ਟੋਇਟਾ ਲੈ ਕੇ ਆਵੇਗੀ ਮਾਰੂਤੀ ਐਕਸਐਲ-6 ਦਾ ਕਰੌਸ-ਬੈਜਿੰਗ ਵਰਜ਼ਨ?
ਐਕਸਐਲ 6 ਦਾ ਕਰੌਸ ਬੈਜ ਵਰਜਨ ਤਿਆਰੀ ਕਰ ਟੋਇਟਾ ਆਪਣੇ ਖਾਤੇ ‘ਚ ਇਨੋਵਾ ਕ੍ਰਿਸਟਾ ਤੋਂ ਸਸਤੀ ਤੇ ਪ੍ਰੀਮੀਅਮ ਐਮਪੀਵੀ ਸ਼ਾਮਲ ਕਰ ਸਕਦੀ ਹੈ।
Download ABP Live App and Watch All Latest Videos
View In Appਟੋਇਟਾ ਦੇ ਖਾਤੇ ‘ਚ ਐਕਸਐਲ 6 ਦੀ ਕੀਮਤ ਵਾਲੀ ਫਿਲਹਾਲ ਕੋਈ ਵੀ ਐਮਪੀਵੀ ਕਾਰ ਮੌਜੂਦ ਨਹੀਂ ਹੈ।
ਐਕਸਐਲ-6 ਨੂੰ ਦੋ ਵੈਰੀਅੰਟ ਜ਼ੇਟਾ ਤੇ ਅਲਫਾ ‘ਚ ਪੇਸ਼ ਕੀਤਾ ਗਿਆ ਹੈ ਜੋ ਅਰਟੀਗਾ ਦੇ ਟੋਪ ਵੈਰੀਅੰਟ ਜ਼ੈਡ ਤੇ ਜ਼ੈਡ ਪੱਲਸ ‘ਤੇ ਬੇਸਡ ਹੈ।
ਐਕਸਐਲ-6 ਦੀ ਕੀਮਤ 9.8 ਲੱਖ ਰੁਪਏ ਤੋਂ ਸ਼ੁਰੂ ਹੋ ਕੇ 11.46 ਲੱਖ ਤੱਕ ਪਹੁੰਚਦੀ ਹੈ। ਇਸ ਕਾਰ ਨੂੰ ਬੀਐਸ-6 ਨਾਰਮਸ ‘ਤੇ ਤਿਆਰ ਕੀਤਾ ਗਿਆ ਹੈ। ਇਸ ਨਾਲ ਮਾਈਲਡ ਡਾਈਬ੍ਰਿਡ ਤਕਨੀਕ ਨਾਲ ਲੈਸ 1.5 ਲੀਟਰ ਪੈਟਰੋਲ ਇੰਜਨ ਦਿੱਤਾ ਗਿਆ ਹੈ।
ਇਸ ਤੋਂ ਅੱਗੇ ਤੁਹਾਨੂੰ ਦੱਸਦੇ ਹਾਂ ਐਕਸਐਲ-6 ਨਾਲ ਜੁੜੀਆਂ ਕੁਝ ਮੁੱਖ ਗੱਲਾਂ ਜਿਨ੍ਹਾਂ ‘ਚ ਇੱਕ ਅਰਟਿਗਾ ਦਾ 6 ਸੀਟਰ ਵਰਜਨ ਹੋਣਾ ਹੈ।
ਕੰਪਨੀ ਦੇ ਪੋਰਟਫੋਲੀਓ ‘ਚ ਐਮਪੀਵੀ ਕਾਰ ਦੇ ਤੌਰ ਸਿਰਫ ਟੋਇਟਾ ਇਨੋਵਾ ਕ੍ਰਿਸਟਾ ਮੌਜੂਦ ਹਨ ਜਿਸ ਦੀ ਕੀਮਤ 14.93 ਲੱਖ ਰੁਪਏ ਤੇ 22.43 ਲੱਖ ਰੁਪਏ ਐਕਸ ਸ਼ੋਅਰੂਮ ਦਿੱਲੀ ‘ਚ ਸ਼ਾਮਲ ਹੈ।
2017 ‘ਚ ਟੋਇਟਾ ਤੇ ਮਾਰੂਤੀ ‘ਚ ਕਰੌਸ ਬੈਜਿੰਗ ਵਰਜ਼ਨ ਕਾਰਾਂ ਤੇ ਤਕਨੀਕ ਸਾਂਝਾ ਕਰਨ ਦਾ ਕਰਾਰ ਹੋਇਆ ਸੀ। ਇਸ ਸਾਲ ਇਸ ਸਮਝੌਤੇ ਦਾ ਨਤੀਜਾ ਵੇਖਣ ਨੂੰ ਮਿਲਿਆ ਗਲੈਂਜ਼ਾ ਹੈਚਬੈਕ ਨਾਲ। ਗਲੈਂਜ਼ਾ ਹੈਚਬੈਕ ਮਾਰੂਤੀ ਬਲੇਨੋ ਬੇਸਡ ਕਾਰ ਹੈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਟੋਇਟਾ, ਮਾਰੂਤੀ ਅਰਟਿਗਾ ਦਾ ਕਰੌਸ ਬੈਜ਼ ਵਰਜ਼ਨ ਵੀ ਬਾਜ਼ਾਰ ‘ਚ ਪੇਸ਼ ਕਰੇਗੀ।
ਮਾਰੂਤੀ ਨੇ ਹਾਲ ਹੀ ‘ਚ ਅਰਟਿਗਾ ਬੇਸਡ ਪ੍ਰੀਮੀਅਮ ਐਮਪੀਵੀ ਐਕਸਐਲ 6 ਨੂੰ ਬਾਜ਼ਾਰ ‘ਚ ਉਤਾਰਿਆ ਹੈ।
- - - - - - - - - Advertisement - - - - - - - - -