ਸੜਕ ਧਸਣ ਕਾਰਨ 8 ਲੋਕਾਂ ਦੀ ਮੌਤ, 9 ਜ਼ਖ਼ਮੀ ਤੇ 3 ਲਾਪਤਾ
ਸੜਕ ਸੁਰੱਖਿਆ 'ਚ ਸੁਧਾਰ ਲਿਆਉਣ ਲਈ ਹਾਲ ਹੀ 'ਚ ਸਰਕਾਰ ਨੇ ਟਰੱਕਾਂ ਦੀ ਓਵਰਲੋਡਿੰਗ 'ਤੇ ਵੀ ਸਖ਼ਤੀ ਕੀਤੀ ਸੀ।
ਵਿਸ਼ਵ ਸਿਹਤ ਸੰਗਠਨ (ਡਬਲਿਊ. ਐਚ. ਓ.) ਅਨੁਸਾਰ ਚੀਨ 'ਚ ਹਰ ਸਾਲ ਸੜਕ ਦੁਰਘਟਨਾਵਾਂ 'ਚ 2,00,000 ਲੋਕਾਂ ਦੀ ਮੌਤ ਹੋ ਜਾਂਦੀ ਹੈ।
ਹਾਲ ਹੀ 'ਚ ਉੱਤਰੀ ਚੀਨ ਦੇ ਸ਼ਾਂਕਸੀ ਸੂਬੇ ਦੇ ਲਿਨਫੇਨ ਸ਼ਹਿਰ 'ਚ ਇਕ ਰਾਜਮਾਰਗ ਟੋਲ ਪਲਾਜ਼ੇ ਕੋਲ ਦੋ ਟਰੱਕਾਂ ਤੇ ਇਕ ਮਿੰਨੀ ਬੱਸ ਵਿਚਕਾਰ ਹੋਈ ਟੱਕਰ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਤੇ 11 ਲੋਕ ਜ਼ਖ਼ਮੀ ਹੋ ਗਏ ਸਨ।
ਰਿਪੋਰਟ 'ਚ ਦੱਸਿਆ ਗਿਆ ਕਿ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ | ਮੌਕੇ 'ਤੇ ਰਾਹਤ ਤੇ ਬਚਾਅ ਦਲ ਦੇ ਮੈਂਬਰ ਪਹੁੰਚ ਗਏ ਸਨ, ਜਦਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਟਰਾਂਸਪੋਰਟ ਵਿਭਾਗ ਨੇ ਦੱਸਿਆ ਕਿ ਇਹ ਘਟਨਾ ਗੁਆਂਗਡੋਂਗ ਸੂਬੇ ਦੀ ਫੋਸ਼ਨ ਸਿਟੀ 'ਚ ਉਸ ਜਗ੍ਹਾ 'ਤੇ ਵਾਪਰੀ ਜਿੱਥੇ ਨਵੀਂ ਮੈਟਰੋ ਲਾਈਨ ਲਈ ਨਿਰਮਾਣ ਕਾਰਜ ਚੱਲ ਰਿਹਾ ਸੀ।
ਗੁਆਂਗਡੋਂਗ-ਚੀਨ ਦੇ ਗੁਆਂਗਡੋਂਗ ਸੂਬੇ 'ਚ ਸੜਕ ਧਸਣ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਤੇ 3 ਹੋਰ ਵਿਅਕਤੀਆਂ ਦੇ ਲਾਪਤਾ ਹੋਣ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਇਸ ਘਟਨਾ 'ਚ 9 ਹੋਰ ਲੋਕ ਜ਼ਖ਼ਮੀ ਵੀ ਹੋਏ ਹਨ।