ਸ਼ਹੀਦ ਜਗਸੀਰ ਸਿੰਘ ਨੂੰ ਆਖਰੀ ਅਲਵਿਦਾ!

ਜਵਾਨ ਜਹਾਨ ਪੁੱਤ ਦੇ ਤੁਰ ਜਾਣ ਕਾਰਨ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਹੈ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰਕ ਮੈਂਬਰ ਸ਼ਹੀਦ ਦੀ ਯਾਦਗਾਰ ਦੇ ਨਾਲ-ਨਾਲ ਦੁਸ਼ਮਣ ਦੇਸ਼ ਨਾਲ ਆਰ-ਪਾਰ ਦੀ ਲੜਾਈ ਲੜਨ ਦੀ ਤਾਕੀਦ ਕਰਨ ਲੱਗੇ।
ਦੇਸ਼ ਦੀ ਰਾਖੀ ਕਰਦਿਆਂ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਘਟਨਾ ਦਾ ਸ਼ਿਕਾਰ ਹੋਏ ਨੌਜਵਾਨ ਜਗਸੀਰ ਸਿੰਘ ਦੇ ਪਿੰਡ ਲੋਹਗੜ੍ਹ ਵਿੱਚ ਅੱਜ ਵੀ ਮਾਤਮ ਛਾਇਆ ਰਿਹਾ।
ਜਵਾਨ ਜਗਸੀਰ ਸਿੰਘ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ 'ਚ ਪਾਕਿ ਫਾਇਰੰਗ ਦੌਰਾਨ ਸ਼ਹੀਦ ਹੋਇਆ ਸੀ।
ਭੈਣ-ਭਰਾਵਾਂ ਤੇ ਪਤਨੀ ਸਮੇਤ ਪਰਿਵਾਰ ਦਾ ਮੋਹ ਤਿਆਗ ਦੇਸ਼ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪੀ ਗਏ ਫ਼ਿਰੋਜ਼ਪੁਰ ਦੇ ਜਵਾਨ ਜਗਸੀਰ ਸਿੰਘ ਦਾ ਅੱਜ ਸਰਕਾਰੀ ਸਨਮਾਣ ਨਾਲ ਸਸਕਾਰ ਕਰ ਦਿੱਤਾ ਗਿਆ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਸੇ ਸੜਕ ਜਾਂ ਚੌਕ ਦਾ ਨਾਂ ਸ਼ਹੀਦ ਦੇ ਨਾਂ ‘ਤੇ ਰੱਖਣ ਦੀ ਮੰਗ ਕੀਤੀ ਤਾਂ ਜੋ ਲੋਕ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਰਹਿਣ।
ਸ਼ਹੀਦੀ ਜਾਮ ਪੀਣ ਵਾਲੇ ਜਗਸੀਰ ਸਿੰਘ ਦੇ ਪਿਤਾ ਨੇ ਕੇਂਦਰੀ ਸਰਕਾਰ ਤੇ ਫ਼ੌਜ ਨੂੰ ਦੁਸ਼ਮਣ ਨਾਲ ਆਰ-ਪਾਰ ਦੀ ਲੜਾਈ ਲੜਨ ਦੀ ਤਾਕੀਦ ਕਰਦਿਆਂ ਕਿਹਾ ਕਿ ਹੋਰ ਕਿੰਨੀ ਕੁ ਦੇਰ ਦੁਸ਼ਮਣਾਂ ਨੂੰ ਅਜਿਹੀਆਂ ਹਰਕਤਾਂ ਕਰਨ ਦਾ ਮੌਕਾ ਦਿੱਤਾ ਜਾਵੇਗਾ।