ਮੀਂਹ ਦੀ ਭੇਂਟ ਚੜ੍ਹਿਆ ਤੀਜਾ ਵਨਡੇ
ਇੰਗਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਗਏ ਤੀਜੇ ਵਨਡੇ ਮੈਚ 'ਚ ਪਾਣੀ ਫਿਰ ਗਿਆ। ਲਗਾਤਾਰ ਪੈਂਦੀ ਬਾਰਿਸ਼ ਨੇ ਮੈਚ ਨੂੰ ਬਿਨਾ ਨਤੀਜੇ ਦੇ ਹੀ ਖਤਮ ਕਰ ਦਿੱਤਾ।
ਇਸ ਮੈਚ 'ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਇੰਗਲੈਂਡ ਨੇ ਸ਼ੁਰੂਆਤੀ ਓਵਰਾਂ 'ਚ ਸ਼੍ਰੀਲੰਕਾ ਦੀ ਟੀਮ ਨੂੰ ਖੁਲ ਕੇ ਰਨ ਬਣਾਉਣ ਦਾ ਮੌਕਾ ਨਹੀਂ ਦਿੱਤਾ।
ਨਾਲ ਹੀ ਇੰਗਲੈਂਡ ਨੇ ਸ਼੍ਰੀਲੰਕਾ ਨੂੰ 32 ਰਨ ਦੇ ਸਕੋਰ ਤਕ 2 ਝਟਕੇ ਵੀ ਦੇ ਦਿੱਤੇ। ਕੁਸਲ ਮੈਂਡਿਸ (53) ਅਤੇ ਦਿਨੇਸ਼ ਚੰਡੀਮਲ(66) ਨੇ ਮਿਲਕੇ ਸ਼੍ਰੀਲੰਕਾ ਦੀ ਪਾਰਿ ਨੂੰ ਸੰਭਾਲਿਆ। ਦੋਨਾ ਨੇ ਮਿਲਕੇ ਤੀਜੇ ਵਿਕਟ ਲਈ 56 ਰਨ ਜੋੜੇ। ਮੈਂਡਿਸ ਦੇ ਆਊਟ ਹੋਣ ਤੋਂ ਬਾਅਦ ਚੰਡੀਮਲ ਨੇ ਕਪਤਾਨ ਮੈਥਿਊਸ ਨਾਲ ਮਿਲਕੇ ਚੌਥੇ ਵਿਕਟ ਲਈ 80 ਰਨ ਦੀ ਪਾਰਟਨਰਸ਼ਿਪ ਕੀਤੀ।
ਸ਼੍ਰੀਲੰਕਾ ਦੀ ਪਾਰਿ ਤਾਂ ਸੰਭਲੀ ਪਰ ਟੀਮ ਦੇ ਸਕੋਰ ਨੂੰ ਤੇਜ਼ੀ ਨਹੀਂ ਮਿਲ ਸਕੀ। ਆਖਰੀ ਓਵਰਾਂ ਦੌਰਾਨ ਉਪਲ ਥਰੰਗਾ ਨੇ 33 ਗੇਂਦਾਂ 'ਤੇ 40 ਰਨ ਦੀ ਪਾਰੀ ਖੇਡ ਸ਼੍ਰੀਲੰਕਾ ਨੂੰ ਮਜਬੂਤ ਸਕੋਰ ਤਕ ਪਹੁੰਚਣ 'ਚ ਮਦਦ ਕੀਤੀ। ਸ਼੍ਰੀਲੰਕਾ ਨੇ ਨਿਰਧਾਰਿਤ 50 ਓਵਰਾਂ 'ਚ 9 ਵਿਕਟ ਗਵਾ ਕੇ 248 ਰਨ ਬਣਾਏ। ਇੰਗਲੈਂਡ ਲਈ ਵੋਕਸ ਅਤੇ ਪਲੰਕਟ ਨੇ 3-3 ਵਿਕਟ ਝਟਕੇ।
ਜਵਾਬ 'ਚ ਇੰਗਲੈਂਡ ਨੇ 4 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ 16 ਰਨ ਬਣਾਏ ਸਨ ਜਦ ਮੀਂਹ ਨੇ ਅੜਿੱਕਾ ਪਾਇਆ ਅਤੇ ਮੈਚ ਰੋਕਣਾ ਪਿਆ। ਦੂਜੇ ਵਨਡੇ 'ਚ ਸੈਂਕੜਾ ਜਦਂ ਵਾਲੇ ਹੇਲਜ਼ ਬਿਨਾ ਖਾਤਾ ਖੋਲੇ ਹੀ ਆਊਟ ਹੋ ਗਏ। ਰੋਟੀ ਅਤੇ ਰੌਏ ਨਾਬਾਦ ਮੈਦਾਨ 'ਤੇ ਖੜੇ ਸਨ ਜਦ ਮੈਚ ਰੋਕਣਾ ਪਿਆ।
ਇਹ ਮੈਚ ਬਿਨਾ ਨਤੀਜੇ ਖਤਮ ਹੋਇਆ। ਸੀਰੀਜ਼ ਦਾ ਪਹਿਲਾ ਮੈਚ ਟਾਈ ਹੋਇਆ ਸੀ ਜਦਕਿ ਦੂਜੇ ਮੈਚ 'ਚ ਇੰਗਲੈਂਡ ਨੇ 10 ਵਿਕਟਾਂ ਨਾਲ ਬਾਜ਼ੀ ਮਾਰੀ ਸੀ। ਹੁਣ 3 ਮੈਚਾਂ ਤੋਂ ਬਾਅਦ ਇੰਗਲੈਂਡ ਦੀ ਟੀਮ ਸੀਰੀਜ਼ 1-0 ਨਾਲ ਅੱਗੇ ਹੈ।