ਪਹਿਲੇ ਦਿਨ ਇੰਗਲੈਂਡ ਦੇ ਬੱਲੇਬਾਜ਼ ਹਿਟ
ਰੂਟ ਦਾ ਧਮਾਕਾ
ਜੋ ਰੂਟ ਨੇ ਕਪਤਾਨ ਦੇ ਆਊਟ ਹੋਣ ਤੋਂ ਬਾਅਦ ਵੀ ਦਮਦਾਰ ਪਾਰੀ ਨੂੰ ਜਾਰੀ ਰਖਿਆ। ਰੂਟ ਨੇ 167 ਗੇਂਦਾਂ 'ਤੇ ਸੈਂਕੜਾ ਪੂਰਾ ਕੀਤਾ ਅਤੇ ਦਿਨ ਦਾ ਖੇਡ ਖਤਮ ਹੋਣ ਤਕ 141 ਰਨ ਬਣਾ ਕੇ ਨਾਬਾਦ ਰਹੇ। ਰੂਟ ਦੀ ਦਮਦਾਰ ਪਾਰੀ ਦੇ ਆਸਰੇ ਇੰਗਲੈਂਡ ਦੀ ਟੀਮ ਨੇ 300 ਰਨ ਦਾ ਸਕੋਰ ਪਾਰ ਕੀਤਾ।
ਆਮਿਰ-ਅਲੀ ਚਮਕੇ
ਹਾਲਾਂਕਿ ਕੁਕ ਸੈਂਕੜਾ ਜੜਨ ਤੋਂ ਬਾਅਦ ਜਾਦਾ ਸਮਾਂ ਮੈਦਾਨ 'ਤੇ ਨਹੀਂ ਟਿਕੇ ਅਤੇ 105 ਰਨ ਬਣਾ ਕੇ ਆਊਟ ਹੋਏ। ਕੁਕ ਨੇ 172 ਗੇਂਦਾਂ 'ਤੇ 15 ਚੌਕੇ ਲਗਾਉਂਦੇ ਹੋਏ 105 ਰਨ ਬਣਾਏ। ਇਹ ਕੁਕ ਦੇ ਕਰੀਅਰ ਦਾ 30ਵਾਂ ਸੈਂਕੜਾ ਹੈ। ਕੁਕ ਇੰਗਲੈਂਡ ਦੀ 50ਵੇਂ ਮੈਚ 'ਚ ਕਪਤਾਨੀ ਕਰ ਰਹੇ ਹਨ।
ਕੁਕ ਦੀ ਕਪਤਾਨੀ ਪਾਰੀ
ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਸ਼ੁਰੂ ਹੋਏ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਇੰਗਲੈਂਡ ਦੇ ਬੱਲੇਬਾਜ਼ ਹਿਟ ਸਾਬਿਤ ਹੋਏ। ਕਪਤਾਨ ਐਲਿਸਟਰ ਕੁਕ ਅਤੇ ਜੋ ਰੂਟ ਦੇ ਸੈਂਕੜੇਆਂ ਦੇ ਆਸਰੇ ਇੰਗਲੈਂਡ ਨੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ 4 ਵਿਕਤਾ ਗਵਾ ਕੇ 314 ਰਨ ਬਣਾ ਲਏ ਸਨ।
ਪਹਿਲੇ ਦਿਨ ਦੀ ਖੇਡ ਦੌਰਾਨ ਪਾਕਿਸਤਾਨ ਲਾਤੀ ਮੋਹੰਮਦ ਆਮਿਰ ਅਤੇ ਰਾਹਤ ਅਲੀ ਨੇ ਦਮਦਾਰ ਖੇਡ ਵਿਖਾਇਆ। ਦੋਨੇ ਗੇਂਦਬਾਜਾਂ ਨੇ ਦਿਨ ਦੇ ਖੇਡ ਦੌਰਾਨ 2-2 ਵਿਕਟ ਹਾਸਿਲ ਕੀਤੇ। ਮੋਹੰਮਦ ਆਮਿਰ ਨੇ ਐਲੇਕਸ ਹੇਲਸ ਅਤੇ ਐਲਿਸਟਰ ਕੁਕ ਨੂੰ ਆਊਟ ਕੀਤਾ। ਰਾਹਤ ਅਲੀ ਨੇ ਜੇਮਸ ਵਿੰਸ ਅਤੇ ਗੈਰੀ ਬੈਲਾਂਸ ਨੂੰ ਪੈਵਲੀਆਂ ਦਾ ਰਾਹ ਵਿਖਾਇਆ। ਸੀਰੀਜ਼ ਦਾ ਪਹਿਲਾ ਟੈਸਟ ਜਿੱਤ ਕੇ ਪਾਕਿਸਤਾਨ 1-0 ਨਾਲ ਅੱਗੇ ਹੈ।
ਇੰਗਲੈਂਡ ਨੂੰ ਮਜਬੂਤ ਸ਼ੁਰੂਆਤ ਦੇਣ 'ਚ ਸਭ ਤੋਂ ਵੱਡਾ ਯੋਗਦਾਨ ਕਪਤਾਨ ਐਲਿਸਟਰ ਕੁਕ ਦਾ ਰਿਹਾ। ਕਪਤਾਨ ਨੇ ਇੰਗਲੈਂਡ ਨੂੰ ਸ਼ੁਰੂਆਤੀ ਝਟਕੇ ਤੋਂ ਸੰਭਾਲਦੇ ਹੋਏ ਸੈਂਕੜਾ ਜੜਿਆ ਅਤੇ ਟੀਮ ਨੂੰ 200 ਰਨ ਦੇ ਪਾਰ ਪਹੁੰਚਾਇਆ। ਕੁਕ ਨੇ 90 ਗੇਂਦਾਂ 'ਤੇ ਅਰਧ-ਸੈਂਕੜਾ ਪੂਰਾ ਕੀਤਾ ਅਤੇ ਫਿਰ ਤੇਜ਼ੀ ਨਾਲ 157 ਗੇਂਦਾਂ 'ਤੇ 100 ਰਨ ਦਾ ਅੰਕੜਾ ਪਾਰ ਕੀਤਾ।