✕
  • ਹੋਮ

ਦੇਸ਼ ਭਰ 'ਚ ਧੂਮ-ਧਾਮ ਨਾਲ ਮਨਾਇਆ ਗਿਆ ਈਦ ਦਾ ਤਿਓਹਾਰ

ਏਬੀਪੀ ਸਾਂਝਾ   |  16 Jun 2018 02:42 PM (IST)
1

ਅੱਜ ਈਦ-ਉਲ-ਫ਼ਿਤਰ ਮਨਾਈ ਜਾ ਰਹੀ ਹੈ। ਈਦ-ਉਲ-ਫ਼ਿਤਰ ਨੂੰ ਸਿਰਉਂ ਈਦ ਜਾਂ ਮਿੱਠੀ ਈਦ ਵੀ ਕਿਹਾ ਜਾਂਦਾ ਹੈ।

2

ਹੱਥਾਂ ਤੇ ਮਹਿੰਦੀ ਲਾ ਕੇ ਇਸ ਛੋਟੀ ਬੱਚੀ ਨੇ ਵੀ ਨਮਾਜ਼ ਅਦਾ ਕੀਤੀ।

3

ਇਸ ਦਿਨ ਲੋਕ ਆਪਣੇ ਸਾਰੇ ਗਿਲੇ-ਸ਼ਿਕਵੇ ਭੁੱਲ ਕੇ ਆਪਸ 'ਚ ਗਲੇ ਮਿਲਦੇ ਹਨ।

4

ਮਲੇਰਕੋਟਲਾ 'ਚ ਇਸ ਬੱਚੇ ਨੇ ਵੀ ਨਮਾਜ਼ ਅਦਾ ਕੀਤੀ।

5

ਇਹ ਮਨਮੋਹਕ ਦ੍ਰਿਸ਼ ਪੰਜਾਬ ਦੇ ਮਲੇਰਕੋਟਲਾ ਦਾ ਹੈ।

6

30 ਦਿਨ ਦੇ ਰੋਜ਼ੇ ਦੇ ਬਾਅਦ ਈਦ-ਉਲ-ਫਿਤਰ ਖੁਸ਼ੀਆਂ ਦਾ ਸੁਨੇਹਾ ਲੈਕੇ ਆਉਂਦਾ ਹੈ।

7

ਬੈਂਗਲੁਰੂ 'ਚ ਈਦ ਦੀ ਨਮਾਜ਼ ਦੇ ਦੌਰਾਨ ਇਨ੍ਹਾਂ ਤਿੰਨ ਬੱਚਿਆਂ ਦੀ ਮਾਸੂਮੀਅਤ ਨੇ ਵੀ ਸਭ ਦਾ ਧਿਆਨ ਖਿੱਚਿਆ।

8

ਈਦ ਮੌਕੇ ਬੱਚਿਆਂ ਦੀ ਤਸਵੀਰ ਵੀ ਖੂਬ ਮਨ ਮੋਹ ਰਹੀ ਹੈ।

9

ਨਮਾਜ਼ ਦੇ ਬਾਅਦ ਛੋਟੇ-ਛੋਟੇ ਬੱਚਿਆਂ ਨੇ ਵੀ ਗਲੇ ਮਿਲ ਕੇ ਇਕ ਦੂਜੇ ਨੂੰ ਮੁਬਾਰਕਬਾਦ ਦਿੱਤੀ ਹੈ।

10

ਹੈਦਰਾਬਾਦ 'ਚ ਚਸ਼ਮਾ ਲਾ ਕੇ ਇਸ ਛੋਟੇ ਬੱਚੇ ਨੇ ਵੀ ਨਮਾਜ਼ ਅਦਾ ਕੀਤੀ।

11

ਵੱਡੇ ਹੀ ਨਹੀਂ ਛੋਟੇ-ਛੋਟੇ ਬੱਚਿਆਂ ਨੇ ਵੀ ਅੱਜ ਸਵੇਰੇ ਈਦ ਦੀ ਨਮਾਜ਼ ਅਦਾ ਕੀਤੀ ਹੈ।

12

ਰਮਜ਼ਾਨ ਦੇ ਪੂਰੇ ਮਹੀਨੇ 'ਚ ਮੁਸਲਮਾਨ ਰੋਜ਼ੇ ਰੱਖ ਕੇ ਅੱਲ੍ਹਾ ਦੀ ਇਬਾਦਤ ਕਰਦੇ ਹਨ।

13

ਈਦ ਦੇ ਦਿਨ ਇਹ ਨਜ਼ਾਰਾ ਦਿੱਲੀ ਦੀ ਮਸ਼ਹੂਰ ਜਾਮਾ ਮਸਜਿਦ ਦਾ ਹੈ।

14

ਈਦ ਦੀ ਰੌਣਕ ਹਰ ਥਾਂ ਹੈ। ਈਦ ਦੇ ਦਿਨ ਮੁਸਲਮਾਨ ਈਰਦਗਾਹ ਇਕੱਠੇ ਹੋ ਕੇ ਈਦ-ਉਲ-ਫ਼ਿਤਰ ਦੀ ਨਮਾਜ਼ ਅਦਾ ਕਰਦੇ ਹਨ।

15

ਈਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸਲਾਮੀ ਕੈਲੰਡਰ ਤਹਿਤ ਰਮਜ਼ਾਨ ਦਾ ਮਹੀਨਾ ਪੂਰਾ ਹੋਣ 'ਤੇ ਈਦ ਮਨਾਈ ਜਾਂਦੀ ਹੈ।

16

ਦੇਸ਼ ਭਰ 'ਚ ਅੱਜ ਧੂਮ-ਧਾਮ ਨਾਲ ਈਦ ਮਨਾਈ ਜਾ ਰਹੀ ਹੈ। ਈਦ-ਉਲ-ਫ਼ਿਤਰ ਮੁਸਲਮਾਨਾਂ ਦਾ ਪਵਿੱਤਰ ਤਿਉਹਾਰ ਹੈ।

  • ਹੋਮ
  • Photos
  • ਖ਼ਬਰਾਂ
  • ਦੇਸ਼ ਭਰ 'ਚ ਧੂਮ-ਧਾਮ ਨਾਲ ਮਨਾਇਆ ਗਿਆ ਈਦ ਦਾ ਤਿਓਹਾਰ
About us | Advertisement| Privacy policy
© Copyright@2026.ABP Network Private Limited. All rights reserved.