਰਾਇਲ-ਫਲਸਤੀਨ 'ਚ ਮੁੜ ਟਕਰਾਅ, 90 ਲੱਖ ਡਾਲਰ ਦਾ ਨੁਕਸਾਨ, 1800 ਲੋਕ ਜ਼ਖਮੀ
ਇਸ ਤਸਵੀਰ 'ਚ ਤੁਸੀਂ ਫਲਸਤੀਨੀ ਪ੍ਰਦਰਸ਼ਨਕਾਰੀਆਂ ਨੂੰ ਇਜ਼ਰਾਇਲ ਤੇ ਗੁਲੇਲ ਦੀ ਵਰਤੋਂ ਕਰਦੇ ਦੇਖ ਸਕਦੇ ਹੋ।
ਫਲਸਤੀਨ ਦੇ ਨਾਗਰਿਕ ਆਪਣੇ ਬਚਾਓ ਲਈ ਰਾਕਟ ਤੇ ਗੁਲੇਲ ਜਿਹੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ। ਇਸ ਤਸਵੀਰ 'ਚ ਫਲਸਤੀਨੀ ਪ੍ਰਦਰਸ਼ਨਕਾਰੀ ਰਾਕਟ ਦੀ ਵਰਤੋਂ ਕਰਕੇ ਇਜ਼ਰਾਇਲੀ ਫੌਜ ਦੇ ਕੈਨਿਸਟਰ ਨੂੰ ਉਸ ਵੱਲ ਭੇਜਦੇ ਦੇਖ ਸਕਦੇ ਹੋ।
ਤਹਾਨੂੰ ਦੱਸ ਦਈਏ ਕਿ ਇਜ਼ਰਾਇਲੀ ਗੋਲੀਬਾਰੀ 'ਚ 30 ਮਾਰਚ ਤੋਂ ਹੁਣ ਤੱਕ 41 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਚੁੱਕੀ ਹੈ ਤੇ 1800 ਤੋਂ ਵੱਧ ਜ਼ਖਮੀ ਹੋ ਚੁੱਕੇ ਹਨ।
ਸੈਨਾ ਨੇ ਦੱਸਿਆ ਕਿ ਵਿਦਰੋਹੀਆਂ ਨੇ ਗਾਜਾ 'ਚ ਕਈ ਥਾਵਾਂ 'ਤੇ ਅੱਗ ਲਾ ਦਿੱਤੀ ਜਿਸ ਨਾਲ 90 ਲੱਖ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ। ਇਸ ਨਾਲ ਡੀਜ਼ਲ ਤੇ ਨਿਰਮਾਣ 'ਚ ਲੱਗਣ ਵਾਲੇ ਸਾਮਾਨ ਦੇ ਇੰਪੋਰਟ 'ਚ ਵੀ ਰੁਕਾਵਟ ਪਹੁੰਚੀ ਹੈ।
ਮੰਤਰਾਲੇ ਨੇ ਕਿਹਾ ਕਿ ਜ਼ਖਮੀਆਂ 'ਚ 10 ਦੀ ਹਾਲਤ ਗੰਭੀਰ ਹੈ ਜਿਸ ਵਿੱਚ 16 ਸਾਲ ਦਾ ਮੁੰਡਾ ਵੀ ਸ਼ਾਮਲ ਹੈ ਜਿਸ ਦੇ ਸਿਰ 'ਚ ਗੋਲੀ ਲੱਗੀ। ਇਸ ਤੋਂ ਇਲਾਵਾ 800 ਹੋਰ ਲੋਕਾਂ ਦੇ ਸੱਟਾਂ ਲੱਗਣ ਬਾਰੇ ਵੀ ਦੱਸਿਆ ਹੈ।
ਗਾਜਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਇਜ਼ਰਾਇਲ ਵੱਲੋਂ ਹੋਈ ਗੋਲੀਬਾਰੀ 'ਚ 40 ਸਾਲ ਦੇ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ ਜਦਕਿ 176 ਹੋਰ ਜ਼ਖਮੀ ਹੋ ਗਏ।
ਗਾਜਾ 'ਚ ਸਾਲਾਂ ਪੁਰਾਣੀ ਘੇਰਾਬੰਦੀ ਖ਼ਤਮ ਕਰਨ ਲਈ ਸੀਮਾ 'ਤੇ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਦੀ ਭੀੜ 'ਤੇ ਇਜ਼ਰਾਇਲ ਦੀ ਸੈਨਾ ਨੇ ਗੋਲੀਬਾਰੀ ਕਰ ਦਿੱਤੀ, ਜਿਸ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 176 ਲੋਕ ਜ਼ਖਮੀ ਹੋ ਗਏ।