ਵਿਆਹ ਦੇ ਐਲਾਨ ਮਗਰੋਂ ਇਸ ਅੰਦਾਜ਼ ‘ਚ ਨਜ਼ਰ ਆਈ ਦੀਪਿਕਾ

‘ਦੀਪਵੀਰ’ ਦਾ ਵਿਆਹ ਸਾਊਥ ਇੰਡੀਅਨ ਰੀਤਾਂ ਮੁਤਾਬਕ ਹੋ ਸਕਦਾ ਹੈ। ਜਦੋਂਕਿ ਰਣਵੀਰ ਸਿੰਘ ਸਿੰਧੀ ਰੀਤਾਂ-ਰਸਮਾਂ ਨਿਭਾਉਣਗੇ, ਕਿਉਂਕਿ ਰਣਵੀਰ ਸਿੰਧੀ ਫੈਮਿਲੀ ਤੋਂ ਹਨ। ਇਸ ਤੋਂ ਬਾਅਦ ਦੋਨਾਂ ਦੇ ਵਿਆਹ ਦੀਆਂ ਦੋ ਰਿਸੈਪਸ਼ਨ ਪਾਰਟੀਆਂ ਹੋਣਗੀਆਂ। ਇੱਕ ਮੁੰਬਈ ਤੇ ਦੂਜੀ ਬੈਂਗਲੂਰ ‘ਚ।
ਖ਼ਬਰਾਂ ਨੇ ਕਿ ਦੋਨਾਂ ਦਾ ਵਿਆਹ ਉਨ੍ਹਾਂ ਦੀ ਪ੍ਰਾਈਵੇਸੀ ਨੂੰ ਧਿਆਨ ‘ਚ ਰੱਖਦੇ ਹੋਏ ਹੋਵੇਗਾ। ਇਸ ਨੂੰ ਸ਼ਾਹਰੁਖ ਖ਼ਾਨ, ਕਰਨ ਜੌਹਰ, ਸੰਜੇ ਲੀਲਾ ਭੰਸਾਲੀ, ਰੋਹਿਤ ਸ਼ੈਟੀ, ਆਲਿਆ ਭੱਟ ਤੇ ਵਰੁਣ ਧਵਨ ਜਿਹੇ ਕੁਝ ਹੀ ਸਟਾਰ ਅਟੈਂਡ ਕਰਨਗੇ।
ਵਿਆਹ ਤੋਂ ਪਹਿਲਾਂ ਦੀਪਿਕਾ ਬੀਤੇ ਦਿਨੀਂ ਮੁੰਬਈ ‘ਚ ਸਲੂਨ ਬਾਹਰ ਹੀ ਨਜ਼ਰ ਆਈ। ਦੀਪਿਕਾ ਦਾ ਅੰਦਾਜ਼ ਵੇਖਣ ਵਾਲਾ ਸੀ। ‘ਪਦਮਾਵਤ’ ਸਟਾਰ ਇੱਥੇ ਬਲੈਕ ਆਉਟਫਿੱਟ ‘ਚ ਨਜ਼ਰ ਆਈ। ਇਸ ਦੇ ਨਾਲ ਹੀ ਦੀਪਿਕਾ ਨੇ ਅੱਖਾਂ ‘ਤੇ ਬਲੈਕ ਸ਼ੈਡਸ ਵੀ ਲਾਏ ਸੀ। ਇਸ ਨਾਲ ਉਹ ਸਟਨਿੰਗ ਲੁੱਕ ਦੇ ਰਹੀ ਸੀ।
ਹਾਲ ਹੀ ‘ਚ ਬਾਲੀਵੁੱਡ ਦੀ ਹੌਟ ਜੋੜੀ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵਿਆਹ ਦੀ ਤਾਰੀਖ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਸਭ ਨੂੰ ਦੀਪਿਕਾ ਦਾ ਦੁਲਹਨ ਅੰਦਾਜ਼ ਦੇਖਣ ਦੀ ਉਡੀਕ ਹੈ।
ਦੀਪਿਕਾ ਜਲਦੀ ਹੀ ‘ਸਪਨਾ ਦੀਦੀ’ ਫ਼ਿਲਮ ‘ਚ ਨਜ਼ਰ ਆ ਸਕਦੀ ਹੈ। ਇਸ ਤੋਂ ਇਲਾਵਾ ਹਾਲ ਹੀ ‘ਚ ਦੀਪਿਕਾ ਨੇ ਰੈਟ੍ਰੋ ਟ੍ਰੈਡੀਸ਼ਨਲ ਇੰਡੀਅਨ ਲੁੱਕ ‘ਚ ਇੱਕ ਜਿਊਲਰੀ ਬ੍ਰਾਂਡ ਲਈ ਫੋਟੋਸ਼ੂਟ ਵੀ ਕਰਵਾਇਆ ਸੀ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਗਈਆਂ।