ਦੁੱਤੀ ਚੰਦ ਨੇ ਰਚਿਆ ਇਤਿਹਾਸ
ਕਮਾਲ ਕਰਨ ਵਾਲੀ ਪਹਿਲੀ ਭਾਰਤੀ ਸਪ੍ਰਿੰਟਰ
ਓਲੰਪਿਕ ਲਈ ਕੁਆਲੀਫਾਈ ਕਰਨ ਲਈ 11.32 ਸੈਕਿੰਡ ਦਾ ਸਮਾਂ ਰਖਿਆ ਹੋਇਆ ਸੀ। ਆਪਣੀ ਸਪ੍ਰਿੰਟ ਦੇ ਦੌਰਾਨ ਦੁੱਤੀ ਚੰਦ ਨੇ 11.30 ਸੈਕਿੰਡਸ 'ਚ ਦੌੜ ਲਗਾ ਕੇ ਕੁਆਲੀਫਿਕੇਸ਼ਨ ਮਾਰਕ ਵੀ ਹਾਸਿਲ ਕੀਤਾ ਅਤੇ ਨਾਲ ਹੀ ਆਪਣਾ 11.33 ਸੈਕਿੰਡਸ ਦਾ ਰਾਸ਼ਟਰੀ ਰਿਕਾਰਡ ਵੀ ਤੋੜ ਦਿੱਤਾ।
ਕਜ਼ਾਕਿਸਤਾਨ ਦੇ ਅਲਮਾਟੀ 'ਚ ਖੇਡੇ ਜਾ ਰਹੇ 26ਵੇਂ ਜੇ.ਕੋਸਨੋਵ ਮੈਮੋਰੀਅਲ ਟੂਰਨਾਮੈਂਟ 'ਚ ਦੁੱਤੀ ਚੰਦ ਨੇ ਆਪਣੇ ਹੀ ਰਿਕਾਰਡ 'ਚ ਸੁਧਾਰ ਵੀ ਕਰਕੇ ਵਿਖਾਇਆ।
ਦੁੱਤੀ ਨੇ ਤੋੜਿਆ ਆਪਣਾ ਹੀ ਰਿਕਾਰਡ
ਭਾਰਤੀ ਮਹਿਲਾ ਸਪ੍ਰਿੰਟਰ ਦੁੱਤੀ ਚੰਦ ਨੇ ਸ਼ਨੀਵਾਰ ਨੂੰ ਰੀਓ ਓਲੰਪਿਕਸ ਲਈ ਕੁਆਲੀਫਾਈ ਕਰਕੇ ਇਤਿਹਾਸ ਰਚ ਦਿੱਤਾ। ਦੁੱਤੀ ਚੰਦ ਨੇ 100 ਮੀਟਰ ਦੌੜ 'ਚ ਓਲੰਪਿਕਸ ਲਈ ਕੁਆਲੀਫਾਈ ਕੀਤਾ ਹੈ। 20 ਸਾਲਾਂ ਦੀ ਦੁੱਤੀ ਚੰਦ ਨੇ 100 ਮੀਟਰ ਦੌੜ 11.30 ਸੈਕਿੰਡਸ 'ਚ ਪੂਰੀ ਕੀਤੀ ਅਤੇ ਇਸਦੇ ਨਾਲ ਹੀ ਰੀਓ ਓਲੰਪਿਕਸ ਦਾ ਟਿਕਟ ਹਾਸਿਲ ਕਰ ਲਿਆ।
ਕੁਆਲੀਫਿਕੇਸ਼ਨ ਮਾਰਕ ਦੇ ਨਿਯਮ ਲਾਗੂ ਹੋਣ ਤੋਂ ਬਾਅਦ ਦੁੱਤੀ ਚੰਦ 100 ਮੀਟਰ ਦੌੜ 'ਚ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਸਪ੍ਰਿੰਟਰ ਬਣ ਗਈ ਹੈ। ਇਸਤੋਂ ਪਹਿਲਾਂ ਇਸੇ ਈਵੈਂਟ 'ਚ ਸਾਲ 1980 'ਚ ਪੀ.ਟੀ. ਊਸ਼ਾ ਨੇ ਹਿੱਸਾ ਲਿਆ ਸੀ ਪਰ ਉਸ ਵੇਲੇ ਕੁਆਲੀਫਿਕੇਸ਼ਨ ਮਾਰਕ ਨਹੀਂ ਹੁੰਦਾ ਸੀ। ਇਹ ਕਮਾਲ ਕਰਨ ਤੋਂ ਬਾਅਦ ਦੁੱਤੀ ਚੰਦ ਨੇ ਕਿਹਾ ਕਿ ਉਸਦੀ ਅਣਥੱਕ ਮਿਹਨਤ ਨੇ ਹੀ ਉਸਨੂੰ ਇਹ ਕਾਮਯਾਬੀ ਹਾਸਿਲ ਕਰਵਾਈ ਹੈ।