ਬੱਸ 'ਚ ਹੋਈ ਚੋਰੀ CCTV ਕੈਮਰੇ 'ਚ ਕੈਦ
ਏਬੀਪੀ ਸਾਂਝਾ | 24 Feb 2017 07:50 PM (IST)
1
ਪੁਲਿਸ ਸੀਸੀਟੀਵੀ ਦੇ ਆਧਾਰ ਉਤੇ ਚੋਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ ਕਰ ਰਹੀ ਹੈ।
2
ਸੀਸੀਟੀਵੀ ਅਨੁਸਾਰ ਸੰਜੀਵ ਦੇ ਪਰਿਵਾਰ ਦੇ ਸਾਹਮਣੇ ਖੜੇ ਕੁਝ ਲੋਕ। ਬਾਅਦ ਇਹਨਾਂ ਲੋਕਾਂ ਨੇ ਉਸ ਦੇ ਗਹਿਣਿਆਂ ਵਾਲੇ ਬੈੱਗ ਨੂੰ ਚੋਰੀ ਕਰ ਲਿਆ।
3
ਚੰਡੀਗੜ੍ਹ ਦੇ ਸੈਕਟਰ 28 ਦੇ ਰਹਿਣ ਵਾਲੇ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਬੱਚੇ ਅਤੇ ਪਤਨੀ ਨਾਲ ਹਿਮਾਚਲ ਦੇ ਊਨਾ ਵਿੱਚ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਵਾਪਸ ਚੰਡੀਗੜ੍ਹ ਸੀਟੀ ਯੂ ਦੀ ਬੱਸ ਰਾਹੀਂ ਪਰਤ ਰਿਹਾ ਸੀ ਤਾਂ ਜਦੋਂ ਉਸ ਨੇ ਘਰ ਜਾਣ ਲਈ ਬੱਸ ਸਟੈਂਡ ਤੋਂ ਬੱਸ ਲਈ ਤਾਂ ਉਸ ਦੇ ਆਲੇ ਦੁਆਲੇ ਕੁਝ ਲੋਕ ਖੜੇ ਹੋ ਗਏ।
4
ਚੋਰੀ ਦੀ ਪੂਰੀ ਘਟਨਾ ਬੱਸ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਪਰ ਇਸ ਦੇ ਬਾਵਜੂਦ ਚੋਰ ਅਜੇ ਵੀ ਪੁਲਿਸ ਗ੍ਰਿਫ਼ਤ ਤੋਂ ਬਾਹਰ ਹਨ।
5
ਇੱਥੋਂ ਦੀ ਸੀਟੀ ਯੂ ਬੱਸ ਵਿੱਚ ਸਫ਼ਰ ਕਰ ਰਹੇ ਇੱਕ ਪਰਿਵਾਰ ਦੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਹੋ ਗਏ।