ਦਿਵਿਆਂਕਾ ਨੇ ਪਤੀ ਨਾਲ ਹਸਪਤਾਲ 'ਚ ਮਨਾਈ ਵਿਆਹ ਦੀ ਵਰ੍ਹੇਗੰਢ, ਵੇਖੋ ਤਸਵੀਰਾਂ
ਇਨ੍ਹਾਂ ਦੀ ਗਰਾਂਡ ਵੈਡਿੰਗ ਨੇ ਵੀ ਖੂਬ ਸੁਰਖੀਆਂ ਲਈਆਂ ਸੀ।
ਇਨ੍ਹਾਂ ਦੋਵਾਂ ਦੀ ਜੋੜੀ ਕਾਫੀ ਲੋਕਪ੍ਰਿਯ ਹੈ। ਇਹ ਜੋੜੀ ਨੱਚ ਬੱਲੀਏ ਦੀ ਟਰਾਫੀ ਆਪਣੇ ਨਾਂ ਕਰ ਚੁੱਕੀ ਹੈ।
ਦੱਸ ਦੇਈਏ ਹਾਲ ਹੀ ਵਿੱਚ ਇਹ ਜੋੜੀ ਛੁੱਟੀਆਂ ਮਨਾ ਕੇ ਆਈ ਹੈ। ਵਾਪਸੀ ਬਾਅਦ ਵਿਵੇਕ ਦੀ ਤਬੀਅਤ ਬੇਹੱਦ ਖਰਾਬ ਹੋ ਗਈ ਸੀ ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ।
ਫੈਨਜ਼ ਨੇ ਵਿਵੇਕ ਦੇ ਜਲਦ ਸਹੀ ਹੋਣ ਲਈ ਵੀ ਦੁਆਵਾਂ ਕੀਤੀਆਂ।
ਫੈਨਜ਼ ਦਿਵਿਆਂਕਾ ਤੇ ਵਿਵੇਕ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਨਾਲ ਹੀ ਵਿਆਹ ਦੀਆਂ ਵਧਾਈਆਂ ਵੀ ਦੇ ਰਹੇ ਹਨ।
ਇਸ ਫੋਟੋ ਦੀ ਕੈਪਸ਼ਨ ਵਿੱਚ ਦਿਵਿਆਂਕਾ ਨੇ ਲਿਖਿਆ, 'ਇਸ ਵਾਰ ਐਨੀਵਰਸਰੀ ਬਿਲਕੁਲ ਵੱਖਰੀ ਸੀ। ਪੂਰਾ ਪਰਿਵਾਰ ਸਾਡੇ ਲਈ ਕੇਕ ਲੈ ਕੇ ਆਇਆ ਤੇ ਸਾਨੂੰ ਸਰਪ੍ਰਾਈਜ਼ ਦਿੱਤਾ। ਕੇਕ ਦੀ ਥਾਂ ਅਸੀਂ ਤੇ ਵਿਵੇਕ ਨੇ ਹਾਈ-ਫਾਈਵ ਦਿੱਤਾ।'
ਇੱਕ ਫੋਟੋ ਵਿੱਚ ਵਿਵੇਕ ਤੇ ਦਿਵਿਆਂਕਾ ਪੂਰੇ ਪਰਿਵਾਰ ਨਾਲ ਨਜ਼ਰ ਆ ਰਹੇ ਹਨ। ਦੂਜੀ ਫੋਟੋ ਵਿੱਚ ਕਪਲ ਹਾਈ-ਫਾਈਵ ਕਰ ਰਿਹਾ ਹੈ।
ਦਰਅਸਲ ਵਿਵੇਦ ਦਹੀਆ ਦੀ ਸਿਹਤ ਢਿੱਲੀ ਹੈ ਜਿਸ ਕਾਰਨ ਉਹ ਹਸਪਤਾਲ ਦਾਖ਼ਲ ਹੈ। ਅਜਿਹੇ ਵਿੱਚ ਉਸ ਦੇ ਪਰਿਵਾਰ ਵਾਲੇ ਹਸਪਤਾਲ ਵਿੱਚ ਵੀ ਉਸ ਲਈ ਕੇਕ ਲੈ ਕੇ ਪਹੁੰਚ ਗਏ। ਦੋਵਾਂ ਜਣਿਆਂ ਬੇਹੱਦ ਸਾਦੇ ਅੰਦਾਜ਼ ਵਿੱਚ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ।
ਟੀਵੀ ਦੀ ਮਕਬੂਲ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਤੇ ਉਸ ਦੇ ਪਤੀ ਵਿਵੇਕ ਦਹੀਆ ਲਈ ਅੱਜ ਦਾ ਦਿਨ ਬੇਹੱਦ ਖ਼ਾਸ ਹੈ। ਉਨ੍ਹਾਂ ਦੇ ਵਿਆਹ ਨੂੰ ਅੱਜ ਤਿੰਨ ਸਾਲ ਪੂਰੇ ਹੋ ਗਏ ਹਨ। ਇਸ ਵਾਰ ਇਸ ਸਟਾਰ ਜੋੜੇ ਨੇ ਹਸਪਤਾਲ ਵਿੱਚ ਆਪਣੇ ਵਿਆਹ ਦੀ ਸਾਲਗਿਰਾ ਮਨਾਈ।