ਧੋਨੀ ਨਾਲ 20 ਕਰੋੜ ਦੀ ਠੱਗੀ ?
ਭਾਰਤ ਦੇ ਵਨਡੇ ਕਪਤਾਨ ਮਹੇਂਦਰ ਸਿੰਘ ਧੋਨੀ ਟੈਸਟ ਮੈਚਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਸਪਾਂਸਰਸ ਦੇ ਫੇਵਰਿਟ ਹਨ। ਐਡਵਰਟਿਜ਼ਮੈਂਟ ਦੀ ਦੁਨੀਆ 'ਚ ਧੋਨੀ ਨੂੰ ਸਭ ਤੋਂ ਮਸ਼ਹੂਰ ਚੇਹਰਿਆਂ 'ਚ ਗਿਣਿਆ ਜਾਂਦਾ ਹੈ। ਪਰ ਧੋਨੀ ਨਾਲ ਕਰਾਰ ਕਰਨ ਵਾਲੇ ਇੱਕ ਬ੍ਰੈਂਡ 'ਸਪਾਰਟਨ ਸਪੋਰਟਸ ਨੇ ਉਨ੍ਹਾਂ ਨਾਲ 20 ਕਰੋੜ ਤੋਂ ਵੱਧ ਦੀ ਠੱਗੀ ਮਾਰੀ ਹੈ।
ਖਬਰਾਂ ਹਨ ਕਿ ਕੁਨਾਲ ਸ਼ਰਮਾ ਦੀ ਸਪੋਰਟਸ ਕੰਪਨੀ ਸਪਾਰਟਨ ਸਪੋਰਟਸ ਨੇ ਹੁਣ ਤਕ ਕਰਾਰ ਤੋਂ ਬਾਅਦ 4 ਕਿਸ਼ਤਾਂ ਦਾ ਭੁਗਤਾਨ ਕੀਤਾ ਹੈ।
ਖਬਰਾਂ ਹਨ ਕਿ ਆਸਟ੍ਰੇਲੀਆ ਦੇ ਸਪਾਰਟਨ ਸਪੋਰਟਸ ਨਾਲ 13 ਕਰੋੜ ਰੁਪਏ ਤੋਂ ਵੱਧ ਦਾ ਸਪਾਂਸਰਸ਼ਿਪ ਕਰਾਰ ਅਤੇ 3 ਸਾਲ ਦਾ ਬੱਲੇ ਦਾ ਕਰਾਰ ਡੁਬਦਾ ਨਜਰ ਆ ਰਿਹਾ ਹੈ।
ਇਹ ਕੰਪਨੀ ਨਿਯਮਿਤ ਤੌਰ ਤੋਂ ਪੈਸਿਆਂ ਦਾ ਭੁਗਤਾਨ ਕਰਨ 'ਚ ਨਾਕਾਮ ਰਹੀ ਹੈ। ਧੋਨੀ ਦੇ ਬੱਲੇ ਦੇ ਕਰਾਰ ਨੂੰ ਵੀ ਸ਼ਾਮਿਲ ਕਰ ਲਿਆ ਜਾਵੇ ਤਾਂ ਰਾਇਲਟੀ ਦੀ ਕੀਮਤ ਨੂੰ ਮਿਲਾ ਕੇ ਇਹ ਰਾਸ਼ੀ 20 ਕਰੋੜ ਤੋਂ ਵੀ ਵੱਧ ਦੀ ਬਣ ਜਾਵੇਗੀ।
ਰੀਤੀ ਸਪੋਰਟਸ ਦੇ ਮਾਲਿਕ ਅਰੁਣਾ ਪਾਂਡੇ ਤੋਂ ਜਦ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ 'ਸਭ ਕੁਝ ਠੀਕ ਨਹੀਂ ਹੈ ਪਰ ਉਮੀਦ ਹੈ ਕਿ ਜਲਦੀ ਹੀ ਮਸਲੇ ਨੂੰ ਸੁਲਝਾ ਲਿਆ ਜਾਵੇਗਾ।'