ਕੈਮਰੇ ਸਾਹਮਣੇ ਆਉਂਦਿਆਂ ਹੀ ਫੁੱਟ-ਫੁੱਟ ਰੋਈ ਵਾਰਨਰ ਦੀ ਪਤਨੀ

ਖੁਦ ਵਾਰਨਰ ਨੇ ਵੀ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪਤਨੀ ਤੇ ਬੱਚਿਆਂ ਲਈ ਇਹ ਬਹੁਤ ਮੁਸ਼ਕਲ ਤੇ ਭਾਵੁਕ ਪਲ ਹੈ। ਮੈਂ ਅਗਲੇ ਕੁਝ ਦਿਨਾਂ 'ਚ ਸਾਹਮਣੇ ਆ ਕੇ ਸਭ ਨਾਲ ਗੱਲ ਕਰਾਂਗਾ।
ਇਸ ਮੌਕੇ ਕੈਂਡਿਸ ਆਪਣੇ ਆਪ ਨੂੰ ਰੋਕ ਨਹੀਂ ਸਕੀ ਤੇ ਏਅਰਪੋਰਟ ਬਾਹਰ ਹੀ ਰੋਣ ਲੱਗੀ।
ਵਾਰਨਰ ਪਰਿਵਾਰ ਨਾਲ ਸਮਾਂ ਬਿਤਾਉਣ ਮਗਰੋਂ ਏਅਰਪੋਰਟ ਤੋਂ ਬਾਹਰ ਨਿਕਲ ਰਹੇ ਸੀ, ਤਾਂ ਉਨ੍ਹਾਂ ਨਾਲ ਪਤਨੀ ਕੈਂਡਿਸ ਤੇ ਦੋਵੇਂ ਧੀਆਂ ਵੀ ਮੌਜੂਦ ਸਨ।
ਜਦਕਿ ਕੈਮਰੂਨ ਬੇਨਕ੍ਰਾਫਟ ਤੇ ਨੌਂ ਮਹੀਨੇ ਦਾ ਬੈਨ ਲਾਇਆ ਗਿਆ ਹੈ।
ਇਨ੍ਹਾਂ ਫੋਟੋਆਂ ਵਿੱਚ ਵਾਰਨਰ ਦੀ ਇੱਕ ਬੇਟੀ ਸੌਂ ਰਹੀ ਹੈ।
ਗੱਲ ਉਪ ਕਪਤਾਨ ਡੇਵਿਡ ਵਾਰਨਰ ਦੇ ਪਰਿਵਾਰ ਦੀ ਹੋ ਰਹੀ ਹੈ।
ਇਸੇ ਦੌਰਾਨ ਸਿਡਨੀ ਹਵਾਈ ਅੱਡੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਨੂੰ ਦੇਖ ਕੇ ਕ੍ਰਿਕਟ ਫੈਨਜ਼ ਨੂੰ ਦੁੱਖ ਹੋਵੇਗਾ।
ਉਸ ਤੋਂ ਬਾਅਦ ਵਿਸ਼ਵ ਕ੍ਰਿਕਟ ਵਿੱਚ ਸਚਿਨ ਤੇ ਕਈ ਮਹਾਨ ਖਿਡਾਰੀਆਂ ਨੇ ਇਨ੍ਹਾਂ ਖਿਡਾਰੀਆਂ ਦੇ ਸਮਰਥਨ ਵਿੱਚ ਬਿਆਨ ਦਿੱਤੇ।
ਇਸ ਪੂਰੇ ਵਿਵਾਦ ਵਿੱਚ ਬੀਤੇ ਦਿਨ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿੱਥ ਮੁਆਫ਼ੀ ਮੰਗਣ ਸਮੇਂ ਫੁੱਟ-ਫੁੱਟ ਕੇ ਰੋਣ ਲੱਗੇ।
ਇਸ ਸਾਰੇ ਮਾਮਲਿਆਂ ਵਿੱਚ ਸਟੀਵ ਸਮਿਥ ਤੇ ਡੇਵਿਡ ਵਾਰਨਰ ਉੱਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 12 ਮਹੀਨੇ ਦਾ ਬੈਨ ਲਾਇਆ ਗਿਆ ਹੈ। ਇਸ ਦੌਰਾਨ ਇਹ ਖਿਡਾਰੀ ਇਸ ਸੀਜ਼ਨ ਆਈਪੀਐਲ ਵਿੱਚ ਵੀ ਨਹੀਂ ਖੇਡ ਸਕਣਗੇ।
ਬੌਲ ਟੈਂਪਰਿੰਗ ਕਾਂਡ ਵਿੱਚ ਫਸਣ ਤੋਂ ਬਾਅਦ ਕ੍ਰਿਕਟ ਆਸਟਰੇਲੀਆ ਨੇ ਸਟੀਵ ਸਮਿਥ, ਡੇਵਿਡ ਵਾਰਨਰ ਤੇ ਕੈਮਰੂਨ ਬੇਨਕ੍ਰਾਫਟ ਵਿਰੁੱਧ ਗੰਭੀਰ ਸਜ਼ਾ ਸੁਣਾਈ ਹੈ।