ਕਰਨਾਟਕ ਤੋਂ ਘੁੰਮਣ ਆਏ ਦੁਰਗਾ ਪ੍ਰਸ਼ਾਦ ਅੰਮ੍ਰਿਤਸਰ ਤੋਂ ਬਣੇ ਉਮੀਦਵਾਰ
ਦੁਰਗਾ ਪ੍ਰਸਾਦ ਮੁਤਾਬਕ ਉਹ ਕਰਨਾਟਕ ਤੋਂ ਅੰਮ੍ਰਿਤਸਰ ਘੁੰਮਣ ਲਈ ਆਏ ਸਨ ਪਰ ਇਹ ਸ਼ਹਿਰ ਇੰਨਾ ਖੂਬਸੂਰਤ ਲੱਗਾ ਤੇ ਮੌਕਾ ਨਿੱਕਲਿਆ ਅੰਮ੍ਰਿਤਸਰ ਸੀਟ ਦੀ ਲੋਕ ਸਭਾ ਚੋਣ ਦਾ, ਅਜਿਹੇ ‘ਚ ਪ੍ਰਸਾਦ ਨੇ ਤੁਰੰਤ ਲੋਕ ਸਭਾ ਚੋਣ ਲੜਨ ਲਈ ਨਾਮਜ਼ਦਗੀ ਭਰ ਦਿੱਤੀ ਪਰ ਜਨਾਬ ਕੋਲ ਨਾ ਤਾਂ ਘਰ ਹੈ, ਨਾ ਕੋਈ ਟਿਕਾਣਾ। ਫਿਲਹਾਲ ਧਰਮਸ਼ਾਲਾ ‘ਚ ਰਹਿ ਰਹੇ ਹਨ। ਖੈਰ ਨਾਮਜ਼ਦਗੀ ਭਰਦਿਆਂ ਹੀ ਸਰਕਾਰ ਨੇ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ।
ਖੈਰ ਦੁਰਗਾ ਪ੍ਰਸਾਦ ਚੋਣ ਬੇਸ਼ੱਕ ਨਾ ਜਿੱਤ ਸਕਣ ਪਰ ਉਹ ਇੱਥੇ ਜਿਹੜੇ ਘੁੰਮਣ ਤੇ ਇੰਜੁਆਏ ਕਰਨ ਦੇ ਮਕਸਦ ਨਾਲ ਆਏ ਸਨ, ਉਹ ਜਰੂਰ ਪੂਰਾ ਹੋ ਜਾਏਗਾ। ਹੁਣ ਤੇ ਇਹਨਾਂ ਨੂੰ ਬੇਗਾਨੇ ਸ਼ਹਿਰ ‘ਚ ਕੋਈ ਖਤਰਾ ਵੀ ਨਹੀਂ ਹੈ. ਸਰਕਾਰ ਨੇ ਸੁਰੱਖਿਆ ਲਈ ਗੰਨਮੈਨ ਜੋ ਦੇ ਦਿੱਤੇ ਹਨ।
ਹੁਣ ਜਨਾਬ ਦੁਰਗਾ ਪ੍ਰਸਾਦ ਆਪਣਾ ਚੋਣ ਪ੍ਰਚਾਰ ਵੀ ਕਰ ਰਹੇ ਹਨ। ਪ੍ਰਸਾਦ ਰਿਕਸ਼ਾ ‘ਤੇ ਬੈਠ ਕੇ ਵੋਟ ਮੰਗਣ ਨਿਕਲਦੇ ਹਨ ਤੇ ਜਨਾਬ ਦੇ ਗੰਨਮੈਨ ਪਿੱਛੇ ਪਿੱਛੇ ਐਕਟਿਵਾ ‘ਤੇ ਉਨ੍ਹਾਂ ਨੂੰ ਸੁਰੱਖਿਆ ਦਿੰਦੇ ਹਨ। ਵੋਟ ਕੋਈ ਦੇਵੇ ਭਲਾਂ ਨਾ ਦੇਵੇ ਪਰ ਹਰ ਕੋਈ ਇਨ੍ਹਾਂ ਵੱਲ ਹੈਰਾਨ ਹੋ ਕੇ ਜਰੂਰ ਦੇਖਦਾ ਹੈ।
ਉਹ ਕਰਨਾਟਕ ਤੋਂ ਅੰਮ੍ਰਿਤਸਰ ਸਾਹਿਬ ਘੁੰਮਣ ਲਈ ਆਇਆ ਸੀ ਪਰ ਇੱਥੇ ਤਾਂ ਜਨਾਬ ਲੀਡਰ ਬਣ ਬੈਠੇ। ਜੀ ਹਾਂ ਇਹ ਸੱਚ ਹੈ। ਕਰਨਾਟਕ ਤੋਂ ਆਏ ਦੁਰਗਾ ਪ੍ਰਸਾਦ ਦੀ ਕਹਾਣੀ ਕੁਝ ਅਜਿਹੀ ਹੀ ਹੈ। ਦੁਰਗਾ ਪ੍ਰਸਾਦ ਨੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਆਪਣੀ ਚੈਲੇਂਜਰ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਦਾਇਰ ਕੀਤੀ ਹੈ। ਜਨਾਬ ਸਿਸਟਮ ਬਦਲਣ ਨਿਕਲੇ ਹਨ। ਫਿਲਹਾਲ ਧਰਮਸ਼ਾਲਾ ‘ਚ ਰਹਿ ਕੇ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ।