35 ਵਰ੍ਹਿਆਂ ਦਾ ਹੋਣ 'ਤੇ ਖੁੱਲ੍ਹੇ ਦਿਲਜੀਤ ਦੁਸਾਂਝ ਦੀ ਨਿੱਜੀ ਜ਼ਿੰਦਗੀ ਦੇ ਰਾਜ਼ !
ਉਸ ਨੇ ਮੰਨਿਆ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਨਹੀਂ ਕਰਦਾ। ਦਿਲਜੀਤ ਨੇ ਕਿਹਾ ਕਿ ਲੋਕ ਭਾਵੇਂ ਉਸ ਬਾਰੇ ਕਿੰਨਾ ਵੀ ਬੁਰਾ-ਭਲਾ ਕਹਿਣ, ਪਰ ਉਹ ਆਪਣੇ ਪਰਿਵਾਰ ਵਾਲਿਆਂ ਬਾਰੇ ਕੁਝ ਵੀ ਗ਼ਲਤ ਨਹੀਂ ਸੁਣ ਸਕਦਾ।
ਹਾਲ ਹੀ ਵਿੱਚ ਦਿਲਜੀਤ ਆਪਣੇ ਦੋਸਤ ਬਾਦਸ਼ਾਹ ਨਾਲ ‘ਕਾਫ਼ੀ ਵਿਦ ਕਰਨ’ ਵਿੱਚ ਪੁੱਜਾ ਸੀ। ਇਸ ਦੌਰਾਨ ਉਸ ਨੇ ਆਪਣੀ ਸੈਕਸ ਲਾਈਫ ਬਾਰੇ ਵੀ ਖ਼ੁਲਸਾ ਕੀਤਾ ਸੀ। ਫਿਲਮ ‘ਜੱਟ ਐਂਡ ਜੂਲੀਅਟ’ ਦੀ ਪ੍ਰੋਮੋਸ਼ਨ ਦੌਰਾਨ ਦਿਲਜੀਤ ਨੇ ਕਿਹਾ ਸੀ ਕਿ ਇਹ ਅਫ਼ਵਾਹ ਹੈ। ਮੇਰੇ ਕੋਲ ਬਹੁਤ ਪੈਸਾ ਨਹੀਂ ਜਿਸ ਕਰਕੇ ਮੈਂ ਖ਼ਬਰਾਂ ਵਿੱਚ ਰਹਾਂ।
ਇਸ ਤੋਂ ਪਹਿਲਾਂ ਦਿਲਜੀਤ ਕਾਫ਼ੀ ਸਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਸੀ। ਦਿਲਜੀਤ ਦੇ ਪਿਤਾ ਪੰਜਾਬ ਰੋਡਵੇਜ਼ ਦੇ ਸੇਵਾ ਮੁਕਤ ਮੁਲਾਜ਼ਮ ਹਨ। ਮਾਂ ਹਾਊਸ ਵਾਈਫ ਹੈ।
ਰਿਪੋਰਟਾਂ ਮੁਤਾਬਕ ਦਿਲਜੀਤ ਦਾ ਵਿਆਹ ਹੋ ਚੁੱਕਿਆ ਹੈ। ਉਸ ਦੀ ਪਤਨੀ ਦਾ ਨਾਂ ਸਨਦੀਪ ਕੌਰ ਹੈ ਜੋ ਆਪਣੇ ਮੁੰਡੇ ਨਾਲ ਅਮਰੀਕਾ ਵਿੱਚ ਰਹਿੰਦੀ ਹੈ। ਦਿਲਜੀਤ ਉਨ੍ਹਾਂ ਅਦਾਕਾਰਾਂ ਵਿੱਚੋਂ ਹੈ, ਜਿਨ੍ਹਾਂ ਕੋਲ ਆਪਣਾ ਨਿੱਜੀ ਜਹਾਜ਼ ਉਪਲੱਬਧ ਹੈ। ਉਸ ਨੇ ਟਵਿੱਟਰ ’ਤੇ ਆਪਣੇ ਪ੍ਰਾਈਵੇਟ ਜਹਾਜ਼ ਦਾ ਐਲਾਨ ਕੀਤਾ ਸੀ। ਇਸ ਦੇ ਇਲਾਵਾ ਉਸ ਦੀਆਂ ਆਪਣੀਆਂ ਦੋ ਕਲੋਦਿੰਗ ਲਾਈਨਜ਼ ਵੀ ਹਨ।
ਲੋਕਾਂ ਦੇ ਦਿਲਾਂ ਵਿੱਚ ਵੱਸਣ ਵਾਲਾ ਦਿਲਜੀਤ ਆਪਣੀ ਨਿੱਜੀ ਜ਼ਿੰਦਗੀ ਬਾਰੇ ਘੱਟ ਹੀ ਗੱਲ ਕਰਦਾ ਹੈ। ਇਸ ਲਈ ਅਕਸਰ ਚਰਚਾ ਰਹਿੰਦੀ ਹੈ ਕਿ ਉਹ ਵਿਆਹਿਆ ਹੋਇਆ ਹੈ।
ਚੰਡੀਗੜ੍ਹ: ਬਾਲੀਵੁੱਡ ਤੇ ਪੰਜਾਬੀ ਫਿਲਮ ਅਦਾਕਾਰ ਤੇ ਗਾਇਕ ਦਿਲਜੀਤ ਦੁਸਾਂਝ ਨੇ 6 ਜਨਵਰੀ ਨੂੰ ਆਪਣਾ 35ਵਾਂ ਜਨਮ ਦਿਨ ਮਨਾਇਆ। ‘ਸੂਰਮਾ’, ‘ਉੜਤਾ ਪੰਜਾਬ’, ‘ਫਿਲੌਰੀ’ ਤੇ ‘ਵੈਲਕਮ ਟੂ ਨਿਊਯਾਰਕ’ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਦਿਲਜੀਤ ਨੂੰ ਪੰਜਾਬੀ ਸਿਨੇਮਾ ਦਾ ‘ਸ਼ਾਹਰੁਖ਼ ਖ਼ਾਨ’ ਵੀ ਕਿਹਾ ਜਾਂਦਾ ਹੈ।