✕
  • ਹੋਮ

ਗਣੇਸ਼ ਜੀ ਨੇ ਮੁਕਾਈ ਇੰਡੋਨੇਸ਼ੀਆ ਦੀ ਮੰਦੀ....

ਏਬੀਪੀ ਸਾਂਝਾ   |  07 Sep 2016 12:19 PM (IST)
ਗਣੇਸ਼ ਜੀ ਨੇ ਮੁਕਾਈ ਇੰਡੋਨੇਸ਼ੀਆ ਦੀ ਮੰਦੀ....

ਵੈਸੇ ਤਾਂ ਇਹ ਤੱਥ ਕਈ ਲੋਕਾਂ ਨੂੰ ਠੀਕ ਨਹੀਂ ਲੱਗੇਗਾ ਤੇ ਉਨ੍ਹਾਂ ਨੂੰ ਲੱਗੇਗਾ ਕਿ ਸੋਸ਼ਲ ਮੀਡੀਆ 'ਤੇ ਇਹ ਕਿਸੇ ਅਫਵਾਹ ਦੀ ਤਰ੍ਹਾਂ ਹੈ ਪਰ ਇਹ ਸੱਚ ਸੌ ਫੀਸਦੀ ਸਹੀ ਹੈ।

1

ਦੱਸਣਯੋਗ ਹੈ ਕਿ ਇੰਡੋਨੇਸ਼ੀਆ ਵਿੱਚ 87 ਫੀਸਦੀ ਤੋਂ ਵੱਧ ਮੁਸਲਮਾਨ ਹਨ ਤੇ ਸਿਰਫ਼ 3 ਫੀਸਦੀ ਹਿੰਦੂ। ਅਜਿਹੇ ਵਿੱਚ ਨੋਟਾਂ 'ਤੇ ਗਨੇਸ਼ ਜੀ ਦੀ ਫੋਟੋ ਹੋਣਾ ਧਾਰਮਿਕ ਸਦਭਾਵਨਾ ਨੂੰ ਵਧਾਉਣ ਦੀ ਸਿੱਖਿਆ ਦਿੰਦਾ ਹੈ।

2

ਦੱਸਿਆ ਜਾਂਦਾ ਹੈ ਕਿ ਇਸ ਤੋਂ ਬਾਅਦ ਦੇਸ਼ ਦੀ ਮੰਦੀ ਦੇ ਹਾਲਾਤ ਵਿੱਚ ਸੁਧਾਰ ਆਇਆ ਤੇ ਆਰਥਿਕ ਹਾਲਤ ਸੰਭਲ ਗਈ। ਉੱਥੇ ਹੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ਗਨੇਸ਼ ਨੂੰ ਪੜ੍ਹਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਕਾਰਨ ਹੀ ਉਨ੍ਹਾਂ ਦੀ ਫੋਟੋ ਨੂੰ ਨੋਟਾਂ 'ਤੇ ਛਾਪਿਆ ਜਾਂਦਾ ਹੈ।

3

ਦਰਅਸਲ ਇਸ ਦਾ ਸਭ ਤੋਂ ਵੱਡਾ ਕਾਰਨ ਦੱਸਿਆ ਜਾਂਦਾ ਹੈ, ਉਹ ਦੌਰ ਜਦੋਂ ਇੰਡੋਨੇਸ਼ੀਆਂ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ। ਉਸ ਵੇਲੇ ਉੱਥੇ ਨੋਟਾਂ 'ਤੇ ਗਨੇਸ਼ ਜੀ ਦੀ ਤਸਵੀਰ ਛਾਪੀ ਗਈ।

4

ਜਿਸ ਤਰ੍ਹਾਂ ਭਾਰਤ ਦੇ ਨੋਟਾਂ 'ਤੇ ਗਾਂਧੀ ਦੀ ਫੋਟੋ ਛਪੀ ਹੈ। ਉਸ ਤਰ੍ਹਾਂ ਹੀ ਦੁਨੀਆਂ ਦੇ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਵਾਲੇ ਦੇਸ਼ ਇੰਡੋਨੇਸ਼ੀਆ ਦੀ ਕਰੰਸੀ 'ਤੇ ਭਗਵਾਨ ਗਨੇਸ਼ ਦੀ ਫੋਟੋ ਛਪੀ ਹੈ।

5

ਵੈਸੇ ਤਾਂ ਇਹ ਤੱਥ ਕਈ ਲੋਕਾਂ ਨੂੰ ਠੀਕ ਨਹੀਂ ਲੱਗੇਗਾ ਤੇ ਉਨ੍ਹਾਂ ਨੂੰ ਲੱਗੇਗਾ ਕਿ ਸੋਸ਼ਲ ਮੀਡੀਆ 'ਤੇ ਇਹ ਕਿਸੇ ਅਫਵਾਹ ਦੀ ਤਰ੍ਹਾਂ ਹੈ ਪਰ ਇਹ ਸੱਚ ਸੌ ਫੀਸਦੀ ਸਹੀ ਹੈ।

  • ਹੋਮ
  • Photos
  • ਖ਼ਬਰਾਂ
  • ਗਣੇਸ਼ ਜੀ ਨੇ ਮੁਕਾਈ ਇੰਡੋਨੇਸ਼ੀਆ ਦੀ ਮੰਦੀ....
About us | Advertisement| Privacy policy
© Copyright@2026.ABP Network Private Limited. All rights reserved.