ਸ਼ਤਰੂਘਨ ਸਿਨ੍ਹਾ ਦਾ ਜਿਗਰੀ ਯਾਰ ਹੈ ਧਰਮਿੰਦਰ

ਮਜ਼ਾਕੀਆ ਅੰਦਾਜ਼ ’ਚ ਸਿਨਹਾ ਨੇ ਕਿਹਾ ਕਿ ਉਹ ਫਿਲਮ 'ਸ਼ੋਲ੍ਹੇ' ਵੀ ਇਕੱਠੇ ਹੀ ਕਰਨ ਵਾਲੇ ਸੀ ਪਰ ਭਗਵਾਨ ਤੇ ਰਮੇਸ਼ ਸਿੱਪੀ ਨੇ ਕੁਝ ਹੋਰ ਹੀ ਸੋਚਿਆ ਸੀ।
ਉਨ੍ਹਾਂ ਨੇ ਧਰਮਿੰਦਰ ਨੂੰ ‘ਭਗਵਾਨ ਦੀ ਨਿੱਜੀ ਪਸੰਦ’ ਦੱਸਿਆ।
ਉਨ੍ਹਾਂ ਕਿਹਾ ਕਿ ਉਹ ਦੂਜੀ ਵਾਰ ਇੱਕ-ਦੂਜੇ ਨਾਲ ਇਕੱਠੇ ਹਨ। ਉਹ ਇੱਕ ਦੂਜੇ ਦੀ ਜ਼ਰੂਰਤ ਹਨ। ‘ਯਮਲਾ ਪਗਲਾ ਦੀਵਾਨਾ’ ਤੋਂ ਨਿੱਕੀ ਜਿਹੀ ਭੂਮਿਕਾ ਨਿਭਾਉਣ ਲਈ ਉਨ੍ਹਾਂ ਕੁਝ ਨਹੀਂ ਸੋਚਿਆ, ਬਲਕਿ ਧਰਮਿੰਦਰ ਤੋਂ ਪਹਿਲਾਂ ਹੀ ਹਾਂ ਕਰ ਦਿੱਤੀ।
ਸਬੰਧਾਂ ਦੀ ਗੱਲ ਕੀਤੀ ਜਾਏ ਤਾਂ ਸ਼ਤਰੂਘਨ ਦ ਕਹਿਣਾ ਹੈ ਕਿ ਧਰਮਿੰਦਰ ਤੇ ਹੇਮਾ ਨਾਲ ਉਨ੍ਹਾਂ ਦੇ ਸਬੰਧ ਪੇਸ਼ੇਵਰ ਦੁਨੀਆ ਤੋਂ ਬਹੁਤ ਅੱਗੇ ਤਕ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਤਿੰਨਾਂ ਨੇ ਦੁਲਾਲ ਗੁਹਾ ਦੀ ਫਿਲਮ ‘ਦੋਸਤ’ ਵਿੱਚ ਇਕੱਠੇ ਕੰਮ ਕੀਤਾ ਹੈ। ਫਿਲਮ 1974 ਵਿੱਚ ਰਿਲੀਜ਼ ਹੋਈ ਸੀ। ਇਹ ਉਨ੍ਹਾਂ ਦੀ ਪਸੰਦੀਦਾ ਫਿਲਮ ਹੈ। ਇਸ ਤੋਂ ਇਲਾਵਾ ਧਰਮਿੰਦਰ ਨਾਲ ਕੀਤੀ ਵਿਜੈ ਆਨੰਦ ਦੀ ਫਿਲਮ ‘ਬਲੈਕਮੇਲ’ ਵੀ ਉਨ੍ਹਾਂ ਲਈ ਖਾਸ ਫਿਲਮ ਹੈ।
ਸ਼ਤਰੂਘਨ ਨੇ ਕਿਹਾ ਕਿ ਸਿਰਫ ਧਰਮਿੰਦਰ ਹੀ ਨਹੀਂ, ਹੇਮਾ ਮਾਲਿਨੀ ਵੀ ਉਨ੍ਹਾਂ ਦੀ ਚੰਗੀ ਦੋਸਤ ਹੈ। ਉਨ੍ਹਾਂ ਦੱਸਿਆ ਕਿ ਉਹ ਕਈ ਸਾਲਾਂ ਤੋਂ ਚੰਗੇ ਮਿੱਤਰ ਹਨ।
ਅਦਾਕਾਰ ਤੇ ਰਾਜਨੇਤਾ ਸ਼ਤਰੂਘਨ ਸਿਨ੍ਹਾ ਨੇ ਆਗਾਮੀ ਫਿਲਮ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਵਿੱਚ ਮਸ਼ਹੂਰ ਅਦਾਕਾਰ ਧਰਮਿੰਦਰ ਨਾਲ ਗੈਸਟ ਅਪੀਅਰੈਂਸ ਦਿੱਤੀ ਹੈ। ਉਨ੍ਹਾਂ ਧਰਮਿੰਦਰ ਨੂੰ ਆਪਣਾ ਸਭ ਤੋਂ ਪਿਆਰਾ ਦੋਸਤ ਦੱਸਿਆ ਹੈ।