ਨਵੇਂ ਰਿਸ਼ਤੇ 'ਚ ਇਹ ਗ਼ਲਤੀਆਂ ਕਰਨ ਤੋਂ ਬਚੋ
ਅਕਸਰ ਤੁਸੀਂ ਆਪਣੇ ਪਾਰਟਨਰ ਦੀ ਤੁਲਨਾ ਦੂਜੇ ਲੋਕਾਂ ਨਾਲ ਕਰਨ ਲੱਗਦੇ ਹੋ। ਪਰ ਤੁਸੀਂ ਭੁੱਲ ਕੇ ਵੀ ਇਹ ਗ਼ਲਤੀ ਨਾ ਕਰੋ। ਇਸ ਨਾਲ ਤੁਹਾਡਾ ਰਿਸ਼ਤਾ ਖਰਾਬ ਹੋ ਸਕਦਾ ਹੈ।
ਆਪਣੇ ਉੱਤੇ ਵਿਸ਼ਵਾਸ਼ ਕਰੋ ਤੇ ਵੈਲਿਊਜ਼ ਨਾਲ ਕਦੇ ਵੀ ਸਮਝੌਤਾ ਨਾ ਕਰੋ। ਆਪਣੇ ਵਿਚਾਰਾਂ ਨੂੰ ਵੀ ਮਰਨ ਨਾਂ ਦਿਓ। ਜੇਕਰ ਤੁਸੀਂ ਰਿਸ਼ਤੇ ਵਿੱਚ ਹੀ ਸਮਝੌਤਾ ਕਰਨ ਲੱਗੋਗੇ ਤਾਂ ਅਜਿਹਾ ਰਿਸ਼ਤਾ ਲੰਬੇ ਸਮੇਂ ਤੱਕ ਨਹੀਂ ਟਿਕ ਸਕੇਗਾ।
ਨਵੇਂ ਰਿਸ਼ਤੇ ਵਿੱਚ ਤੁਹਾਡਾ ਆਪਣੇ ਪਾਰਟਨਰ ਕੋਲ ਹਰ ਸਮੇਂ ਰਹਿਣਾ ਤੇ ਉਸ ਨਾਲ ਹਰ ਵੇਲੇ ਗੱਲ ਕਰਨ ਦਾ ਮਨ ਕਰਦਾ ਹੋਵੇਗਾ ਪਰ ਧਿਆਨ ਰੱਖੋ ਕਿ ਜਿਸ ਤਰ੍ਹਾਂ ਤੁਹਾਨੂੰ ਸਪੇਸ ਚਾਹੀਦੀ ਹੈ, ਓਦਾਂ ਹੀ ਉਸ ਨੂੰ ਵੀ ਸਪੇਸ ਦੀ ਲੋੜ ਹੁੰਦੀ ਹੈ। ਫੋਨ ਤੇ ਮੈਸੇਜ ਦੀ ਥਾਂ ਆਹਮਣੇ-ਸਾਹਮਣੇ ਜ਼ਿਆਦਾ ਗੱਲਬਾਤ ਕਰੋ।
ਇਹ ਸਹੀ ਹੈ ਕਿ ਨਵੇਂ ਰਿਸ਼ਤੇ ਵਿੱਚ ਪਾਰਟਨਰ ਨੂੰ ਵਧੇਰੇ ਸਮਾਂ ਦੇਣ ਦੀ ਲੋੜ ਹੁੰਦੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਬਾਕੀ ਸਾਰਿਆਂ ਨੂੰ ਭੁੱਲ ਜਾਵੋ। ਤੁਹਾਨੂੰ ਆਪਣੇ ਕਰੀਬੀ ਦੋਸਤਾਂ ਤੇ ਪਰਿਵਾਰ ਨੂੰ ਬਰਾਬਰ ਦਾ ਸਮਾਂ ਦੇਣਾ ਪਵੇਗਾ। ਇਸ ਨਾਲ ਤੁਸੀਂ ਸਬ ਚੀਜ਼ਾਂ ਬੈਲੈਂਸ ਕਰ ਸਕੋਗੇ।
ਨਵੇਂ ਰਿਸ਼ਤੇ ਵਿੱਚ ਜਲਦਬਾਜ਼ੀ ਬਿਲਕੁਲ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਸ਼ੁਰੂਆਤ ਵਿੱਚ ਹੀ ਬੈੱਡਰੂਮ ਤੱਕ ਪਹੁੰਚ ਜਾਓਗੇ ਤਾਂ ਤੁਹਾਡਾ ਰਿਸ਼ਤਾ ਬਣਨ ਤੋਂ ਪਹਿਲਾਂ ਹੀ ਵਿਗੜ ਸਕਦਾ ਹੈ। ਦੋਵੇਂ ਇੱਕ-ਦੂਜੇ ਨੂੰ ਸਮਾਂ ਦਿਓ। ਜੇਕਰ ਤੁਹਾਡਾ ਪਾਰਟਨਰ ਤੁਹਾਡੇ ਨਾਲ ਸ਼ਰੀਰਕ ਸਬੰਧ ਬਣਾਉਣਾ ਚਾਹੁੰਦਾ ਹੈ ਤਾਂ ਤੁਸੀਂ ਆਪ ਸਮਝ ਲਵੋ ਕਿ ਤੁਹਾਡਾ ਰਿਸ਼ਤਾ ਜ਼ਿਆਦਾ ਸਮੇਂ ਤੱਕ ਟਿਕਣ ਵਾਲਾ ਨਹੀਂ ਹੈ।
ਤੁਸੀਂ ਨਵੇਂ-ਨਵੇਂ ਰਿਸ਼ਤੇ ਵਿੱਚ ਬੱਝ ਜਾਂਦੇ ਹੋ ਤਾਂ ਤੁਸੀਂ ਆਪਣੇ ਪਾਰਟਨਰ ਨੂੰ ਆਪਣੇ ਕਰੀਬੀ ਲੋਕਾਂ ਨਾਲ ਮਿਲਵਾਉਣ ਵਿੱਚ ਜਲਦਬਾਜ਼ੀ ਨਾ ਕਰੋ। ਪਹਿਲਾਂ ਤੁਸੀਂ ਆਪ ਖੁਦ ਉਸ ਨੂੰ ਜਾਣੋ ਤੇ ਸਮਝੋ ਤੇ ਪੂਰਾ ਸਮਾਂ ਦੇਵੋ। ਕਿਤੇ ਅਜਿਹਾ ਨਾ ਹੋਵੇ ਕਿ ਪਰਿਵਾਰ ਵਾਲਿਆਂ ਨਾਲ ਮਿਲਵਾਉਣ ਦੀ ਜਲਦਬਾਜ਼ੀ ਵਿੱਚ ਤੁਸੀਂ ਗੜਬੜ ਕਰ ਦਿਓ ਤੇ ਤੁਹਾਡਾ ਰਿਸ਼ਤਾ ਮਜਬੂਤ ਹੋਣ ਤੋਂ ਪਹਿਲਾਂ ਹੀ ਕਮਜ਼ੋਰ ਹੋਣ ਲੱਗੇ।
ਤੁਸੀਂ ਲਵ ਲਾਈਫ ਦੇ ਕਈ ਲੈਵਲ ਸੁਣੇ ਹੋਣਗੇ ਪਰ ਕੋਈ ਵੀ ਰਿਸ਼ਤਾ ਖੇਡ ਨਹੀਂ ਕਿ ਤੁਸੀਂ ਉਸ ਦੇ ਹਰ ਲੈਵਲ ਨੂੰ ਸਫਲਤਾਪੂਰਵਕ ਪਾਰ ਕਰਨਾ ਹੈ। ਜੇਕਰ ਤੁਸੀਂ ਆਪਣੇ ਪਿਆਰ ਨੂੰ ਮਿੱਥਣ ਲੱਗੋਗੇ ਤਾਂ ਤੁਹਾਨੂੰ ਕਈ ਦਿੱਕਤਾਂ ਹੋ ਸਕਦੀਆਂ ਹਨ। ਤੁਸੀਂ ਨਵੇਂ ਰਿਸ਼ਤੇ ਵਿੱਚ ਜੁੜਨ ਤੋਂ ਪਹਿਲਾਂ ਜੋ ਹੋ ਉਹ ਹੀ ਰਹੋ ਬਨਾਵਟੀ ਬਣਨ ਦੀ ਲੋੜ ਨਹੀਂ।
ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਕੋਈ ਵੀ ਨਵਾਂ ਰਿਸ਼ਤਾ ਸ਼ੁਰੂਆਤ ਵਿੱਚ ਕਾਫੀ ਚੰਗਾ ਲੱਗਦਾ ਹੈ ਕਿਉਂਕਿ ਇਹ ਨਾ ਸਿਰਫ ਤੁਹਾਡਾ ਸਮਾਂ ਮੰਗਦਾ ਹੈ ਬਲਕਿ ਇਸ ਦੇ ਚੱਲਦਿਆਂ ਤੁਹਾਡੀਆਂ ਤਰਜੀਹਾਂ ਵੀ ਬਦਲ ਜਾਂਦੀਆਂ ਹਨ। ਬਹਰਹਾਲ ਜੇ ਤੁਸੀਂ ਵੀ ਨਵੇਂ ਰਿਸ਼ਤੇ ਵੱਲ ਵਧਣ ਜਾ ਰਹੇ ਹੋ ਤਾਂ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਤੁਹਾਡੇ ਲਈ ਜ਼ਰੂਰੀ ਹੈ।