ਵਿਆਹ ਦੇ ਜੋੜੇ ’ਚ ਬੇਹੱਦ ਫੱਬੇਗੀ ਦੀਪਿਕਾ ਪਾਦੁਕੋਨ, ਵੇਖੋ ਖਾਸ ਤਸਵੀਰਾਂ
ਦੀਪਿਕਾ ਦਾ ਇਹ ਬਰਾਈਡਲ ਲੁਕ ਉਸ ਲਈ ਬੇਹੱਦ ਖ਼ਾਸ ਹੈ। ਉਹ ਖ਼ੁਦ ਵੀ ਸਾਊਥ ਇੰਡੀਅਨ ਹੈ। ਇਸ ਲਈ ਸਾਊਥ ਇੰਡੀਅਨ ਬ੍ਰਾਈਡਲ ਲੁਕ ਉਸ ਦੇ ਦਿਲ ਦੇ ਬਹੁਤ ਕਰੀਬ ਹੈ।
ਰਾਜਪੂਤੀ ਅੰਦਾਜ਼ ਵਿੱਚ ਵੀ ਦੀਪਿਕਾ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ। ਇਸ ਉਸ ਦੀ ਫਿਲਮ ਪਦਮਾਵਤ ਦੀ ਲੁਕ ਹੈ।
ਇਸ ਤਸਵੀਰ ਵਿੱਚ ਦੀਪਿਕਾ ਨੂੰ ਦੋ ਵੱਖ-ਵੱਖ ਅੰਦਾਜ਼ ਵਿੱਚ ਵੇਖਿਆ ਜਾ ਸਕਦਾ ਹੈ। ਇੱਕ ਪਾਸੇ ਉਸ ਨੇ ਲਹਿੰਗਾ ਤੇ ਦੂਜੇ ਪਾਸੇ ਸ਼ਰਾਰਾ ਪਾਇਆ ਹੈ।
ਇਹ ਬ੍ਰਾਈਡਲ ਲੁਕ ਉਸ ਦੀ ਸੁਪਰਹਿੱਟ ਫਿਲਮ ‘ਬਾਜੀਰਾਓ ਮਸਤਾਨੀ’ ਦਾ ਹੈ। ਫਿਲਮ ਦੀ ਰਿਲੀਜ਼ ਵੇਲੇ ਦੀਪਿਕਾ ਇਸ ਖ਼ਾਸ ਅੰਦਾਜ਼ ਵਿੱਚ ਮੁਸਲਿਮ ਦੁਲਹਨ ਬਣ ਕੇ ਰੈਂਪ ’ਤੇ ਉੱਤਰੀ ਸੀ।
ਦੀਪਿਕਾ ਦਾ ਇਹ ਅੰਦਾਜ਼ ਕਿਸੇ ਫੈਸ਼ਨ ਸ਼ੋਅ ਦਾ ਹੈ। ਇਸ ਦੌਰਾਨ ਦੀਪਿਕਾ ਨੇ ਦੁਲਹਨ ਦੇ ਲਿਬਾਸ ਵਿੱਚ ਰੈਂਪ ਵਾਕ ਕੀਤੀ ਸੀ।
ਦੀਪਿਕਾ ਤੇ ਰਣਵੀਰ ਦੇ ਵਿਆਹ ਦੇ ਚਰਚੇ ਹਰ ਪਾਸੇ ਹੋ ਰਹੇ ਹਨ। ਉਨ੍ਹਾਂ ਆਪਣੇ ਵਿਆਹ ਬਾਰੇ ਕਾਫੀ ਕੁਝ ਪ੍ਰਾਈਵੇਟ ਰੱਖਿਆ ਹੈ। ਲੋਕ ਜਾਣਨ ਲਈ ਉਤਸੁਕ ਹਨ ਕਿ ਦੀਪਿਕਾ ਵਿਆਹ ਦੇ ਜੋੜੇ ਵਿੱਚ ਕਿਹੋ ਜਿਹੀ ਲੱਗੇਗੀ। ਦੀਪਿਕਾ ਦੇ ਵਿਆਹ ਦਾ ਜੋੜਾ ਤਾਂ ਨਹੀਂ, ਪਰ ਅਸੀਂ ਦੀਪਿਕਾ ਦੇ ਬੇਹੱਦ ਖ਼ਾਸ ਬ੍ਰਾਈਡਲ ਲੁਕ ਦਿਖਾਵਾਂਗੇ ਜਿਨ੍ਹਾਂ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੀਪਿਕਾ ਬ੍ਰਾਈਡਲ ਲੁਕ ਵਿੱਚ ਕਿਹੋ ਜਿਹੀ ਲੱਗੇਗੀ।