ਮਰਦਾਂ ਨੂੰ ਸਾਈਕਲ ਚਲਾਉਣ ਦੇ ਨੁਕਸਾਨ ਨਹੀਂ ਬਲਕਿ ਕਈ ਫਾਇਦੇ
ਨੋਟ- ਇਹ ਖੋਜ ਦਾ ਦਾਅਵਾ ਹੈ। 'ਏਬੀਪੀ ਸਾਂਝਾ' ਇਸਦੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਸੁਝਾਅ 'ਤੇ ਗੌਰ ਕਰਨ ਤੋਂ ਪਹਿਲਾਂ ਮਾਹਰ ਦੀ ਸਲਾਹ ਜ਼ਰੂਰ ਲੈ ਲਵੋ।
ਯੂਰੋਲਾਜੀ ਜਰਨਲ 'ਚ ਪ੍ਰਕਾਸ਼ਿਤ ਇਸ ਖੋਜ 'ਚ 2774 ਐਥਲੀਟਸ, 539 ਸਾਈਕਲਿਸਟ ਤੇ 789 ਰਨਰਸ ਨੂੰ ਸ਼ਾਮਿਲ ਕੀਤਾ ਗਿਆ ਸੀ। ਇਨ੍ਹਾਂ ਤੋਂ ਸਿਹਤ ਅਤੇ ਸਰੀਰਕ ਕਿਰਿਆਵਾਂ ਨਾਲ ਸਬੰਧਤ ਸਵਾਲ ਪੁੱਛੇ ਗਏ ਸਨ।
ਕੈਲੇਫੋਰਨੀਆ ਦੀ ਸੈਨ ਫਰਾਂਸਿਸਕੋ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਬੇਂਜਾਮਿਨ ਬ੍ਰੀਅਰ ਦਾ ਕਹਿਣਾ ਹੈ ਕਿ ਸਾਈਕਲ ਚਲਾਉਣ ਨਾਲ ਵਜ਼ਨ 'ਤੇ ਵੀ ਕਾਬੂ ਰਹਿੰਦਾ ਹੈ।
ਖੋਜ 'ਚ ਸਾਹਮਣੇ ਆਇਆ ਕਿ ਸਵਿਮਿੰਗ ਕਰਨ ਤੇ ਦੌੜਨ ਵਾਲਿਆਂ ਨਾਲੋਂ ਸਾਈਕਲ ਚਲਾਉਣ ਵਾਲਿਆਂ ਦਾ ਇਰੈਕਟਾਇਲ ਫੰਕਸ਼ਨ ਬਿਹਤਰ ਕੰਮ ਕਰਦਾ ਹੈ।
ਇਸ ਦੇ ਨਾਲ ਹੀ ਜੋੜਾਂ ਦੇ ਦਰਦ ਤੋਂ ਵੀ ਛੁਟਕਾਰਾ ਮਿਲੇਗਾ।
ਰਿਸਰਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮਰਦਾਂ ਨੂੰ ਸਾਈਕਲ ਚਲਾਉਣ ਦੇ ਕਈ ਫਾਇਦੇ ਹਨ। ਸਾਇਕਲ ਚਲਾਉਣ ਨਾਲ ਮਰਦਾਂ ਨੂੰ ਕਾਰਡੀਓਵੈਸਕੂਲਰ ਸਬੰਧੀ ਫਾਇਦੇ ਵੀ ਹੁੰਦੇ ਹਨ।
ਨਵੀਂ ਖੋਜ 'ਚ ਪਾਇਆ ਗਿਆ ਕਿ ਸਾਈਕਲ ਚਲਾਉਣ ਨਾਲ ਮਰਦਾਂ ਦੇ ਯੂਰਿਨਰੀ ਫੰਕਸ਼ਨ ਤੇ ਸੈਕਸੂਅਲ ਸਿਹਤ ਦੋਵਾਂ 'ਤੇ ਕੋਈ ਨਾਕਾਰਾਤਮਕ ਪ੍ਰਭਾਵ ਨਹੀਂ ਪੈਂਦਾ।
ਇਸ ਗੱਲ ਨੂੰ ਗਲਤ ਸਾਬਤ ਕਰਨ ਲਈ ਇਕ ਖੋਜ ਕੀਤੀ ਗਈ ਜਿਸ ਦਾ ਨਤੀਜਾ ਇਹ ਹੋਇਆ ਕਿ ਮਰਦ ਹੁਣ ਬਿਨਾ ਕਿਸੇ ਡਰ ਤੋਂ ਸਾਈਕਲ ਚਲਾ ਸਕਦੇ ਹਨ।
ਸਾਈਕਲ ਕਿਸੇ ਵੀ ਉਮਰ 'ਚ ਫਿੱਟ ਰੱਖਣ ਲਈ ਲਾਹੇਵੰਦ ਹੈ ਪਰ ਇਕ ਖੋਜ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਸਾਈਕਲ ਚਲਾਉਣ ਨਾਲ ਸੈਕਸੂਅਲ ਸਿਹਤ ਖਰਾਬ ਹੁੰਦੀ ਹੈ।