ਮੋਦੀ ਦੀ ਰੈਲੀ 'ਚ ਕਾਂਗਰਸ ਦਾ ਛਾਪਾ!
ਏਬੀਪੀ ਸਾਂਝਾ | 11 Jul 2018 03:52 PM (IST)
1
ਰੈਲੀ ਵਿੱਚ ਮੋਦੀ ਨੇ ਪੰਜਾਬੀਆਂ ਦੀ ਤਾਰੀਫ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਸਰਹੱਦ ਦੀ ਸੁਰੱਖਿਆ ਵੀ ਕੀਤੀ ਤੇ ਦੇਸ਼ ਲਈ ਅੰਨ ਵੀ ਪੈਦਾ ਕੀਤਾ। ਉਨ੍ਹਾਂ ਕਿਹਾ ਕਿ ਦੁਨੀਆ ਦੇ ਹਰ ਖਿਤੇ ਵਿੱਚ ਪੰਜਾਬੀਆਂ ਨੇ ਆਪਣਾ ਲੋਹਾ ਮਨਵਾਇਆ ਹੈ।
2
ਬਾਅਦ ਵਿੱਚ ਪੁਲਿਸ ਨੇ ਐਨਐਸਯੂਆਈ ਦੇ ਸੂਬਾ ਪ੍ਰਧਾਨ ਸਣੇ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
3
ਨਾਅਰੇਬਾਜ਼ੀ ਨੂੰ ਵੇਖਦਿਆਂ ਪੁਲਿਸ ਤੇ ਰੈਲੀ ਦੇ ਪ੍ਰਬੰਧਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ।
4
ਦਰਅਸਲ ਐਨਐਸਯੂਆਈ ਦੇ ਕਾਰਕੁਨ ਚੁੱਪ-ਚੁਪੀਤੇ ਰੈਲੀ ਵਿੱਚ ਪਹੁੰਚ ਗਏ ਤੇ ਖੜ੍ਹੇ ਹੋ ਕੇ ਨਾਅਰੇ ਲਾਉਣ ਲੱਗੇ।
5
ਐਨਐਸਯੂਆਈ ਨੇ ਖੁਦ ਤਸਵੀਰਾਂ ਰਿਲੀਜ਼ ਕੀਤੀਆਂ ਹਨ ਜਿਨ੍ਹਾਂ ਵਿੱਚ ਕਾਰਕੁਨ ਨਾਅਰੇ ਲਾ ਰਹੇ ਹਨ।
6
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਲੋਟ ਵਿੱਚ ‘ਕਿਸਾਨ ਕਲਿਆਣ ਰੈਲੀ’ ਦੇ ਜਿੱਥੇ ਕਿਸਾਨਾਂ ਨੇ ਵਿਰੋਧ ਕੀਤਾ, ਉੱਥੇ ਹੀ ਕਾਂਗਰਸ ਦੇ ਯੂਥ ਵਿੰਗ ਐਨਐਸਯੂਆਈ ਨੇ ਵੀ ਰੈਲੀ ਵਿੱਚ ਪਹੁੰਚ ਕੇ ਨਾਅਰੇਬਾਜ਼ੀ ਕੀਤੀ।