ਸਭ ਤੋਂ ਅਮੀਰ ਰਾਸ਼ਟਰਪਤੀ ਹਨ ਡੋਨਲਡ ਟਰੰਪ
ਟਰੰਪ 100 ਕੰਪਨੀਆਂ ਦੇ ਮਾਲਕ ਹਨ। ਫੋਰਬਸ ਮੈਗਜ਼ੀਨ ਮੁਤਾਬਕ ਟਰੰਪ ਦੁਨੀਆ ਦੇ 324ਵੇਂ ਅਤੇ ਅਮਰੀਕਾ ਦੇ 156ਵੇਂ ਸਭ ਤੋਂ ਅਮੀਰ ਆਦਮੀ ਹਨ। ਉਹਨਾਂ ਦਾ ਰਿਅਲ ਐਸਟੇਟ ਦਾ ਕਾਰੋਬਾਰ ਭਾਰਤ ਤਕ ਫੈਲਿਆ ਹੋਇਆ ਹੈ।
Download ABP Live App and Watch All Latest Videos
View In Appਟਰੰਪ ਨੂੰ ਗੱਡੀਆਂ ਦਾ ਵੀ ਸ਼ੌਂਕ ਹੈ। ਉਹਨਾਂ ਕੋਲ੍ਹ ਲੀਮੋਜ਼ੀਨ, ਮਰਸੀਡੀਜ਼, ਰੌਲਸ ਰੌਏਸ, ਲਮਬੌਰਗਿਨੀ ਅਤੇ ਫਰਾਰੀ ਹਨ।
70 ਸਾਲਾਂ ਟਰੰਪ ਸਭ ਤੋਂ ਅਮੀਰ ਰਾਸ਼ਟਰਪਤੀ ਹੋਣ ਦੇ ਨਾਲ ਨਾਲ ਸਭ ਤੋਂ ਵੱਡੀ ਉਮਰ ਦੇ ਵੀ ਰਾਸ਼ਟਰਪਤੀ ਹਨ ਜੋ ਪਹਿਲੀ ਵਾਰ ਅਮਰੀਕਾ 'ਤੇ ਸ਼ਾਸਨ ਕਰਨਗੇ।
ਇਸ ਤੋਂ ਇਲਾਵਾ ਟਰੰਪ ਦਾ ਫਲੋਰੀਡਾ ਵਿੱਚ ਵੀ ਇੱਕ ਆਲੀਸ਼ਾਨ ਪੈਲੇਸ ਹੈ ਜੋ ਅਮਰੀਕਾ ਦੀ ਸਭ ਤੋਂ ਮਹਿੰਦੀ ਪ੍ਰੌਪਰਟੀ ਹੈ।
ਵਾਇਟ ਹਾਉਜ਼ ਵਿੱਚ ਹੁਣ ਟਰੰਪ ਰਹਿਣਗੇ ਆਪਣੇ ਇਸ 68 ਮੰਜ਼ਿਲਾ ਘਰ ਨੂੰ ਛੱਡਕੇ। ਇਹ ਘਰ ਕਿਸੇ ਮਹਿਲ ਤੋਂ ਘੱਟ ਨਹੀਂ, ਇਸ ਦੇ ਦਰਵਾਜ਼ੇ ਅਤੇ ਕਈ ਹੋਰ ਥਾਵਾਂ ਵੀ ਸੋਨੇ ਨਾਲ ਸਜੀਆੰ ਹਨ।
ਟਰੰਪ ਕੋਲ੍ਹ ਆਪਣਾ ਗੋਲਫ ਕੋਰਸ ਵੀ ਹੈ ਜੋ ਬੀਚ ਦੇ ਕਿਨਾਰੇ ਹੈ।
ਟਰੰਪ ਕੋਲ੍ਹ ਇੱਕ ਵਿਮਾਨ ਵੀ ਹੈ ਜਿਸ 'ਤੇ ਉਹਨਾਂ ਦਾ ਨਾਮ ਲਿੱਖਿਆ ਹੈ। ਅੰਦਰੋਂ ਇਹ ਕਿਸੇ ਮਹਿਲ ਤੋਂ ਘੱਟ ਨਹੀਂ। ਇਸ ਦੀ ਸੀਟ ਬੈਲਟ 24 ਕੈਰਟ ਗੋਲਡ ਦੀ ਹੈ। ਵਿਮਾਨ ਦੇ ਅੰਦਰ ਦੇ ਨਲ ਅਤੇ ਬਟਨ ਵੀ ਸੋਨੇ ਦੇ ਹਨ। ਇਸ ਵਿੱਚ ਬੈਡਰੂਮ ਅਤੇ ਡਰਾਇੰਗ ਰੂਮ ਵੀ ਬਣਿਆ ਹੈ।
ਟਰੰਪ ਉਹ ਪਹਿਲੇ ਸ਼ਖਸ ਹਨ ਜਿਹੜੇ ਗੈਰ ਰਾਜਨੀਤਿਕ ਬੈਕਗਰਾਉਂਡ ਦੇ ਹਨ। ਇਸ ਤੋਂ ਪਹਿਲਾਂ ਉਹ ਰਿਅਲ ਐਸਟੇਟ ਕਾਰੋਬਾਰੀ ਸਨ।
ਡੌਨਲਡ ਟਰੰਪ ਅਮਰੀਕਾ ਦੇ ਸਭ ਤੋਂ ਅਮੀਰ ਰਾਸ਼ਟਰਪਤੀ ਹਨ। ਉਹਨਾਂ ਦੇ ਕਈ ਕਾਰੋਬਾਰਾਂ ਅਤੇ ਪ੍ਰੌਪਰੀਟੀ ਤੇ ਮਾਰਦੇ ਹਾਂ ਇੱਕ ਨਜ਼ਰ।
- - - - - - - - - Advertisement - - - - - - - - -