ਅੰਮ੍ਰਿਤਸਰ ਨੂੰ ਮਿਲੀ ਨਵੀਂ ਵਿਰਾਸਤੀ ਦਿਖ (ਤਸਵੀਰਾਂ)

ਇੱਥੇ ਪੰਜਾਬੀ ਸੱਭਿਆਚਾਰਕ ਵਿਰਸਾ ਵੀ ਸਰਧਾਲੂਆਂ ਨੂੰ ਦੇਖਣ ਨੂੰ ਮਿਲੇਗਾ।
ਜਲਿਆਂਵਾਲਾ ਬਾਗ ਦੇ ਬਾਹਰ ਸ਼ਹੀਦਾਂ ਦੇ ਚਿਹਰੇ ਵਾਲਾ ਇਕ ਵੱਡਾ ਬੁੱਤ ਸਥਾਪਤ ਕੀਤਾ ਗਿਆ ਹੈ।
ਦਰਬਾਰ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤਿਆਂ ਨੂੰ ਪੂਰੀ ਤਰ੍ਹਾਂ ਨਾਲ ਵਿਰਾਸਤੀ ਦਿੱਖ ਦਿੱਤੀ ਗਈ ਹੈ।
ਟਾਊਨ ਹਾਲ ਦੀ ਪੁਰਾਤਨ ਇਮਾਰਤ ਵਿੱਚ ਦਾਖਲ ਹੁੰਦਿਆਂ ਹੀ ਇਕ ਵੱਡਾ ਫੁਹਾਰਾ ਅਤੇ ਇਸ ਦੇ ਦੋਵੇਂ ਪਾਸੇ ਸਿੱਖ ਘੋੜਸਵਾਰਾਂ ਦੇ ਬੁੱਤ ਜੀ ਆਇਆਂ ਆਖਦੇ ਹਨ।
ਲੀਸ ਸਟੇਸ਼ਨ ਕੋਤਵਾਲੀ ਅਤੇ ਨਗਰ ਨਿਗਮ ਦੇ ਦਫ਼ਤਰ ਦੀ ਇਮਾਰਤ ਨੂੰ ਵਿਰਾਸਤੀ ਦਿਖ ਦਿੱਤੀ ਗਈ ਹੈ।
ਇਥੋਂ ਸ੍ਰੀ ਹਰਿਮੰਦਰ ਸਾਹਿਬ ਤਕ ਦੇ ਸਿੱਧੇ ਰਸਤੇ ਦੇ ਦੋਵੇਂ ਪਾਸੇ ਦੁਕਾਨਾਂ ਦੇ ਬਾਹਰ ਟੀਨ ਦੇ ਛੱਜੇ ਬਣਾਏ ਗਏ ਹਨ।
ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਹੁਣ ਅੰਮ੍ਰਿਤਸਰ ਸ਼ਹਿਰ ਕੁਝ ਬਦਲਿਆ ਹੋਇਆ ਨਜ਼ਰ ਆਵੇਗਾ। ਪੰਜਾਬ ਸਰਕਾਰ ਨੇ ਪੁਰਾਤਨ ਟਾਊਨ ਹਾਲ ਇਮਾਰਤ ਤੋਂ ਸ੍ਰੀ ਹਰਿਮੰਦਰ ਸਾਹਿਬ ਤਕ ਦੇ ਰਸਤੇ ਨੂੰ ਨਵੀਂ ਵਿਰਾਸਤੀ ਦਿਖ ਦੇ ਦਿੱਤੀ ਹੈ। ਅੰਮ੍ਰਿਤਸਰ ਬਾਈਪਾਸ ਨੇੜੇ ‘ਗੇਟਵੇਅ ਆਫ ਅੰਮ੍ਰਿਤਸਰ’ ਸਥਾਪਿਤ ਕੀਤਾ ਗਿਆ ਹੈ।