ਪੁਲਿਸ ਮੁਖੀ ਨੂੰ ਮਾਰੀ ਗੋਲੀ, ਸਿੱਧੇ ਫਰਸ਼ 'ਤੇ ਡਿੱਗੇ
ਤੁਹਾਨੂੰ ਦੱਸਣਯੋਗ ਹੈ ਕਿ ਟੇਜਰ ਗਨ ਦੇ ਟ੍ਰਾਇਲ ਨੂੰ ਲੈ ਕੇ ਜਦੋਂ ਡੀਜੀਪੀ ਜਾਵੀਦ ਅਹਿਮਦ ਨੇ ਪੁੱਛਿਆ ਕਿ ਕੌਣ ਇਸ ਲਈ ਤਿਆਰ ਹੈ, ਜਿਸ 'ਤੇ ਇਸ ਦਾ ਟ੍ਰਾਇਲ ਹੋ ਸਕੇ'। ਮੀਟਿੰਗ ਵਿੱਚ ਮੌਜੂਦ ਕਿਸੇ ਵੀ ਅਫਸਰ ਨੇ ਜਵਾਬ ਨਹੀਂ ਦਿੱਤਾ। ਫਿਰ ਡੀਜੀਪੀ ਜਾਵੀਦ ਅਹਿਮਦ ਖੁਦ ਹੀ ਟ੍ਰਾਇਲ ਲਈ ਤਿਆਰ ਹੋ ਗਏ।
'ਮੈਂ ਹੀ ਸ਼ਾਟ ਲਵਾਂਗਾ ਤੁਸੀਂ ਇਸ 'ਤੇ ਟ੍ਰਾਇਲ ਕਰੋ'। ਉੱਤਰ ਪ੍ਰਦੇਸ਼ ਦੇ ਪੁਲਿਸ ਮੁਖੀ ਜਾਵੀਦ ਅਹਿਮਦ ਦੇ ਇਨ੍ਹਾਂ ਕਹਿੰਦੇ ਹੀ ਮੀਟਿੰਗ ਵਿੱਚ ਸ਼ਾਂਤੀ ਹੋ ਗਈ ਤੇ ਥੋੜੀ ਦੇਰ ਬਾਅਦ ਉਹ ਆਪਣੀ ਕੁਰਸੀ ਤੋਂ ਉੱਠ ਖੜ੍ਹੇ ਹੋ ਗਏ।
ਹੁਣ ਤਾਂ ਆਈਪੀਐਸ ਐਸੋਸੀਏਸ਼ਨ ਨੇ ਵੀ ਇਸ ਵੀਡੀਓ 'ਤੇ ਟਵੀਟ ਕਰ ਦਿੱਤਾ ਜੋ ਹੁਣ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਟੇਜ਼ਰ ਗਨ ਦੀ ਗੋਲੀ ਡੀਜੀਪੀ ਨੂੰ ਪਿੱਛੇ ਤੋਂ ਮਾਰੀ ਗਈ। ਪਿੱਠ 'ਤੇ ਗੋਲੀ ਲੱਗਣ ਕਾਰਨ ਡੀਜੀਪੀ ਮੂੰਹ ਦੇ ਭਾਰ ਫਰਸ਼ 'ਤੇ ਡਿੱਗੇ। ਦੋ ਅਫਸਰਾਂ ਨੇ ਉਨ੍ਹਾਂ ਨੂੰ ਫੜ ਰੱਖਿਆ ਸੀ। ਕੁਝ ਹੀ ਚਿਰ ਬਾਅਦ ਡੀਜੀਪੀ ਨਾਰਮਲ ਹੋ ਗਏ। ਪਿੱਠ ਦੇ ਜਿਸ ਹਿੱਸੇ 'ਤੇ ਗੋਲੀ ਲੱਗੀ ਸੀ ਉੱਥੋਂ ਖੂਨ ਵੀ ਨਿਕਲਿਆ।
ਤਿੰਨ ਪੁਲਿਸ ਅਫਸਰਾਂ ਨੇ ਆਪਣੇ ਸਮਾਰਟਫੋਨ ਤੋਂ ਇਸ ਦਾ ਵੀਡੀਓ ਵੀ ਬਣਾ ਲਿਆ। ਇੱਕ ਨੇ ਇਸ ਨੂੰ IPS ਅਫਸਰਾਂ ਦੇ ਵਟਸਐਪ ਗਰੁੱਪ ਵਿੱਚ ਪਾ ਦਿੱਤਾ।
ਦਰਅਸਲ, ਡੀਜੀਪੀ ਦਫਤਰ ਵਿੱਚ ਟੇਜ਼ਰ ਗਨ ਦੀ ਵਰਤੋਂ ਨੂੰ ਲੈ ਕੇ ਮੀਟਿੰਗ ਹੋ ਰਹੀ ਸੀ। ਯੂ.ਪੀ. ਪੁਲਿਸ ਇਸ ਨੂੰ ਖਰੀਦਣ ਲਈ ਤਿਆਰ ਹੈ। ਡੀਜੀਪੀ ਜਾਣਨਾ ਚਾਹੁੰਦੇ ਸਨ ਕਿ ਟੇਜਰ ਗਨ ਨਾਲ ਗੋਲੀ ਲੱਗਣ ਨਾਲ ਆਖਿਕਾਰ ਕੀ ਹੁੰਦਾ ਹੈ?