ਕੂਲਪੈਡ ਦਾ ਨਵਾਂ ਧਮਾਕਾ
ਏਬੀਪੀ ਸਾਂਝਾ | 28 Dec 2016 07:20 PM (IST)
1
ਇਸ ਸਮਾਰਟਫੋਨ ‘ਚ 5.5 ਇੰਚ ਦੀ ਫੁੱਲ ਐਚਡੀ ਡਿਸਪਲੇਅ ਦਿੱਤੀ ਹੈ, ਜਿਸ ਦੀ ਪਿਕਸਲ ਰੈਜ਼ੂਲੇਸ਼ਨ 1920×1080 ਹੈ। ਕੰਪਨੀ ਨੇ ਇਸ ਫੋਨ ਚ ਆਕਟਾ ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ ਤੇ 4 ਜੀਬੀ ਰੈਮ ਦਿੱਤੀ ਹੈ। ਸਟੋਰੇਜ ਦੇ ਲਈ ਕੂਲ1 ਚ 32 ਜੀਬੀ ਇੰਟਰਨਲ ਮੈਮੋਰੀ ਦਿੱਤੀ ਗਈ ਹੈ।
2
ਸਮਾਰਟਫੋਨ ਕੰਪਨੀ ਕੂਲਪੈਡ ਨੇ ਆਪਣਾ ਨਵਾਂ ਸਮਾਰਟਫੋਨ ਕੂਲ1 ਭਾਰਤ ‘ਚ ਲਾਂਚ ਕੀਤਾ ਹੈ। ਇਹ ਫੋਨ 5 ਜਨਵਰੀ ਤੋਂ ਆਨਲਾਈਨ ਸ਼ਾਪਿੰਗ ਸਾਈਟ ਐਮਾਜਨ ‘ਤੇ ਉਪਲਬਧ ਹੋਵੇਗਾ। ਇਹ ਫੋਨ ਗੋਲਡ, ਸਿਲਵਰ ਅਤੇ ਰੋਜ਼ ਗੋਲਡ ਕਲਰ ਚ ਉਪਲੱਬਧ ਹੋਵੇਗਾ। ਕੰਪਨੀ ਨੇ ਇਸਦੀ ਕੀਮਤ 13,999 ਰੁਪਏ ਤੈਅ ਕੀਤੀ ਹੈ।
3
ਫੋਟੋਗ੍ਰਾਫੀ ਦੇ ਲਈ ਇਸ ਸਮਾਰਟਫੋਨ ‘ਚ ਆਟੋਫੋਕਸ ਅਤੇ ਡਿਊਲ ਐਲਈਡੀ ਫਲੈਸ਼ ਨਾਲ 13 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੈਲਫੀ ਲਈ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। ਪਾਵਰ ਦੇ ਲਈ 4060 mah ਦੀ ਬੈਟਰੀ ਦਿੱਤੀ ਗਈ ਹੈ।
4