ਡੇਰਾ ਸਿਰਸਾ ਮੁਖੀ ਨੇ ਚੁੱਕਿਆ ਝਾੜੂ
ਏਬੀਪੀ ਸਾਂਝਾ | 07 May 2017 03:14 PM (IST)

1
ਡੇਰਾ ਸਿਰਸਾ ਦੇ ਕਰੀਬ ਚਾਰ ਲੱਖ ਸਮਰਥਕਾਂ ਨੇ ਕਰਨਾਲ ਸ਼ਹਿਰ ਦੀ ਸਫ਼ਾਈ ਕੀਤੀ। ਇਸ ਦੀ ਸ਼ੁਰੂਆਤ ਖ਼ੁਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੀਤੀ।ਸਫਾਈ ਦੀ ਸ਼ੁਰਆਤ ਡੇਰਾ ਮੁਖੀ ਨੇ ਆਪ ਝਾੜੂ ਲਗਾ ਕੇ ਕੀਤੀ।
2
ਸ਼ਹਿਰ ਦੀ ਸਫਾਈ ਕਰਦੇ ਹੋਏ ਡੇਰਾ ਸਮਰੱਥਕ
3
ਅਸਲ ਵਿੱਚ ਡੇਰਾ ਸਿਰਸਾ ਵੱਲੋਂ 31 ਵਾਂ ਸਫ਼ਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਵੱਖ ਵੱਖ ਸ਼ਹਿਰਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ।
4
ਕਰਨਾਲ ਦੀ ਸ਼ਹਿਰ ਦੀ ਸਫ਼ਾਈ ਲਈ ਨਾ ਸਿਰਫ਼ ਹਰਿਆਣਾ , ਬਲਕਿ ਪੰਜਾਬ , ਰਾਜਸਥਾਨ ਅਤੇ ਵਿਦੇਸ਼ ਤੋਂ ਵੀ ਡੇਰਾ ਸਮਰਥਕ ਪਹੁੰਚੇ।
5
ਇਸ ਵਿੱਚ ਬੱਚੇ , ਬਜ਼ੁਰਗ ਅਤੇ ਮਹਿਲਾਵਾਂ ਵੀ ਸ਼ਾਮਲ ਸਨ।
6
ਡੇਰਾ ਦੇ ਸਮਰਥਕਾਂ ਨੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਜਾ ਕੇ ਸਫ਼ਾਈ ਕੀਤੀ।