✕
  • ਹੋਮ

ਤੂਫ਼ਾਨ ਨੇ ਮਚਾਈ ਤਬਾਹੀ, ਹਵਾਈ ਉਡਾਣਾਂ ਰੱਦ

ਏਬੀਪੀ ਸਾਂਝਾ   |  12 Dec 2016 04:33 PM (IST)
ਤੂਫ਼ਾਨ ਨੇ ਮਚਾਈ ਤਬਾਹੀ, ਹਵਾਈ ਉਡਾਣਾਂ ਰੱਦ
1

ਇਸ ਦੇ ਨਾਲ ਹੀ ਐਨ.ਡੀ.ਆਰ.ਐਫ. ਨੇ ਮਛੇਰਿਆਂ ਨੂੰ ਅਗਲੇ 36 ਘੰਟਿਆਂ ਤੱਕ ਸਮੁੰਦਰ ਵਿੱਚ ਨਾ ਜਾਣ ਦੀ ਚੇਤਾਵਨੀ ਦਿੱਤੀ ਹੈ।

2

ਭਾਰਤੀ ਹਵਾਈ ਸੈਨਾ ਨੂੰ ਵੀ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਹਾਲਤ ਨਾਲ ਨਜਿੱਠਣ ਲਈ ਨੇਵੀ ਦੇ ਸ਼ਿੱਪ ਤੇ ਜਹਾਜ਼ਾਂ ਨੂੰ ਵੀ ਤਿਆਰ-ਬਰ-ਤਿਆਰ ਰਹਿਣ ਲਈ ਆਖਿਆ ਹੈ।

3

ਇਸ ਦੇ ਚੱਲਦੇ ਤਾਮਿਲਨਾਡੂ ‘ਚ ਐਨ.ਡੀ.ਆਰ.ਐਫ. ਦੀਆਂ 7 ਤੇ ਆਂਧਰਾ ਪ੍ਰਦੇਸ਼ ‘ਚ 6 ਟੀਮਾਂ ਭੇਜੀਆਂ ਗਈਆਂ ਹਨ।

4

ਭਾਰਤੀ ਮੌਸਮ ਵਿਭਾਗ ਅਨੁਸਾਰ ਚੱਕਰਵਰਤੀ ਤੂਫ਼ਾਨ ਕਾਰਨ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈ ਰਿਹਾ ਹੈ।

5

ਇਸ ਤੋਂ ਇਲਾਵਾ ਜਿਨ੍ਹਾਂ ਵਿੱਦਿਅਕ ਅਦਾਰਿਆਂ ਦੀਆਂ ਪ੍ਰੀਖਿਆਵਾਂ ਹਨ, ਉਹ ਫ਼ਿਲਹਾਲ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

6

ਇਸ ਦੇ ਨਾਲ ਹੀ ਚੇਨਈ ਆਉਣ ਤੇ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਤੂਫ਼ਾਨ ਨੂੰ ਦੇਖਦੇ ਹੋਏ ਚੇਨਈ ਦੇ ਸਾਰੇ ਸਕੂਲਾਂ ਤੇ ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ।

7

ਵਰਦਾ ਤੂਫ਼ਾਨ ਚੇਨਈ ਪਹੁੰਚ ਗਿਆ ਹੈ। ਇਸ ਤੂਫ਼ਾਨ ਕਾਰਨ ਦੋ ਲੋਕਾਂ ਦੀ ਮੌਤ ਵੀ ਹੋਈ ਹੈ। ਤੂਫ਼ਾਨ ਦੀ ਰਫ਼ਤਾਰ 120 ਕਿਲੋਮੀਟਰ ਪ੍ਰਤੀ ਘੰਟਾ ਹੈ।

8

ਚੱਕਰਵਰਤੀ ‘ਵਰਦਾ’ ਤੂਫ਼ਾਨ ਕਾਰਨ ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਦੇ ਸਮੁੰਦਰੀ ਇਲਾਕਿਆਂ ‘ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • ਤੂਫ਼ਾਨ ਨੇ ਮਚਾਈ ਤਬਾਹੀ, ਹਵਾਈ ਉਡਾਣਾਂ ਰੱਦ
About us | Advertisement| Privacy policy
© Copyright@2026.ABP Network Private Limited. All rights reserved.