ਬਾਜੀਰਾਓ ਦੇ ਘਰ ਮਸਤਾਨੀ ਦਾ ‘ਗ੍ਰਹਿ ਪ੍ਰਵੇਸ਼’, ਵੇਖੋ ਤਸਵੀਰਾਂ
ਵਿਆਹ ਵਿੱਚ ਸ਼ਾਮਲ ਹੋਣ ਲਈ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਕੁਝ ਲੋਕ ਹੀ ਇਟਲੀ ਗਏ ਸਨ। (ਤਸਵੀਰਾਂ-ਮਾਨਵ ਮੰਗਲਾਨੀ)
ਦੋਵਾਂ ਨੂੰ ਬਾਲੀਵੁੱਡ ਤੋਂ ਕਾਫੀ ਵਧਾਈਆਂ ਆ ਰਹੀਆਂ ਹਨ।
ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਜ਼ਰੀਏ ਸਾਂਝੀਆਂ ਕੀਤੀਆਂ ਗਈਆਂ।
ਵਿਆਹ ਇਟਲੀ ਦੇ ਲੇਕ ਕੋਮੋ ਸਥਿਤ ਵੈਨਿਊ ਵਿੱਚ ਹੋਇਆ।
ਦੋਵਾਂ ਨੇ 14 ਨੂੰ ਕੋਂਕਣੀ ਤੇ 15 ਨੂੰ ਸਿੰਧੂ ਰੀਤਾਂ ਮੁਤਾਬਕ ਵਿਆਹ ਕਰਵਾਇਆ।
ਦੀਪਿਕਾ ਨੇ ਸਿੰਧੂਰ ਵੀ ਲਾਇਆ ਹੋਇਆ ਸੀ।
ਲਾਲ ਦੁਪੱਟੇ ਵਿੱਚ ਦੀਪਿਕਾ ਨਵੀਂ ਦੁਲਹਨ ਵਾਂਗ ਦਿਖਾਈ ਦੇ ਰਹੀ ਸੀ।
ਦੋਵਾਂ ਨੇ ਵ੍ਹਾਈਟ ਤੇ ਲਾਲ ਰੰਗ ਦੇ ਕੱਪੜੇ ਪਾਏ ਸਨ।
ਦੋਵਾਂ ਨੇ ਇੱਕੋ ਜਿਹੇ ਕੱਪੜੇ ਪਾਏ ਹੋਏ ਸਨ।
ਦੋਵੇਂ ਦੇ ਚਿਹਰਿਆਂ ’ਤੇ ਖੂਬਸੂਰਤ ਮੁਸਕੁਰਾਹਟ ਸਾਫ ਦਿੱਸ ਰਹੀ ਸੀ।
ਉਸ ਨੇ ਆਪਣੇ ਹੱਥਾਂ ਨਾਲ ਦੀਪਿਕਾ ਦੇ ਆਸੇ-ਪਾਸੇ ਘੇਰਾ ਪਾ ਲਿਆ।
ਇਸ ਦੌਰਾਨ ਰਣਵੀਰ ਦੀਪਿਕਾ ਦਾ ਸੁਰੱਖਿਆ ਨੂੰ ਲੈ ਕੇ ਕਾਫ਼ੀ ਗੰਭੀਰ ਦਿੱਸਿਆ।
ਇਸ ਪਿੱਛੋਂ ਦੋਵਾਂ ਨੂੰ ਦੂਜੇ ਦਰਵਾਜ਼ੇ ਰਾਹੀਂ ਬਾਹਰ ਕੱਢਿਆ।
ਸੁਰੱਖਿਆ ਕਰਮੀਆਂ ਨੂੰ ਮਜਬੂਰੀ ਵੱਸ ਦੋਵਾਂ ਨੂੰ ਮੁੜ ਅੰਦਰ ਲੈ ਕੇ ਜਾਣਾ ਪਿਆ।
ਜਿਵੇਂ ਹੀ ਦੋਵੇਂ ਹਵਾਈ ਅੱਡੇ ਤੋਂ ਬਾਹਰ ਨਿਕਲੇ, ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ।
ਇਸ ਦੇ ਨਾਲ ਹੀ ਭਾਰੀ ਗਿਣਤੀ ਵਿੱਚ ਮੀਡੀਆ ਵਾਲੇ ਹੀ ਏਅਰਪੋਰਟ ਪਹੁੰਚੇ।
ਏਅਰਪੋਰਟ ਤੇ ਰਣਵੀਰ ਤੇ ਦੀਪਿਕਾ ਦੀ ਝਲਕ ਵੇਖਣ ਲਈ ਸੈਂਕੜੇ ਪ੍ਰਸ਼ੰਸਕ ਇਕੱਠੇ ਹੋ ਗਏ।
ਇੱਥੇ ਕੁਝ ਦਿਨ ਰਹਿਣ ਬਾਅਦ ਦੋਵੇਂ ਜਣੇ ਵਰਲੀ ਵਾਲੇ ਘਰ ਰਹਿਣ ਜਾਣਗੇ।
ਦੀਪਿਕਾ ਤੇ ਰਣਵੀਰ ਦਾ ਗ੍ਰਹਿ ਪ੍ਰਵੇਸ਼ ਖਾਰ ਵਾਲੇ ਘਰ ਵਿੱਚ ਹੀ ਹੋਇਆ ਹੈ।
ਖਾਰ ਇਲਾਕੇ ਵਿੱਚ ਰਣਵੀਰ ਦਾ ਇੱਕ ਘਰ ਵੀ ਹੈ।
ਖ਼ਬਰਾਂ ਮੁਤਾਬਕ ਰਣਵੀਰ ਨੇ ਮੁੰਬਈ ਦੇ ਵਰਲੀ ਇਲਾਕੇ ਵਿੱਚ ਦੀਪਿਕਾ ਲਈ ਨਵਾਂ ਘਰ ਖਰੀਦਿਆ ਹੈ।
ਕਈ ਇੰਟਰਵਿਊ ਵਿੱਚ ਰਣਵੀਰ ਨੇ ਆਪਣੀ ਭੈਣ ਦਾ ਜ਼ਿਕਰ ਕੀਤਾ ਹੈ।
ਰਣਵੀਰ ਦਾ ਆਪਣੀ ਭੈਣ ਨਾਲ ਬਹੁਤ ਪਿਆਰ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਰਣਵੀਰ ਸਿੰਘ ਦੀ ਭੈਣ ਨੇ ਆਪਣੀ ਭਰਜਾਈ ਲਈ ਸਰਪ੍ਰਾਈਜ਼ ਪਲਾਨ ਕੀਤਾ ਹੈ।
ਵਿਆਹ ਤੋਂ ਬਾਅਦ ਪਹਿਲੀ ਵਾਰ ਸਹੁਰੇ ਘਰ ਪੁੱਜੀ ਦੀਪਿਕਾ ਦੀ ਇਹ ਸਭ ਤੋਂ ਪਹਿਲੀ ਤਸਵੀਰ ਹੈ।
ਇਟਲੀ ਵਿੱਚ ਵਿਆਹ ਮਗਰੋਂ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਅੱਜ ਪਹਿਲੀ ਵਾਰ ਆਪਣੇ ਪਤੀ ਰਣਵੀਰ ਸਿੰਘ ਨਾਲ ਸਹੁਰੇ ਘਰ ਪੁੱਜੀ। ਰਣਵੀਰ ਤੇ ਦੀਪਿਕਾ ਦਾ ਸਿੰਧੀ ਰਸਮਾਂ-ਰਿਵਾਜ਼ਾਂ ਨਾਲ ਗ੍ਰਹਿ ਪ੍ਰਵੇਸ਼ ਹੋਇਆ।