✕
  • ਹੋਮ

ਇੱਕ ਵਾਰ ਫਿਰ ਖਾਕੀ ਹੋਈ ਸ਼ਰਮਸਾਰ

ਏਬੀਪੀ ਸਾਂਝਾ   |  13 Jul 2016 06:13 PM (IST)
ਇੱਕ ਵਾਰ ਫਿਰ ਖਾਕੀ ਹੋਈ ਸ਼ਰਮਸਾਰ

ਪੁਲਿਸ ਦੀ ਵਰਦੀ ਪਾਉਂਦਿਆਂ ਹੀ ਹਰ ਪੁਲਿਸ ਵਾਲੇ ਨੂੰ ਜਨਤਾ ਦੀ ਸੇਵਾ ਕਰਨ ਦੀ ਸਹੁੰ ਚੁਕਾਈ ਜਾਂਦੀ ਹੈ ਪਰ ਉਸ ਵੇਲੇ ਕੀ ਕੀਤਾ ਜਾਵੇ ਜਦੋਂ ਖਾਕੀ ਵਰਦੀ ਹੀ ਨਸ਼ੇ ਵਿੱਚ ਡਿੱਗਦੀ ਨਜ਼ਰ ਆਵੇ।

1

ਪੁਲਿਸ ਦੀ ਵਰਦੀ ਪਾਉਂਦਿਆਂ ਹੀ ਹਰ ਪੁਲਿਸ ਵਾਲੇ ਨੂੰ ਜਨਤਾ ਦੀ ਸੇਵਾ ਕਰਨ ਦੀ ਸਹੁੰ ਚੁਕਾਈ ਜਾਂਦੀ ਹੈ ਪਰ ਉਸ ਵੇਲੇ ਕੀ ਕੀਤਾ ਜਾਵੇ ਜਦੋਂ ਖਾਕੀ ਵਰਦੀ ਹੀ ਨਸ਼ੇ ਵਿੱਚ ਡਿੱਗਦੀ ਨਜ਼ਰ ਆਵੇ।

2

ਨਸ਼ਾ ਇੰਨਾ ਜ਼ਿਆਦਾ ਸੀ ਕਿ ਕਦੇ ਲੋਕ ਸਹਾਰਾ ਦੇ ਰਹੇ ਹਨ ਤੇ ਕਦੇ ਉਹ ਦੀਵਾਰ ਦੇ ਸਹਾਰੇ ਖੜ੍ਹਾ ਹੁੰਦਾ ਨਜ਼ਰ ਆ ਰਿਹਾ ਹੈ।

3

ਇੱਥੇ ਦੇਖੋ ਕਾਨਪੁਰ ਦੇ ਇੱਕ ਆਨ ਡਿਊਟੀ ਦਰੋਗਾ ਰਾਮ ਕਿਸ਼ੋਰ ਸਿੰਘ ਸ਼ਰਾਬ ਦੇ ਨਸ਼ੇ ਵਿੱਚ ਡਿੱਗਦਾ ਹੋਇਆ ਜਦੋਂ ਕੈਮਰੇ ਵਿੱਚ ਕੈਦ ਹੋ ਗਿਆ।

4

ਹੱਦ ਤਾਂ ਉਸ ਵੇਲੇ ਹੋਈ ਜਦੋਂ ਅਜਿਹੇ ਹਾਲਾਤ ਵਿੱਚ ਪੁਲਿਸ ਨੂੰ ਫੋਨ ਕੀਤਾ ਗਿਆ, ਪਰ ਪੁਲਿਸ ਅਫਸਰਾਂ ਨੇ ਫੋਨ ਚੁੱਕਣ ਦੀ ਜਹਿਮਤ ਵੀ ਨਾ ਕੀਤੀ।

5

ਪੁਲਿਸ ਦਾ ਇਹ ਦਰੋਗਾ ਅਦਾਲਤ ਕੰਪਲੈਕਸ ਦੇ ਨੇੜੇ ਨਾ ਸਿਰਫ ਸ਼ਰਾਬ ਦੇ ਨਸ਼ੇ ਵਿੱਚ ਡੁੱਬਾ ਹੋਇਆ ਸੀ ਪਰ ਨਸ਼ੇ ਦਾ ਆਲਮ ਇਹ ਸੀ ਕਿ ਉਹ ਚਿੱਕੜ ਵਿੱਚ ਜਾ ਡਿੱਗਿਆ।

6

ਆਲੇ-ਦੁਆਲੇ ਦੇ ਲੋਕ ਦਰੋਗਾ ਨੂੰ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਨਸ਼ਾ ਇਨ੍ਹਾ ਜ਼ਿਆਦਾ ਕੀਤਾ ਹੋਇਆ ਸੀ ਕਿ ਦਰੋਗਾ ਕਦੇ ਸੜਕ ਦੇ ਕੰਢੇ ਡਿੱਗ ਰਿਹਾ ਸੀ ਤੇ ਕਦੇ ਚਿੱਕੜ ਵਿੱਚ।

7

ਸਭ ਤੋਂ ਵੱਡੀ ਗੱਲ ਦਰੋਗਾ ਨੇ ਵਰਦੀ ਪਾਈ ਹੋਈ ਸੀ ਤੇ ਫੋਟੋਆਂ ਵਿੱਚ ਉਨ੍ਹਾਂ ਦੀ ਨਾਮ ਪਲੇਟ ਵੀ ਨਜ਼ਰ ਆ ਰਹੀ ਹੈ।

  • ਹੋਮ
  • Photos
  • ਖ਼ਬਰਾਂ
  • ਇੱਕ ਵਾਰ ਫਿਰ ਖਾਕੀ ਹੋਈ ਸ਼ਰਮਸਾਰ
About us | Advertisement| Privacy policy
© Copyright@2026.ABP Network Private Limited. All rights reserved.