✕
  • ਹੋਮ

ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਖੜਕਿਆ ਡੰਡਾ-ਸੋਟਾ, ਸੱਤਾਧਿਰ 'ਤੇ ਧੱਕੇਸ਼ਾਹੀ ਦੇ ਇਲਜ਼ਾਮ

ਏਬੀਪੀ ਸਾਂਝਾ   |  19 Sep 2018 05:34 PM (IST)
1

ਇਸ ਤੋਂ ਇਲਾਵਾ ਡੇਮਰੂ ਖੁਰਦ ,ਥਰਾਜ,ਠੱਠੀ ਭਾਈ ਤੇ ਲੌਗੀਂਵਿੰਡ ਵਿੱਚ ਵੀ ਵੋਟਾਂ ਪੈਣ ਦੇ ਅਮਲ ਵਿੱਚ ਖਲਲ ਪਿਆ ਤੇ ਕਈ ਜਗ੍ਹਾ ਅਕਾਲੀ ਕਾਂਗਰਸੀ ਵਰਕਰ ਆਪਸ ਵਿੱਚ ਉਲਝਦੇ ਰਹੇ ਪਰ ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਫੋਰਸ ਲਾ ਦਿੱਤੇ ਜਾਣ ਸਦਕਾ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।

2

ਇਸ ਦੀ ਸੂਚਨਾ ਚੋਣਕਾਰ ਅਫਸਰ ਏਡੀਸੀ ਜਗਵਿੰਦਰਜੀਤ ਸਿੰਘ ਨੂੰ ਦਿੱਤੀ ਗਈ। ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਐਸਡੀਐਮ ਬਾਘਾਪੁਰਾਣਾ ਅਮਰਬੀਰ ਸਿੰਘ ਸੰਧੂ ਤੇ ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਨੂੰ ਮੌਕੇ ’ਤੇ ਭੇਜਿਆ ਜਿਨ੍ਹਾਂ ਸਥਿਤੀ 'ਤੇ ਕਾਬੂ ਪਾਇਆ। ਐਸਡੀਐਮ ਵੱਲੋਂ ਜ਼ਿਲ੍ਹਾ ਚੋਣਕਾਰ ਅਫਸਰ ਕਮ ਡਿਪਟੀ ਕਮਿਸ਼ਨਰ ਡੀਪੀ ਸਿੰਘ ਖਰਬੰਦਾ ਨੂੰ ਸਮੁੱਚੀ ਰਿਪੋਰਟ ਭੇਜ ਦਿੱਤੀ ਗਈ ਹੈ। ਹੁਣ ਇਸ ਬੂਥ ’ਤੇ ਦੁਬਾਰਾ ਵੋਟਾਂ ਪਵਾਈਆਂ ਜਾਣਗੀਆਂ।

3

ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਖੁਰਦ ਵਿੱਚ 11.20 ਦੇ ਕਰੀਬ 126 ਨੰਬਰ ਬੂਥ ’ਤੇ 25 ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਕਬਜ਼ਾ ਕਰ ਲਿਆ। ਉਨ੍ਹਾਂ ਧੱਕੇ ਨਾਲ ਬੈਲਟ ਬਾਕਸਾਂ ਵਿੱਚ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ।

4

ਮਾਛੀ ਕੇ ਪਿੰਡ ਵਿੱਚ ਕੁਝ ਬਾਹਰੀ ਬੰਦਿਆਂ ਨੇ ਆ ਕੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ। ਜ਼ਿਲ੍ਹਾ ਪ੍ਰੀਸ਼ਦ ਬਿਲਾਸਪੁਰ ਜ਼ੋਨ ਤੋਂ ਆਜ਼ਾਦ ਉਮੀਦਵਾਰ ਪਰਮਜੀਤ ਨੰਗਲ ਨੇ ਸੱਤਾਧਾਰੀ ਕਾਂਗਰਸ ਉੱਪਰ ਧੱਕੇਸ਼ਾਹੀ ਦੇ ਦੋਸ਼ ਲਾਏ ਹਨ।

5

ਇਸੇ ਤਰ੍ਹਾਂ ਮੋਗਾ ਜ਼ਿਲ੍ਹੇ ਵਿੱਚ ਪੈਂਦੇ ਬਿਲਾਸਪੁਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੇ ਪਿੰਡ ਮਾਛੀਕੇ ਦੇ ਪੋਲਿੰਗ ਬੂਥ ਉੱਪਰ ਗੁੰਡਾਗਰਦੀ ਤੇ ਬੂਥ ਕੈਪਚਰਿੰਗ ਦੀ ਕੋਸ਼ਿਸ਼ ਹੋਈ।

6

ਸ਼ਿਕਾਇਤ ਮਗਰੋਂ ਚੋਣ ਅਮਲਾ ਆਇਆ ਤੇ ਜਾਂਚ ਕਰਨ 'ਤੇ ਇਹ ਸ਼ਿਕਾਇਤ ਸਹੀ ਪਾਈ ਗਈ। ਕੁਝ ਦੇਰ ਵੋਟਿੰਗ ਰੁਕਵਾ ਕੇ ਬੈਲੇਟ ਪੇਪਰ ਬਦਲੇ ਗਏ। ਇਸ ਤੋਂ ਬਾਅਦ ਇੱਥੇ ਮੁੜ ਵੋਟਿੰਗ ਸ਼ੁਰੂ ਹੋ ਗਈ।

7

ਜਲੰਧਰ ਦੇ ਪਿੰਡ ਬੱਲਾਂ ਵਿੱਚ ਵੋਟਿੰਗ ਦੌਰਾਨ ਕੁਝ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਬੈਲੇਟ ਪੇਪਰਾਂ ਵਿੱਚ ਅਕਾਲੀ ਦਲ ਦਾ ਚੋਣ ਨਿਸ਼ਾਨ ਹੀ ਨਹੀਂ।

8

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਸੱਤਾਧਿਰ ਕਾਂਗਰਸ 'ਤੇ ਵੱਡੇ ਪੱਧਰ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲੱਗੇ ਹਨ। ਕਈ ਥਾਵਾਂ 'ਤੇ ਬੂਥ ਕੈਪਚਰਿੰਗ ਦਾ ਕੋਸ਼ਿਸ਼ ਹੋਈ ਤੇ ਕਈ ਥਾਵਾਂ 'ਤੇ ਹਿੰਸਕ ਝੜਪਾਂ ਹੋਈਆਂ। ਮੁਕਤਸਰ 'ਚ ਤਾਂ ਸੁਖਬੀਰ ਬਾਦਲ ਦੀ ਹਾਜ਼ਰੀ 'ਚ ਡੰਡਾ-ਸੋਟਾ ਖੜਕਿਆ।

  • ਹੋਮ
  • Photos
  • ਖ਼ਬਰਾਂ
  • ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਖੜਕਿਆ ਡੰਡਾ-ਸੋਟਾ, ਸੱਤਾਧਿਰ 'ਤੇ ਧੱਕੇਸ਼ਾਹੀ ਦੇ ਇਲਜ਼ਾਮ
About us | Advertisement| Privacy policy
© Copyright@2026.ABP Network Private Limited. All rights reserved.