ਪੰਜ ਸ਼ਤਾਬਦੀਆਂ 'ਚ ਕਿੰਨਾ ਬਦਲਿਆ ਅੰਮ੍ਰਿਤਸਰ ਤੇ ਸ੍ਰੀ ਦਰਬਾਰ ਸਾਹਿਬ
ਹਾਲ ਹੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਦਾ ਦੌਰਾ ਕੀਤਾ। ਇਸ ਤੋਂ ਅੱਗੇ ਵਧਦੇ ਹੋਏ ਸੁੰਦਰ ਚਾਰਦੀਵਾਰੀਆਂ ਤੇ ਪੁਰਾਣੀਆਂ ਦੁਕਾਨਾਂ ਜਿਨ੍ਹਾਂ ਨੂੰ ਨਵਾਂ ਰੂਪ ਦਿੱਤਾ ਗਿਆ ਹੈ ਵੀ ਇੱਕੋ ਜਿਹੀਆਂ ਦਿਖਾਈ ਦਿੰਦੀਆਂ ਹਨ ਤੇ ਖ਼ੂਬਸੂਰਤ ਨਜ਼ਾਰਾ ਪੇਸ਼ ਕਰਦੀਆਂ ਹਨ।
ਇਸੇ ਪਲਾਜ਼ੇ ਵਿੱਚ ਇੱਕ ਨਵੀਂ ਫੂਡ ਸਟਰੀਟ ਵੀ ਉਸਾਰੀ ਜਾ ਰਹੀ ਹੈ ਜੋ ਭਵਿੱਖ ਦੀ ਬੁੱਕਲ ਵਿਚ ਹੈ। ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਿਲਕੁਲ ਨਾਲ ਲੱਗਦੇ ਜਲ੍ਹਿਆਂ ਵਾਲੇ ਬਾਰ ਬਾਗ਼ ਦੇ ਬਾਹਰ ਵੀ ਮਨਮੋਹਕ ਨਜ਼ਾਰਾ ਦੇਖਣ ਨੂੰ ਮਿਲਦਾ ਹੈ।
ਹਾਲ ਗੇਟ ਦੇ ਰਸਤਿਓਂ ਜਦੋਂ ਤਾਊ ਨਾਲ ਬਾਹਰੋਂ ਜਾ ਕੇ ਪਲਾਜ਼ਾ ਸ਼ੁਰੂ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉੱਥੇ ਪਾਰਟੀਸ਼ਨ ਮਿਊਜ਼ੀਅਮ ਮਿਲਦਾ ਹੈ। ਇਸ 'ਤੇ ਭਾਰਤ ਤੇ ਪਾਕਿਸਤਾਨ ਦੀ ਵੰਡ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ ਜੋ ਅੱਜ ਦੇ ਸਮੇਂ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਸੁਰਖੀਆਂ ਬਟੋਰ ਰਿਹਾ ਹੈ।
ਅੰਮ੍ਰਿਤਸਰ ਦੇ ਟੂਰਿਜ਼ਮ ਵਿੱਚ ਸਭ ਤੋਂ ਵੱਡਾ ਯੋਗਦਾਨ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦਾ ਹੀ ਹੁੰਦਾ ਹੈ। ਇਸੇ ਕਰਕੇ ਪੰਜਾਬ ਸਰਕਾਰ ਨੇ ਇਸ ਦਾ ਲਾਹਾ ਲੈਣ ਲਈ ਅੰਮ੍ਰਿਤਸਰ ਨੂੰ ਟੂਰਿਜ਼ਮ ਰਾਜਧਾਨੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਹਰ ਯਾਤਰੀ ਨੂੰ ਅੰਮ੍ਰਿਤਸਰ ਦਾ ਆਨੰਦ ਮਾਨਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ।
ਇਸ ਨਾਲ ਪੂਰਾ ਪੰਜਾਬੀ ਤੇ ਭਾਰਤੀ ਸੱਭਿਆਚਾਰ ਇਸ ਵਿੱਚ ਸਮਾ ਸਕੇ ਤੇ ਇੱਥੇ ਆਉਣ ਵਾਲਾ ਭਾਰਤੀ ਤੇ ਪੰਜਾਬੀ ਸੱਭਿਆਚਾਰ ਦੀ ਜਾਣਕਾਰੀ ਲੈ ਸਕਦੇ ਹਨ।
ਪਲਾਜ਼ਾ ਦੇ ਰਸਤੇ ਵਿੱਚ ਸੁੰਦਰ ਫ਼ੁਹਾਰੇ ਭਾਰਤੀ ਸੰਸਦ ਦੀ ਕਲਾਕ੍ਰਿਤੀ ਬਹੁਤ ਖ਼ੁਬਸੂਰਤ ਲੱਗਦੀ ਹੈ। ਦਰਬਾਰ ਸਾਹਿਬ ਵਿਸ਼ਵ ਦੇ ਉਨ੍ਹਾਂ ਧਾਰਮਿਕ ਸਥਾਨਾਂ ਚੋਂ ਇੱਕ ਹੈ। ਇਸ ਵਿੱਚ ਸਭ ਤੋਂ ਵੱਧ ਸ਼ਰਧਾਲੂ ਰੋਜ਼ਾਨਾ ਦਰਸ਼ਨ ਕਰਨ ਆਉਂਦੇ ਹਨ।
ਰਸਤੇ ਦੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੇ ਜੋ ਕਲਾਕ੍ਰਿਤੀਆਂ ਲਾਈਆਂ ਗਈਆਂ ਹਨ, ਉਹ ਆਉਣ ਵਾਲੇ ਸ਼ਰਧਾਲੂਆਂ ਦੇ ਕੈਮਰੇ ਵਿੱਚ ਕੈਦ ਹੁੰਦੀਆਂ ਨਜ਼ਰ ਆਉਂਦੀਆਂ ਹਨ।
ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਵੱਖਰਾ ਨਜ਼ਾਰਾ ਪੇਸ਼ ਕਰਨ ਦੀ ਸੋਚ ਲੈ ਕੇ ਜਦੋਂ ਪਲਾਜ਼ਾ ਉਸਾਰਿਆ ਗਿਆ ਤਾਂ ਤਿਆਰ ਹੋਣ ਤੋਂ ਪਹਿਲਾਂ ਕਿਸੇ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਹ ਇਨ੍ਹਾਂ ਮਨਮੋਹਕ ਨਜ਼ਾਰਾ ਪੇਸ਼ ਕਰੇਗਾ। ਰਾਤ ਵੇਲੇ ਤਾਂ ਇਸ ਦੀ ਦਿੱਖ ਹੋਰ ਸੁੰਦਰ ਹੁੰਦੀ ਹੈ ਜੋ ਰੰਗ ਬਿਰੰਗੀਆਂ ਲਾਈਟਾਂ ਨਾਲ ਸੋਨੇ ਤੇ ਸੁਹਾਗੇ ਦਾ ਕੰਮ ਕਰਦੀ ਹੈ।
ਇਤਿਹਾਸ ਹਮੇਸ਼ਾ ਇਸ ਗੱਲ ਦਾ ਗਵਾਹ ਰਿਹਾ ਹੈ ਕਿ ਸਮੇਂ ਸਮੇਂ ਤੇ ਹਰ ਸ਼ਹਿਰ ਨੇ ਤਕਨੀਕ ਦੇ ਹਿਸਾਬ ਨਾਲ ਕਰਵਟ ਬਦਲੀ ਤੇ ਇੱਕ ਪੁਰਾਣੇ ਸ਼ਹਿਰ ਦੇ ਵਿੱਚੋਂ ਇੱਕ ਨਵਾਂ ਸ਼ਹਿਰ ਉੱਭਰ ਕੇ ਸਾਹਮਣੇ ਆਇਆ।
ਇਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ ਦੀ ਸੁੰਦਰਤਾ ਨੂੰ ਵੀ ਚਾਰ ਚੰਨ ਲੱਗੇ ਤੇ ਦਰਬਾਰ ਸਾਹਿਬ ਦੇ ਬਾਹਰ ਲੱਗੇ ਬਣੇ ਪਲਾਜ਼ੇ ਨੂੰ ਇਸ ਹਿਸਾਬ ਨਾਲ ਸਥਾਪਤ ਕੀਤਾ ਗਿਆ ਹੈ।
ਇਹ ਪਲਾਜ਼ਾ ਦਰਬਾਰ ਸਾਹਿਬ ਦੀ ਸੁੰਦਰਤਾ ਨੂੰ ਤਾਂ ਚਾਰ ਚੰਨ ਲਾਉਂਦਾ ਹੀ ਹੈ, ਉੱਥੇ ਹੀ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਰੋਜ਼ਾਨਾ ਦੇ ਸ਼ਰਧਾਲੂਆਂ ਲਈ ਮਨਮੋਹਕ ਨਜ਼ਾਰਾ ਵੀ ਪੇਸ਼ ਕਰਦਾ ਹੈ।
ਅੰਮ੍ਰਿਤਸਰ ਵਿੱਚ ਅੰਦਾਜ਼ੇ ਮੁਤਾਬਕ ਹਰ ਰੋਜ਼ ਇੱਕ ਲੱਖ ਤੋਂ ਵੱਧ ਲੋਕ ਆਉਂਦੇ ਹਨ ਜਿਨ੍ਹਾਂ ਵਿੱਚੋਂ 75 ਫ਼ੀਸਦੀ ਲੋਕਾਂ ਦੀ ਇਹ ਖਾਹਿਸ਼ ਹੁੰਦੀ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਣ।
ਦਰਬਾਰ ਸਾਹਿਬ ਦੇ ਬਾਹਰ ਬਣੀ ਮਾਰਕੀਟ ਜਿਸ ਨੂੰ ਪਲਾਜ਼ਾ ਦਾ ਨਾਂ ਦਿੱਤਾ ਗਿਆ ਹੈ, ਇਸ ਨੂੰ ਕੌਮਾਂਤਰੀ ਪੱਧਰ 'ਤੇ ਸਥਾਪਤ ਕਰਨ ਲਈ ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲ ਵੱਡੇ ਉਪਰਾਲੇ ਕੀਤੇ। ਇਸ ਦੇ ਨਤੀਜੇ ਵਜੋਂ ਸੁੰਦਰ ਪਲਾਜ਼ਾ ਉੱਭਰ ਕੇ ਸਾਹਮਣੇ ਆਇਆ ਜਿਸ ਨੂੰ ਕਈ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ।
ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਜਦੋਂ ਨੀਂਹ ਰੱਖੀ ਗਈ ਤਾਂ ਇਸ ਦੇ ਆਸ ਪਾਸ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਇੱਕ ਢਾਣੀ ਵਿੱਚ ਕੁਝ ਲੋਕ ਬੈਠਦੇ ਹੁੰਦੇ ਸਨ। ਉਨ੍ਹਾਂ ਆਲੇ ਦੁਆਲੇ ਲੋਕਾਂ ਨੇ ਆਪਣੇ ਕਾਰੋਬਾਰ ਰੱਖੇ ਹੁੰਦੇ ਸਨ। ਪੰਜ ਸ਼ਤਾਬਦੀਆਂ ਤੋਂ ਬਾਅਦ ਅੱਜ ਸ੍ਰੀ ਦਰਬਾਰ ਸਾਹਿਬ ਦਾ ਨਜ਼ਾਰਾ ਅੰਦਰੋਂ ਤੇ ਬਾਹਰੋਂ ਬਦਲ ਚੁੱਕਾ ਹੈ।