ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਬਜ਼ੁਰਗ ਦੀ ਪਹਿਲ
ਏਬੀਪੀ ਸਾਂਝਾ | 12 Feb 2017 02:42 PM (IST)

1
ਪੰਜਾਬ ਵਿੱਚ ਫੈਲੇ ਨਸ਼ੇ ਨੂੰ ਲੈ ਕੇ ਇੱਕ 70 ਸਾਲ ਦੇ ਬਜ਼ੁਰਗ ਨੇ ਸੰਗਰੂਰ ਤੋਂ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਤੱਕ ਸਾਈਕਲ ਉੱਤੇ ਯਾਤਰਾ ਸ਼ੁਰੂ ਕੀਤੀ ਹੈ।
2
ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਪੂਰੀ ਉਮਰ ਸਾਈਕਲ ਚਲਾਇਆ ਹੈ। ਇਸ ਕਰਕੇ ਉਹ ਪੰਜਾਬ ਦੇ ਭਲੇ ਲਈ ਉਹ ਦਿੱਲੀ ਵਿੱਚ ਅਰਦਾਸ ਵੀ ਸਾਈਕਲ ਉੱਤੇ ਹੀ ਕਰੇਗਾ।
3
ਇਸੇ ਕਰਕੇ ਉਸ ਨੇ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸਾਈਕਲ ਉੱਤੇ ਜਾ ਕੇ ਨਸ਼ੇ ਦੇ ਖ਼ਾਤਮੇ ਲਈ ਅਰਦਾਸ ਕਰਨ ਦਾ ਫ਼ੈਸਲਾ ਕੀਤਾ ਹੈ।
4
ਦਿੱਲੀ ਤੱਕ ਦੇ ਸਫ਼ਰ ਵਿੱਚ ਅਮਰਜੀਤ ਸਿੰਘ ਦੀ ਦੇਖਭਾਲ ਲਈ ਪਿੰਡ ਦੇ ਕੁਝ ਨੌਜਵਾਨ ਵੱਖਰੇ ਤੌਰ ਉੱਤੇ ਆਪਣੇ ਵਾਹਨਾਂ ਰਾਹੀਂ ਉਨ੍ਹਾਂ ਦੇ ਨਾਲ ਜਾਣਗੇ।
5
ਪੇਸ਼ੇ ਤੋਂ ਪਿੰਡ-ਪਿੰਡ ਸਾਈਕਲ ਉੱਤੇ ਦਰੀਆਂ ਵੇਚਣ ਵਾਲੇ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਨਸ਼ੇ ਕਾਰਨ ਪੰਜਾਬ ਦੀ ਸਥਿਤੀ ਚਿੰਤਾਜਨਕ ਬਣਦੀ ਜਾ ਰਹੀ ਹੈ।
6
ਸੰਗਰੂਰ ਦੇ ਘਨੋਰੀ ਕਲਾਂ ਪਿੰਡ ਦੇ ਰਹਿਣ ਵਾਲੇ ਬਜ਼ੁਰਗ ਅਮਰਜੀਤ ਸਿੰਘ ਨੇ ਦਿੱਲੀ ਤੱਕ ਦੀ ਸਾਈਕਲ ਯਾਤਰਾ 15 ਘੰਟੇ ਵਿੱਚ ਪੂਰੀ ਕਰਨ ਦਾ ਐਲਾਨ ਕੀਤਾ ਹੈ।