ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੇ ਦਰਸ਼ਨ
ਏਬੀਪੀ ਸਾਂਝਾ | 30 May 2017 10:59 AM (IST)

1
ਇਹ ਅਸਥਾਨ ਅੱਜ ਵੀ ਗੁਰ ਸਾਹਿਬ ਦੀ ਲਾਸਾਨੀ ਸ਼ਹਾਦਤ ਦੀ ਯਾਦ ਦਿਵਾਉਂਦਾ ਹੈ।
2
ਡੇਹਰਾ ਸਾਹਿਬ ਵਿਖੇ ਹਰ ਸਾਲ ਦੇਸ਼ ਵਿਦੇਸ਼ ਦੀ ਸੰਗਤ ਦਰਸ਼ਨ ਕਰਨ ਪਹੁੰਚਦੀ ਹੈ।
3
ਸਿੱਖ ਲਹਿਰ ਵਿੱਚ ਸਭ ਤੋਂ ਵੱਡਾ ਬਦਲਾਅ ਸਿੱਖਾਂ ਨੂੰ ਸੰਤ ਦੇ ਨਾਲ ਸਿਪਾਹੀ ਬਣਾਉਣ ਦਾ ਮੁੱਢ ਪੰਚਮ ਪਾਤਸ਼ਾਹ ਦੀ ਸ਼ਹੀਦੀ ਨੇ ਬੰਨਿਆ ਸੀ।
4
ਗੁਰੂ ਸਾਹਿਬ ਦੀ ਸ਼ਹੀਦੀ ਯਾਦਗਾਰ ਡੇਹਰਾ ਸਾਹਿਬ, ਲਾਹੌਰ ਪਾਕਿਸਤਾਨ ਵਿਖੇ ਸੁਭਾਇਮਾਨ ਹੈ।
5
ਗੁਰੂ ਸਾਹਿਬ ਦੀ ਸ਼ਹਾਦਤ 30 ਮਈ 1606 ਨੂੰ ਰਾਵੀ ਦਰਿਆ ਦੇ ਕੰਢੇ ਲਾਹੌਰ ਵਿਖੇ ਹੋਈ ਸੀ।
6
ਨਾਨਕਸ਼ਾਹੀ ਕੈਲੰਡਰ ਮੁਤਾਬਕ 29 ਮਈ ਨੂੰ ਸਿੱਖ ਕੌਮ ਦੇ ਪਹਿਲੇ ਸ਼ਹੀਦ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਗਿਆ।