ਬਾਲੀਵੁੱਡ ਸਿਤਾਰਿਆਂ ਮਗਰੋਂ ਕ੍ਰਿਕਟਰ ਖਿਡਾਰੀਆਂ ਨੇ ਖੋਲ੍ਹਿਆ ਦਿਲ, ਜਾਣੋ ਕਿਸ ਨੇ ਕੀਤਾ ਕਿੰਨਾ ਦਾਨ
ਕ੍ਰਿਕਟਰ ਗੌਤਮ ਗੰਭੀਰ ਦੀ ਗੱਲ ਕਰੀਏ ਤਾਂ ਉਸਨੇ ਪ੍ਰਧਾਨ ਮੰਤਰੀ ਕੇਅਰ ਫੰਡ ਨੂੰ 1 ਕਰੋੜ ਰੁਪਏ ਦਾਨ ਕੀਤਾ ਹੈ, ਲੋਕਾਂ ਨੂੰ ਇਸ ਮੁਸੀਬਤ ਦੇ ਸਮੇਂ ਵਿੱਚ ਸਹਾਇਤਾ ਕੀਤੀ।
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟਵੀਟ ਕੀਤਾ ਕਿ ਉਸਨੇ ਆਪਣੀ ਪਤਨੀ ਅਨੁਸ਼ਕਾ ਦੇ ਨਾਲ ਪ੍ਰਧਾਨ ਮੰਤਰੀ ਕੇਅਰ ਫੰਡ ਵਿੱਚ ਆਪਣਾ ਹਿੱਸਾ ਪਾਇਆ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਵਿਰਾਟ-ਅਨੁਸ਼ਕਾ ਨੇ 3 ਕਰੋੜ ਦੀ ਰਕਮ ਦਾਨ ਕੀਤੀ ਹੈ।
ਅਜਿੰਕਿਆ ਰਹਾਣੇ ਨੇ ਦੇਸ਼ ਦੀ ਸਹਾਇਤਾ ਕਰਦਿਆਂ ਪ੍ਰਧਾਨ ਮੰਤਰੀ ਕੇਅਰ ਫੰਡ ਨੂੰ 10 ਲੱਖ ਰੁਪਏ ਦਾਨ ਕੀਤੇ। ਹਾਲਾਂਕਿ, ਉਸ ਨੇ ਆਪਣੇ ਦਾਨ ਨਾਲ ਜੁੜੀ ਕੋਈ ਖ਼ਬਰ ਸੋਸ਼ਲ ਮੀਡੀਆ 'ਤੇ ਪੋਸਟ ਨਹੀਂ ਕੀਤਾ।
ਪਠਾਨ ਭਰਾਵਾਂ, ਯੂਸਫ਼ ਅਤੇ ਇਰਫਾਨ ਨੇ 4000 ਮਾਸਕ ਦਾਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਇਹ ਮਾਸਕ ਸਿਹਤ ਵਿਭਾਗ ਦੇ ਲੋਕਾਂ ਲਈ ਦਾਨ ਕੀਤਾ ਹਨ, ਜਿਸ ਵਿੱਚ ਬੜੌਦਾ ਦੇ ਪੁਲਿਸ ਕਰਮਚਾਰੀ ਵੀ ਸ਼ਾਮਲ ਹਨ।
ਐਮਐਸ ਧੋਨੀ ਨੇ ਇਸ ਦੁਖੀ ਸਮੇਂ ਵਿੱਚ ਦੇਸ਼ ਦੀ ਸਹਾਇਤਾ ਲਈ ਪ੍ਰਧਾਨ ਮੰਤਰੀ ਫੰਡ ਨੂੰ 1 ਲੱਖ ਰੁਪਏ ਦਾਨ ਕੀਤੇ ਹਨ।
ਸਚਿਨ ਤੇਂਦੁਲਕਰ ਨੇ ਪ੍ਰਧਾਨ ਮੰਤਰੀ ਫੰਡ ਕੇਅਰ ਨੂੰ 50 ਲੱਖ ਰੁਪਏ ਦਾਨ ਕਰਦਿਆਂ ਆਪਣਾ ਹੱਥ ਵਧਾਇਆ ਹੈ।
ਬੀਸੀਸੀਆਈ ਦੇ ਸਾਰੇ ਮੈਂਬਰਾਂ ਨੇ ਮਿਲ ਕੇ ਪ੍ਰਧਾਨ ਮੰਤਰੀ ਕੇਅਰ ਫੰਡ ਵਿੱਚ 51 ਕਰੋੜ ਰੁਪਏ ਦਾਨ ਕੀਤੇ ਹਨ। ਇਸ ਦੇ ਨਾਲ ਹੀ, ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ 50 ਲੱਖ ਰੁਪਏ ਤੱਕ ਦਾ ਚਾਵਲ ਸਾਰੇ ਲੋੜਵੰਦ ਲੋਕਾਂ ਨੂੰ ਮੁਫਤ ਦੇਣ ਦੀ ਗੱਲ ਕੀਤੀ ਹੈ।
ਕੋਰੋਨਾ ਵਾਇਰਸ ਦੀ ਜੰਗ 'ਚ ਦੇਸ਼ ਇੱਕ ਬਹੁਤ ਮੁਸ਼ਕਲ ਸਮੇਂ ਵਿੱਚੋਂ ਲੰਘ ਰਿਹਾ ਹੈ। ਬਾਲੀਵੁੱਡ ਸਿਤਾਰਿਆਂ ਤੋਂ ਬਾਅਦ ਹੁਣ ਕ੍ਰਿਕਟਰ ਵੀ ਦੇਸ਼ ਦੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਇਸ ਮਾਹੌਲ ਦੇ ਮੱਦੇਨਜ਼ਰ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਪ੍ਰਧਾਨ ਮੰਤਰੀ ਕੇਅਰ ਫੰਡ ਨੂੰ 52 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ।