ਇੰਝ ਰਹੋਗੇ ਹਮੇਸ਼ਾ ਰਿਲੈਕਸ
ਚੰਡੀਗੜ: ਅੱਜ ਦਾ ਦੌਰ ਹਰ ਕੰਮਕਾਜੀ ਵਿਅਕਤੀ ਲਈ ਬਹੁਤ ਹੀ ਰੁਝੇਵੇਂ ਭਰਿਆ ਹੈ। ਅਜਿਹੇ ‘ਚ ਦਫਤਰ ਜਾਂ ਬਿਜ਼ਨਸ ਤੋਂ ਛੁੱਟੀ ਵਾਲੇ ਦਿਨ ਵੀ ਲੋਕ ਆਪਣੇ ਕੰਮ ਬਾਰੇ ਹੀ ਸੋਚਦੇ ਰਹਿੰਦੇ ਹਨ, ਇਸ ਕਾਰਨ ਵਿਅਕਤੀ ਜਿਆਦਾ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਕੰਮ ਦੇ ਬੋਝ ਅਤੇ ਟਾਰਗੇਟ ਪੂਰਾ ਕਰਨ ਦੇ ਚੱਕਰ ‘ਚ ਛੁੱਟੀ ਵਾਲੇ ਦਿਨ ਨੂੰ ਵੀ ਇੰਜੁਆਏ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਪਰ ਅਜਿਹੇ ਹਲਾਤਾਂ ‘ਚ ਤੁਸੀਂ ਕੁਝ ਖਾਸ ਗੱਲਾਂ ਦਾ ਧਿਆਨ ਰੱਖੋ ਤਾਂ ਕਾਫੀ ਹੱਦ ਤੱਕ ਖੁਸ਼ ਰਹਿ ਸਕਦੇ ਹੋ।
ਅੱਜ ਦੀ ਰੁਝੇਵੇਂ ਭਰੇ ਜਿੰਦਗੀ ‘ਚ ਲੋਕਾਂ ਦੀ ਨਿੱਜੀ ਜਿੰਦਗੀ ਬਹੁਤ ਪ੍ਰਭਾਵਿਤ ਹੋ ਰਹੀ ਹੈ। ਕੰਮ ਦਾ ਅਸਰ ਪਰਿਵਾਰ ਤੇ ਬੁਰੀ ਤਰਾਂ ਪੈ ਰਿਹਾ ਹੈ। ਅਜਿਹੇ ਚ ਕੋਸ਼ਿਸ਼ ਕਰੋ ਕਿ ਛੁੱਟੀ ਵਾਲੇ ਦਿਨ ਆਪਣੇ ਲਾਈਫ ਪਾਰਟਨਰ ਨਾਲ ਵਧੀਆ ਸਮਾਂ ਬਿਤਾਓ। ਬਾਹਰ ਘੁੰਮਣ ਜਾਓ ਤੇ ਵਧੀਆ ਜਗਾ ਖਾਣਾ ਖਾ ਕੇ ਆਓ। ਆਪਣੇ ਜੀਵਨ ਸਾਥੀ ਨਾਲ ਵਧੀਆ ਗੱਲਾਂ ਕਰੋ।
ਜੇਕਰ ਤੁਹਾਡੇ ਸ਼ਹਿਰ ਜਾਂ ਨਜ਼ਦੀਕ ਕੋਈ ਪ੍ਰਦਰਸ਼ਨੀ ਲੱਗੀ ਹੈ ਤਾਂ ਦੇਖਣ ਜਰੂਰ ਜਾਓ। ਉਥੇ ਜਾਣ ਨਾਲ ਜਿੰਦਗੀ ਦਾ ਵਧੀਆ ਅਨੁਭਵ ਹੋਵੇਗਾ। ਅਜਿਹੀ ਜਗਾ ‘ਤੇ ਤੁਹਾਡੀ ਮੁਲਾਕਾਤ ਬੁੱਦੀਜੀਵੀ ਲੋਕਾਂ ਨਾਲ ਹੋਵੇਗੀ।
ਛੁੱਟੀ ਵਾਲੇ ਦਿਨ ਸਿਨੇਮਾ ਦੇਖਣ ਵੀ ਜਾ ਸਕਦੇ ਹੋ। ਸਿਨੇਮਾ ਇੱਕ ਵਧੀਆ ਮਨੋਰੰਜਨ ਦਾ ਸਾਧਨ ਹੈ। ਪਰ ਫਿਲਮ ਦੀ ਚੋਣ ਸਹੀ ਕਰੋ।
ਛੁੱਟੀ ਵਾਲੇ ਦਿਨ ਹੋ ਸਕੇ ਤਾਂ ਵਧੀਆ ਕਿਤਾਬਾਂ ਪੜੋ। ਇਸ ਨਾਲ ਤੁਸੀਂ ਰਿਲੈਕਸ ਵੀ ਹੋਵੋਗੇ ਤੇ ਜਾਣਕਾਰੀ ‘ਚ ਵੀ ਵਾਧਾ ਹੋਵੇਗਾ।
ਮਿਊਜ਼ਿਕ ਸੁਣਨ ਨਾਲ ਤੁਸੀਂ ਤਣਾਅ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਲਈ ਹਰ ਵਿਅਕਤੀ ਨੂੰ ਮਿਊਜ਼ਿਕ ਦਾ ਅਨੰਦ ਜਰੂਰ ਲੈਣਾ ਚਾਹੀਦਾ ਹੈ। ਪਰ ਧਿਆਨ ਰੱਖੋ ਕਿ ਮਿਊਜ਼ਿਕ ਵਧੀਆ ਪੱਧਰ ਦਾ ਹੋਵੇ, ਕਿਉਂਕਿ ਅਸ਼ਲੀਲ ਜਾਂ ਸ਼ੋਰ ਸ਼ਰਾਬੇ ਵਾਲਾ ਮਿਊਜ਼ਿਕ ਤੁਹਾਨੂੰ ਹੋਰ ਪ੍ਰੇਸ਼ਾਨ ਕਰ ਸਕਦਾ ਹੈ।