ਚੋਰੀ ਕਰਕੇ ਵੀ ਖਾਣ 'ਚ ਨਹੀਂ ਸ਼ਰਮਾਉਂਦੀ ਦੀਪਿਕਾ
ਕਾਨਸ 2018 'ਚ ਇਹ ਚੀਜ਼ਾਂ ਵੀ ਸਨ ਦੀਪਿਕਾ ਦੀ ਡਾਈਟ 'ਚ ਸ਼ਾਮਲ।
ਇਹ ਚਾਕਲੇਟ ਤੇ ਜੂਸ ਦੀਪਿਕਾ ਨੂੰ ਬਹੁਤ ਪਸੰਦ ਹੈ। ਦੀਪਿਕਾ ਕੁਕੀਜ਼ ਦੀ ਵੀ ਸ਼ੌਕੀਨ ਹੈ।
ਇਹ ਹੈ ਕਾਨਸ ਦੇ ਦੌਰਾਨ ਨਹੁੰ ਪਾਲਿਸ਼ ਲਾਉਂਦੇ ਤੇ ਆਈਸ ਕ੍ਰੀਮ ਦਾ ਮਜ਼ਾ ਲੈਂਦੀ ਦੀਪਿਕਾ।
ਕਾਨਸ 2018 ਤੋਂ ਲੈਕੇ ਕਾਨਸ 2017 ਤੱਕ ਦੀਪਿਕਾ ਨੇ ਆਪਣੀ ਡਾਈਟ ਦੀਆਂ ਚੀਜ਼ਾਂ ਨੂੰ ਵੀ ਸ਼ੇਅਰ ਕੀਤਾ ਹੈ।
ਦੀਪਿਕਾ ਆਈਸ ਕਰੀਮ, ਚਾਕਲੇਟ ਤੇ ਬ੍ਰਾਊਨੀ ਦੀ ਸ਼ੌਕੀਨ ਹੈ। ਦੀਪਿਕਾਂ ਨੇ ਕਈ ਤਸਵੀਰਾਂ 'ਚ ਆਪਣੀ ਪਸੰਦ ਦੀਆਂ ਖਾਣ ਚੀਜ਼ਾਂ ਦਾ ਵੀ ਜ਼ਿਕਰ ਕੀਤਾ ਹੈ।
ਇਥੋਂ ਤੱਕ ਕਿ ਪਦਮਾਵਤ ਫਿਲਮ ਦੀ ਸ਼ੂਟਿੰਗ ਦੌਰਾਨ ਸੰਜੇ ਲੀਲਾ ਭੰਸਾਲੀ ਦਾ ਨਾਸ਼ਤਾ ਚੁਰਾਉਂਦਿਆਂ ਵੀ ਦੀਪਿਕਾ ਨੇ ਤਸਵੀਰ ਸਾਂਝੀ ਕੀਤੀ ਹੈ।
ਦੀਪਿਕਾ ਪਾਦੂਕੋਨ ਨੇ ਸਫਰ ਤੋਂ ਲੈ ਕੇ ਕਾਨਸ 'ਚ ਤਿਆਰ ਹੋਣ ਤੱਕ ਆਪਣੇ ਖਾਣ-ਪੀਣ ਦੀਆਂ ਮਨਪਸੰਦ ਚੀਜ਼ਾਂ ਤੇ ਡਾਈਟ ਦੀਆਂ ਤਸਵੀਰਾਂ ਇੰਸਟਾ ਤੇ ਸਾਂਝੀਆਂ ਕੀਤੀਆਂ ਹਨ।
ਇਹ ਤਸਵੀਰਾਂ ਆਪਣੀ ਜ਼ੁਬਾਨੀ ਬੋਲ ਰਹੀਆਂ ਹਨ।
ਸ਼ੂਟਿੰਗ ਦਾ ਵੇਲਾ ਹੋਵੇ ਜਾਂ ਮੇਕਅਪ ਦਾ ਇੱਥੋਂ ਤੱਕ ਕਿ ਪ੍ਰਮੋਸ਼ਨਲ ਇਵੈਂਟਸ 'ਚ ਵੀ ਦੀਪਿਕਾ ਪਾਦੂਕੋਨ ਨੂੰ ਖਾਂਦਿਆ ਹੋਇਆ ਦੇਖ ਸਕਦੇ ਹੋ।