ਜਾਣੋ ਘੁੰਮਣ ਲਈ ਕਿਹੜਾ ਸ਼ਹਿਰ ਸਭ ਤੋਂ ਸਸਤਾ ਤੇ ਕਿਹੜਾ ਮਹਿੰਗਾ..?

ਸਰਵੇਖਣ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਖਾਣ-ਪੀਣ ਦੇ ਲਿਹਾਜ ਤੋਂ ਕੋਲਕਾਤਾ ਸਭ ਤੋਂ ਸਸਤਾ ਸ਼ਹਿਰਾ ਹੈ। ਇੱਥੇ 3 ਦਿਨਾਂ ਲਈ ਦਿਨ ਤੇ ਰਾਤ ਦੇ ਭੋਜਨ ਦਾ ਖ਼ਰਚ ਲੜੀਵਾਰ 2,730 ਰੁਪਏ ਤੇ 8,325 ਰੁਪਏ ਹੈ। ਜਦਕਿ, ਚੇਨਈ ਇਸ ਮਾਮਲੇ ਵਿੱਚ ਕਾਫੀ ਮਹਿੰਗਾ ਸ਼ਹਿਰਾ ਹੈ। ਇੱਥੇ ਰਾਤ ਦੇ ਭੋਜਨ ਦਾ ਖਰਚਾ 13,326 ਰੁਪਏ ਹੈ, ਹਾਲਾਂਕਿ ਦਿੱਲੀ ਵਿੱਚ ਦਿਨ ਵਾਲੇ ਖਾਣੇ ਦਾ ਖ਼ਰਚ 4,188 ਰੁਪਏ ਹੈ।
ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਥੋੜ੍ਹੇ ਸਮੇਂ ਦੇ ਟੂਰ ਲਈ ਇਨ੍ਹਾਂ ਸ਼ਹਿਰਾਂ ਨੂੰ ਚੁਣਨ ਲਈ ਲਾਗਤ ਇੱਕ ਵੱਡਾ ਕਾਰਕ ਜਾਂ ਫੈਕਟਰ ਹੈ ਤੇ ਸੈਲਾਨੀਆਂ ਨੂੰ ਉਨ੍ਹਾਂ ਦੀ ਯਾਤਰਾ ਦੀ ਯੋਜਨਾ ਬਣਾਉਣ ਵਿੱਚ ਇਸ ਦੀ ਜਾਣਕਾਰੀ ਸਭ ਤੋਂ ਵੱਧ ਸਹਾਈ ਹੁੰਦੀ ਹੈ। ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਉਹ ਆਪਣੇ ਆਪ ਨੂੰ ਵਧੇਰੇ ਸੁਰੱਖਿਅਤ ਮਹਿਸੂਸ ਕਰਦੇ ਹਨ।
ਟਰੈਵਲ ਵੈਬਸਾਈਟ ਟਰਿੱਪ ਐਡਵਾਈਜ਼ਰ ਦੇ ਸਾਲਾਨਾ ਟ੍ਰਿਪਇੰਡੈਕਸ ਸਿਟੀਜ਼ ਦੇ ਸੱਤਵੇਂ ਐਡੀਸ਼ਨ ਵਿੱਚ ਦੋ ਲੋਕਾਂ ਦੇ ਚਾਰ ਤਾਰਾ ਹੋਟਲ ਵਿੱਚ ਤਿੰਨ ਰਾਤਾਂ ਠਹਿਰਨ, ਪੰਜ ਸਿਖਰਲੀਆਂ ਥਾਵਾਂ 'ਤੇ ਘੁੰਮਣ, ਹਰ ਦਿਨ ਤੇ ਰਾਤ ਦੇ ਭੋਜਨ ਤੇ ਟੈਕਸੀ ਦਾ ਖ਼ਰਚ ਜੋੜ ਕੇ ਸਫਰ ਦਾ ਕੁੱਲ ਖ਼ਰਚ ਬਣਾਇਆ ਗਿਆ ਹੈ।
ਸਰਵੇਖਣ ਵਿੱਚ ਨਵੀਂ ਦਿੱਲੀ, ਮੁੰਬਈ, ਬੰਗਲੁਰੂ, ਚੇਨਈ, ਕੋਲਕਾਤਾ, ਹੈਦਰਾਬਾਦ, ਪੁਣੇ ਤੇ ਜੈਪੁਰ ਦੇ ਦਰਮਿਆਨ ਦਸੰਬਰ ਵਿੱਚ ਤਿੰਨ ਦਿਨ ਦੇ ਟੂਰ ਦੇ ਲਿਹਾਜ਼ ਨਾਲ ਤੁਲਨਾ ਕੀਤੀ ਗਈ ਹੈ। ਇਸ ਦੌਰਾਨ ਵੇਖਿਆ ਗਿਆ ਹੈ ਕਿ ਇਨ੍ਹਾਂ ਸ਼ਹਿਰਾਂ ਵਿੱਚ ਟਰਿੱਪ 'ਤੇ ਔਸਤਨ 39,693 ਰੁਪਏ ਦਾ ਖ਼ਰਚ ਹੈ ਜਿਸ ਵਿੱਚ ਹਵਾਈ ਟਿਕਟ ਦਾ ਖ਼ਰਚ ਸ਼ਾਮਲ ਨਹੀਂ।
ਦੇਸ਼ ਦੇ ਮੁੱਖ 8 ਸ਼ਹਿਰਾਂ ਵਿੱਚੋਂ ਜੈਪੁਰ ਦਸੰਬਰ ਵਿੱਚ ਤਿੰਨ ਦਿਨਾਂ ਦੇ ਟੂਰ ਦੇ ਲਿਹਾਜ਼ ਨਾਲ ਸਭ ਤੋਂ ਮਹਿੰਗੇ ਸ਼ਹਿਰ ਰੂਪ ਨਾਲ ਉੱਭਰਿਆ ਹੈ, ਜਿੱਥੇ ਕੁੱਲ 45,351 ਰੁਪਏ ਦਾ ਖ਼ਰਚ ਆਵੇਗਾ। ਜਦਕਿ ਪੁਣੇ ਸਭ ਤੋਂ ਸਸਤੇ ਸ਼ਹਿਰ ਦੇ ਰੂਪ ਵਿੱਚ ਉੱਭਰਿਆ ਹੈ, ਜਿੱਥੇ 34,704 ਰੁਪਏ ਖ਼ਰਚ ਆਉਂਦੇ ਹਨ। ਇੱਕ ਸਰਵੇਖਣ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।