ਇੰਗਲੈਂਡ ਨੇ ਕੀਤੀ ਸੀਰੀਜ਼ ਕਲੀਨ ਸਵੀਪ
ਇਸ ਜਿੱਤ ਦੇ ਨਾਲ ਹੀ ਇੰਗਲੈਂਡ ਦੀ ਟੀਮ ਨੇ ਸੀਰੀਜ਼ ਇੱਕ ਤਰਫਾ ਅੰਦਾਜ਼ 'ਚ ਕਲੀਨ ਸਵੀਪ ਕਰ ਲਈ।
ਇੰਗਲੈਂਡ ਦੇ ਵੱਡੇ ਸਕੋਰ ਦੇ ਜਵਾਬ 'ਚ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ 164 ਰਨ ਹੀ ਬਣਾ ਸਕੀ। ਪਾਕਿਸਤਾਨ ਦੀ ਕੋਈ ਵੀ ਖਿਡਾਰਨ ਜਾਦਾ ਸਮਾਂ ਮੈਦਾਨ 'ਤੇ ਟਿਕਣ 'ਚ ਨਾਕਾਮ ਰਹੀ। ਪਾਕਿਸਤਾਨ ਦੀਆਂ ਬੱਲੇਬਾਜ਼ਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਕੈਥਰੀਨ ਬਰੰਟ ਦਾ ਸਾਹਮਣਾ ਕਰਨ 'ਚ ਹੋਈ। ਬਰੰਟ ਨੇ 30 ਰਨ ਦੇਕੇ 5 ਵਿਕਟ ਝਟਕੇ।
ਇਸ ਮੈਚ 'ਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ਾਨਦਾਰ ਸ਼ੁਰੂਆਤ ਕੀਤੀ। ਵਿਨਫੀਲਡ ਅਤੇ ਬੇਓਮੌਂਟ ਨੇ ਮਿਲਕੇ ਪਹਿਲੇ ਵਿਕਟ ਲਈ ਤੇਜ਼ੀ ਨਾਲ 59 ਰਨ ਜੋੜੇ। ਵਿਨਫੀਲਡ ਨੇ 43 ਰਨ ਦਾ ਯੋਗਦਾਨ ਪਾਇਆ। ਫਿਰ ਬੇਓਮੌਂਟ ਨੇ ਐਲਵਿਸ ਨਾਲ ਮਿਲਕੇ ਸਕੋਰ ਨੂੰ ਅੱਗੇ ਵਧਾਇਆ ਅਤੇ ਦੂਜੇ ਵਿਕਟ ਲਈ 166 ਰਨ ਦੀ ਪਾਰਟਨਰਸ਼ਿਪ ਕੀਤੀ। ਐਲਵਿਸ ਨੇ 77 ਰਨ ਦੀ ਪਾਰੀ ਖੇਡੀ। ਆਖਰੀ ਓਵਰਾਂ ਦੌਰਾਨ ਨਟੈਲੀ ਸਿਵਰ ਨੇ 22 ਗੇਂਦਾਂ 'ਤੇ 48 ਰਨ ਠੋਕੇ ਅਤੇ ਇੰਗਲੈਂਡ ਨੂੰ 300 ਰਨ ਦਾ ਅੰਕੜਾ ਪਰ ਕਰਵਾਇਆ। ਟੈਮੀ ਬੇਓਮੌਂਟ 168 ਰਨ ਬਣਾ ਕੇ ਨਾਬਾਦ ਰਹੀ। ਬੇਓਮੌਂਟ ਨੇ 144 ਗੇਂਦਾਂ 'ਤੇ 166 ਰਨ ਬਣਾਏ ਅਤੇ ਆਪਣੀ ਪਾਰੀ ਦੌਰਾਨ 20 ਚੌਕੇ ਠੋਕੇ। ਬੇਓਮੌਂਟ ਇੰਗਲੈਂਡ ਦੀ ਪਹਿਲੀ ਬੱਲੇਬਾਜ਼ ਬਣ ਗਈ ਹੈ ਜਿਸਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਲਗਾਤਾਰ ਸੈਂਕੜੇ ਜੜੇ ਹਨ। ਇੰਗਲੈਂਡ ਨੇ ਨਿਰਧਾਰਿਤ 50 ਓਵਰਾਂ 'ਚ 4 ਵਿਕਟ ਗਵਾ ਕੇ 366 ਰਨ ਬਣਾਏ।
ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਪਾਕਿਸਤਾਨ ਖਿਲਾਫ ਵਨਡੇ ਸੀਰੀਜ਼ 3-0 ਨਾਲ ਕਲੀਨ ਸਵੀਪ ਕਰ ਲਈ। ਤੀਜੇ ਵਨਡੇ 'ਚ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ 202 ਰਨ ਨਾਲ ਬਾਜ਼ੀ ਮਾਰੀ। ਟੈਮੀ ਬੇਓਮੌਂਟ ਦੀ ਰਿਕਾਰਡ ਤੋੜ ਪਾਰੀ ਦੇ ਆਸਰੇ ਇੰਗਲੈਂਡ ਨੇ ਇਹ ਕਮਾਲ ਕੀਤਾ।