ਸੈਲਫੀ ਦੀ ਦੀਵਾਨੀ ਉਡਾ ਦੇਵੇਗੀ ਤੁਹਾਡੀ ਹੋਸ਼!

ਸੈਲਫ਼ੀ ਤੇ ਖਤਰਨਾਕ ਫੋਟੋਜ਼ ਦੀ ਮਾਲਕ Nikolau ਲਗਾਤਾਰ ਮੌਤ ਨੂੰ ਧੋਖਾ ਦੇ ਰਹੀ ਹੈ। ਇਹ ਬੇਨਤੀ ਕੀਤੀ ਜਾਂਦੀ ਹੈ ਕਿ ਕੋਈ ਇਹੋ ਜਹੀ ਤਸਵੀਰ ਖਿੱਚਣ ਦੀ ਕੋਸ਼ਿਸ਼ ਨਾ ਕਰੇ ਜਿਸ 'ਚ ਜਾਨ ਦਾ ਖ਼ਤਰਾ ਹੋਵੇ।
Nikolau ਦੇ Instagram ਦੀਆਂ ਸਾਰੀਆਂ ਫੋਟੋਆਂ ਸਾਹ ਰੋਕਣਾ ਵਾਲੀਆਂ ਹਨ।
ਇੰਨੀਆਂ ਖਤਰਨਾਕ ਤਸਵੀਰਾਂ ਪਾਉਣ ਤੋਂ ਬਾਅਦ ਵੀ ਨਿਕੋਲੌ ਦੀਆਂ ਤਸਵੀਰਾਂ ਦਾ ਸਿਲਸਿਲਾ ਨਹੀਂ ਰੁਕ ਰਿਹਾ।
ਨਿਕੋਲੌ ਦੇ ਇੰਸਟਾਗ੍ਰਾਮ ਉੱਤੇ 551,000 ਫੋਲੋਅਰਜ਼ ਹਨ ਪਰ ਤੁਸੀਂ ਕਦੇ ਵੀ ਅਜਿਹਾ ਕਰਨ ਦੀ ਕੋਸ਼ਿਸ਼ ਨਾ ਕਰਨਾ।
Nikolau ਦੀਆਂ ਇਨ੍ਹਾਂ ਫੋਟੋਆਂ 'ਚ ਫੋਟੋਗ੍ਰਾਫੀ ਦੀ ਸੈਂਸ ਤੇ ਫੋਟੋ ਖਿੱਚਣ ਦੀ ਸਹੀ ਪੋਜੀਸ਼ਨ ਨੂੰ ਵੀ ਦਿਖਾਇਆ ਹੈ।
Nikolau ਨੇ ਆਪਣੇ Instagram 'ਤੇ ਬਹੁਤ ਹੀ ਖ਼ਤਰਨਾਕ ਫੋਟੋਆਂ ਪੋਸਟ ਕੀਤੀਆਂ ਹਨ। ਇਨ੍ਹਾਂ ਫੋਟੋਆਂ 'ਚ ਨਿਕੋਲੌ ਮਾਸਕੋ, ਹਾਂਗ-ਕਾਂਗ ਤੇ ਚੀਨ ਦੇ ਪਹਾੜੀ ਤੇ ਉੱਚੀਆਂ ਇਮਾਰਤਾਂ 'ਤੇ ਨਜ਼ਰ ਆ ਰਹੀ ਹੈ।
ਨਿਕੋਲੌ ਰੂਸ ਦੀ ਇੰਸਟਾਗ੍ਰਾਮ ਸਟਾਰ ਹੈ ਜਿਸ ਦੇ ਪੋਜ਼ ਉੱਤੇ ਨੋ ਲਿਮਟ-ਨੋ ਕੰਟੋਲ ਲਿਖਿਆ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਉਹ ਲਗਾਤਾਰ ਮੌਤ ਦੀਆਂ ਅੱਖਾਂ ਵਿੱਚ ਮਿੱਟੀ ਪਾਉਣ 'ਚ ਸਫ਼ਲ ਰਹੀ ਹੈ।
ਹੁਣ ਤੱਕ ਤੁਸੀਂ ਆਪਣੀ ਸਭ ਤੋਂ ਵਧੀਆ ਸੈਲਫੀ ਕਿੱਥੇ ਖਿੱਚੀ ਹੈ? ਕਿਸੇ ਬਾਰੇ? ਕਿਸੇ ਬੀਚ 'ਤੇ ? ਪਰ ਇਸ ਗੱਲ ਦੀ ਪੂਰੀ ਗਾਰੰਟੀ ਹੈ ਕਿ ਤੁਸੀਂ ਦੂਰ-ਦੂਰ ਤੱਕ ਨਿਕੋਲੌ ਦੇ ਇਸ ਫੋਟੋ ਦੀ ਤਰ੍ਹਾਂ ਸੈਲਫੀ ਨਹੀਂ ਲਈ ਹੋਵੇਗੀ ...!