ਘੋੜਿਆਂ ਦਾ ਆਸ਼ਕ ਯੂਸਫ ਪਠਾਨ, ਦੋਵਾਂ 'ਚ ਪਿਆਰ ਦੀ ਸਾਂਝ
ਇਸ ਤੋਂ ਪਹਿਲਾਂ ਉਸ ਨੇ ‘ਦੋਸਤ-ਦੋਸਤ’ ਕੈਪਸ਼ਨ ਨਾਲ ਘੋੜੇ ਦੀ ਤਸਵੀਰ ਸ਼ੇਅਰ ਕੀਤੀ ਸੀ। (ਤਸਵੀਰਾਂ- ਇੰਸਟਾਗਰਾਮ)
ਯੂਸਫ ਪਠਾਨ ਵੱਲੋਂ ਵਾਰ-ਵਾਰ ਘੋੜੇ ਦੀ ਤਸਵੀਰ ਸਾਂਝੀ ਕਰਨ ’ਤੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਇਸ ਘੋੜੇ ਨੂੰ ਕਿੰਨਾ ਪਿਆਰ ਕਰਦਾ ਹੈ।
ਕੁਝ ਦਿਨ ਪਹਿਲਾਂ ਯੂਸਫ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ ਸੀ ਕਿ ਭਲੇ ਹੀ ਉਹ ਸਾਡੀ ਭਾਸ਼ਾ ਨਹੀਂ ਸਮਝਦੇ ਪਰ ਜਾਨਵਰ ਅਕਸਰ ਪਿਆਰ ਦੀ ਭਾਸ਼ਾ ਦਾ ਜਵਾਬ ਦਿੰਦੇ ਹਨ।
ਇਹ ਘੋੜਾ ਹੀ ਯੂਸਫ ਪਠਾਨ ਦਾ ਉਹ ਦੋਸਤ ਹੈ ਜਿਸ ਨਾਲ ਉਹ ਅਸਕਰ ਆਪਣਾ ਵਿਹਲਾ ਸਮਾਂ ਬਤੀਤ ਕਰਦਾ ਹੈ। ਸੋਸ਼ਲ ਮੀਡੀਆ ’ਤੇ ਯੂਸਫ ਨੇ ਆਪਣੇ ਇਸ ਦੋਸਤ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਸ ਤਸਵੀਰ ਵਿੱਚ ਯੂਸਫ ਘੋੜੇ ਨਾਲ ਗੱਲਾਂ ਕਰਦਾ ਦਿੱਸ ਰਿਹਾ ਹੈ।
ਵਿਸਫੋਟਕ ਬੱਲੇਬਾਜ਼ ਯੂਸਫ ਪਠਾਨ ਨੇ ਸੋਸ਼ਲ ਮੀਡੀਆ ’ਤੇ ਆਪਣੇ ਇਸ ਦੋਸਤ ਦੀ ਤਾਜ਼ਾ ਤਸਵੀਰ ਸਾਂਝੀ ਕੀਤੀ ਹੈ।
ਯੂਸਫ ਦੀ ਇਸ ਦੋਸਤ ਨਾਲ ਬਹੁਤ ਗੂੜ੍ਹੀ ਯਾਰੀ ਹੈ।
ਇਹ ਪਹਿਲੀ ਵਾਰ ਨਹੀਂ ਜਦੋਂ ਯੂਸਫ ਨੇ ਆਪਣੇ ਦੋਸਤ ਲਈ ਪਿਆਰ ਦਿਖਾਇਆ ਹੈ। ਇਸ ਤੋਂ ਪਹਿਲਾਂ ਵੀ ਉਹ ਆਪਣੇ ਇਸ ਦੋਸਤ ਲਈ ਕਾਫੀ ਸਮਾਂ ਕੱਢ ਚੁੱਕਾ ਹੈ।
ਆਪਣੀ ਬੱਲੇਬਾਜ਼ੀ ਨਾਲ ਕ੍ਰਿਕਟ ਦੇ ਮੈਦਾਨ ਵਿੱਚ ਗੇਂਦਬਾਜ਼ਾਂ ਦੇ ਛੱਕੇ ਛੁਡਾਉਣ ਵਾਲੇ ਕ੍ਰਿਕੇਟਰ ਯੂਸਫ ਪਠਾਨ ਨੂੰ ਆਪਣੇ ਦੋਸਤ ’ਤੇ ਕਾਫੀ ਪਿਆਰ ਆ ਰਿਹਾ ਹੈ।