ਵਾਤਾਵਰਨ ਨੂੰ ਬਚਾਉਣ ਲਈ ਖਾਲਸੇ ਦਾ ਉਪਰਾਲਾ
ਅਪਨੇ ਫਾਊਂਡੇਸ਼ਨ ਸੋਹਾਣਾ ਤੇ ਸੰਗਤ ਦੇ ਸਹਿਯੋਗ ਨਾਲ ਕਰਵਾਈ ਸਾਈਕਲ ਰੈਲੀ ਦੀ ਆਰੰਭਤਾ ਗੁਰਦੁਆਰਾ ਅੰਬ ਸਾਹਿਬ ਦੇ ਮੁੱਖ ਗ੍ਰੰਥੀ ਅਤਰ ਸਿੰਘ ਨੇ ਅਰਦਾਸ ਕਰਕੇ ਕੀਤੀ।
ਵਾਤਾਵਰਨ ਨੂੰ ਸੰਭਾਲਣ ਦਾ ਸੱਦਾ ਦਿੰਦੇ 200 ਦੇ ਕਰੀਬ ਲੋਕ ਸਾਈਕਲ ਰੈਲੀ ਵਿੱਚ ਸ਼ਾਮਲ ਹੋਏ। ਸਾਈਕਲ ਰੈਲੀ ਵਿੱਚ ਮੁਹਾਲੀ, ਚੰਡੀਗੜ੍ਹ, ਤੋਂ ਇਲਾਵਾ ਮੁੰਬਈ, ਕੈਨੇਡਾ ਤੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੋਂ ਖਾਸ ਤੌਰ 'ਤੇ ਲੋਕਾਂ ਨੇ ਸ਼ਮੂਲੀਅਤ ਕੀਤੀ।
ਸਾਈਕਲ ਰੈਲੀ ਦਾ ਉਦੇਸ਼ ਲੋਕਾਂ ਨੂੰ ਵਾਤਾਵਰਨ ਪ੍ਰਤੀ ਆਪਣਾ ਫਰਜ਼ ਸਮਝਦੇ ਹੋਏ ਕੁਝ ਵਾਅਦੇ ਦ੍ਰਿੜ ਕਰਵਾਉਣਾ ਸੀ, ਇਹ ਚਾਰ ਵਾਅਦੇ ਸਨ:
1. ਮੈਂ ਜ਼ਿੰਦਗੀ 'ਚ ਇੱਕ ਰੁੱਖ ਲਾਵਾਂਗਾ ਤੇ ਪਾਲਾਂਗਾ/ਗੀ।
'ਦ ਖਾਲਸ' ਦੇ ਸੇਵਾਦਾਰਾਂ ਵੱਲੋਂ ਵਿਸ਼ਵ ਸਿੱਖ ਵਾਤਾਵਰਨ ਦਿਵਸ ਮੌਕੇ ਮੁਹਾਲੀ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਤੋਂ ਸੁਖਨਾ ਝੀਲ ਚੰਡੀਗੜ ਤੱਕ ਵਿਸ਼ੇਸ਼ ਸਾਈਕਲ ਰੈਲੀ ਕਰਵਾਈ ਗਈ।
2. ਮੈਂ ਖੁੱਲ੍ਹੀਆਂ ਥਾਵਾਂ 'ਤੇ ਪੰਛੀਆਂ ਲਈ ਪਾਣੀ ਤੇ ਚੋਗਾ ਪਾਵਾਂਗਾ/ਗੀ।
ਸੁਖਨਾ ਝੀਲ ਪਹੁੰਚਣ 'ਤੇ ਰੈਲੀ ਵਿੱਚ ਸ਼ਾਮਲ ਪ੍ਰੋ. ਪੰਡਿਤਰਾਉ ਧਨੇਰਵਰ ਨੇ ਸਾਈਕਲ ਚਲਾਉਣ ਵਾਲਿਆਂ ਨੂੰ 'ਦ ਖਾਲਸ' ਦੇ ਵਿਸ਼ੇਸ਼ ਮੈਡਲਾਂ ਨਾਲ ਸਨਮਾਨਿਤ ਕੀਤਾ ਤੇ ਤਕਰੀਬਨ ਸਾਰੇ ਸਾਈਕਲਿਸਟਾਂ ਨੇ ਇਹ ਵਾਅਦੇ ਜ਼ਿੰਦਗੀ 'ਚ ਧਾਰਨ ਕਰਨ ਦਾ ਅਹਿਦ ਲਿਆ।
ਘੱਟ ਦੂਰੀਆਂ ਲਈ ਸਾਈਕਲ 'ਤੇ ਜਾਣ ਦਾ ਸੁਨੇਹਾ ਦਿੰਦੀ ਇਹ ਰੈਲੀ ਬਿਨਾਂ ਟ੍ਰੈਫਿਕ ਨੂੰ ਪ੍ਰਭਾਵਿਤ ਕਰੇ ਬਿਨਾਂ ਸੁਖਨਾ ਝੀਲ ਤੱਕ ਜਾ ਕੇ ਸਮਾਪਤ ਹੋਈ।
ਰੈਲੀ ਦਾ ਪਹਿਲਾ ਪੜਾਅ 17 ਸੈਕਟਰ ਚੰਡੀਗੜ ਦਾ ਬਜ਼ਾਰ ਸੀ, ਜਿੱਥੇ ਕਈ ਲੋਕਾਂ ਨੇ ਇਹ ਵਾਅਦੇ ਕੀਤੇ।
4. ਮੈਂ ਆਪਣੇ ਹੈਂਡ ਬੈਗ 'ਚ ਹਮੇਸ਼ਾ ਫਸਟ ਏਡ ਰੱਖਾਂਗਾ/ਗੀ।
3. ਮੈਂ ਘੱਟ ਦੂਰੀਆਂ ਲਈ ਸਾਈਕਲ 'ਤੇ ਜਾਵਾਂਗਾ/ਗੀ।