ਦੀਆ ਮਿਰਜ਼ਾ ਹੋਈ ਤਜਰਬੇਕਾਰ

ਸਾਬਕਾ ਮਿਸ ਏਸ਼ੀਆ ਪੈਸੇਫਿਕ ਨੇ ਦੱਸਿਆ ਕਿ ਕਿ ਫਿਲਮਾਂ ਵਿੱਚ ਅਦਾਕਾਰੀ ਕਰਨ ਦੀ ਉਸ ਦੀ ਇੱਛਾ ਹੈ ਪਰ ਉਹ ਸੋਚਦੀ ਹੈ ਕਿ ਉਹ ਫਿਲਮ ਇੰਡਸਟਰੀ ਵਿੱਚ ਕਾਫੀ ਤਜਰਬੇਕਾਰ ਹੋ ਗਈ ਹੈ ਤੇ ਉਸ ਨੂੰ ਹੋਰ ਕੰਮਾਂ ਵਿੱਚ ਵੀ ਹੱਥ ਅਜ਼ਮਾਉਣਾ ਚਾਹੀਦਾ ਹੈ।
ਉਸ ਨੇ ‘ਦਮ’, ‘ਪਰਨੀਤਾ’, ‘ਦਸ’, ‘ਹਨੀਮੂਨ ਟਰੈਵਲਜ਼ ਪ੍ਰਾਈਵੇਟ ਲਿਮਟਿਡ’ ਵਿੱਚ ਵੀ ਅਦਾਕਾਰੀ ਦੇ ਜਲਵੇ ਦਿਖਾਏ। ਜਦੋਂ ਦੀ ਉਹ 36 ਸਾਲਾਂ ਤੋਂ ਟੱਪੀ ਹੈ ਤਾਂ ਉਸ ਦੀਆਂ ਫਿਲਮਾਂ ਦੀ ਗਿਣਤੀ ਘੱਟ ਗਈ ਹੈ।
ਆਰ. ਮਾਧਵਨ ਨਾਲ ਸਾਲ 2000 ਵਿੱਚ ‘ਰਹਿਨਾ ਹੈ ਤੇਰੇ ਦਿਲ ਮੇਂ’ ਨਾਲ ਬਾਲੀਵੁੱਡ ਵਿੱਚ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਦੀਆ ਮਿਰਜ਼ਾ ਨੇ ਕਾਫੀ ਨਾਮਣਾ ਖੱਟਿਆ।
ਸਾਬਕਾ ਮਿਸ ਏਸ਼ੀਆ ਪੈਸੇਫਿਕ ਨੇ ਕਿਹਾ ਕਿ ਉਹ ਇੱਕ ਅਦਾਕਾਰ ਹੈ ਤੇ ਰਹੇਗੀ। ਇਸ ਦੇ ਨਾਲ ਹੀ ਉਹ ਯਕੀਨ ਕਰਦੀ ਹੈ ਕਿ ਲੋਕਾਂ ਨੂੰ ਉਨ੍ਹਾਂ ਕੋਲ ਪਹਿਲਾਂ ਹੀ ਹਾਸਲ ਮੌਕਿਆਂ ਤੋਂ ਹਟ ਕੇ ਆਪਣੇ ਜੀਵਨ ਵਿੱਚ ਹੋਰ ਬਦਲਵੇਂ ਰਸਤੇ ਵੀ ਅਖ਼ਤਿਆਰ ਕਰਨੇ ਚਾਹੀਦੇ ਹਨ।
ਫਿਲਮ ਅਦਾਕਾਰਾ ਦੀਆ ਮਿਰਜ਼ਾ ਹੋਰ ਕੰਮਾਂ ਵਿੱਚ ਵੀ ਹੱਥ ਅਜ਼ਮਾਉਣਾ ਚਹੁੰਦੀ ਹੈ। ਉਸ ਦਾ ਮੰਨਣਾ ਹੈ ਕਿ ਉਹ ਫਿਲਮ ਇੰਡਸਟਰੀ ਵਿੱਚ ਕਾਫੀ ਤਜਰਬੇਕਾਰ ਹੋ ਗਈ ਹੈ। ਇਸ ਲਈ ਉਸ ਨੂੰ ਹੋਰ ਕੰਮਾਂ ਵਿੱਚ ਵੀ ਹੱਥ ਅਜ਼ਮਾਉਣਾ ਚਾਹੀਦਾ ਹੈ।