✕
  • ਹੋਮ

ਬ੍ਰੈੱਸਟ ਕੈਂਸਰ ਦੇ ਇਹ ਕਾਰਨ ਤੁਹਾਨੂੰ ਕਰ ਦੇਣਗੇ ਹੈਰਾਨ

ਏਬੀਪੀ ਸਾਂਝਾ   |  03 Sep 2016 03:54 PM (IST)
ਬ੍ਰੈੱਸਟ ਕੈਂਸਰ ਦੇ ਇਹ ਕਾਰਨ ਤੁਹਾਨੂੰ ਕਰ ਦੇਣਗੇ ਹੈਰਾਨ

ਬ੍ਰੈੱਸਟ ਕੈਂਸਰ ਹੋਣ ਦੇ ਕਈ ਕਾਰਨ ਹਨ। ਪਰ ਹਾਲ ਹੀ ਵਿੱਚ ਇੱਕ ਅਜਿਹਾ ਕਾਰਨ ਵੀ ਸਾਹਮਣੇ ਆਈਆਂ ਹੈ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ।

1

2

3

ਬ੍ਰੈੱਸਟ ਕੈਂਸਰ ਸਰਜਨ ਡਾਕਟਰ ਵਿਨੇ ਦੇਸ਼ ਮਾਣੇ ਦਾ ਕਹਿਣਾ ਹੈ ਕਿ ਇੰਡੀਅਨ ਕੈਂਸਰ ਸੋਸਾਇਟੀ ਦੇ ਤਾਜ਼ਾ ਆਕੜਿਆਂ ਨੂੰ ਵੇਖੀਏ ਤਾਂ ਮੁੰਬਈ ਵਿੱਚ ਰਹਿਣ ਵਾਲਿਆਂ ਮਹਿਲਾਵਾਂ ਵਿੱਚ 75 ਸਾਲ ਦੀ ਉਮਰ ਤੋਂ ਪਹਿਲਾਂ 26 ਵਿੱਚੋਂ 1 ਮਹਿਲਾ ਨੂੰ ਬ੍ਰੈੱਸਟ ਕੈਂਸਰ ਹੋਣ ਦਾ ਖ਼ਤਰਾ ਹਮੇਸ਼ਾ ਬਰਕਰਾਰ ਰਹਿੰਦਾ ਹੈ।

4

ਇਸ ਰਿਸਰਚ ਵਿੱਚ ਇਹ ਸਾਹਮਣੇ ਆਈਆਂ ਹੈ ਕਿ ਭਾਰਤੀ ਮਹਿਲਾਵਾਂ ਵਿੱਚ ਬ੍ਰੈੱਸਟ ਕੈਂਸਰ ਸਭ ਤੋਂ ਆਮ ਬਿਮਾਰੀ ਹੈ। ਇਹ ਵੀ ਵੇਖਿਆ ਗਿਆ ਹੈ ਕਿ ਉੱਚ ਵਰਗ ਦੀਆਂ ਮਹਿਲਾਵਾਂ ਵਿੱਚ ਇਹ ਖ਼ਤਰਾ ਜ਼ਿਆਦਾ ਹੈ।

5

ਡਾਕਟਰ ਨੇ ਇਹ ਕਿਹਾ ਹੈ ਕਿ ਭਾਰਤੀ ਮਹਿਲਾਵਾਂ ਦਾ ਜੇਕਰ ਬੀ.ਐਮ.ਆਈ. ਠੀਕ ਹੈ, ਪਰ ਉਨ੍ਹਾਂ ਦੀ ਕਮਰ ਅਤੇ ਪੱਟਾਂ 'ਤੇ ਚਰਬੀ ਜ਼ਿਆਦਾ ਹੈ ਤਾਂ ਵੀ ਬ੍ਰੈੱਸਟ ਕੈਂਸਰ ਹੋਣ ਦੀ ਸੰਭਾਵਨਾ ਰਹਿੰਦੀ ਹੈ।

6

ਡਾਕਟਰ ਦਾ ਕਹਿਣਾ ਹੈ ਕਿ ਇਹ ਰਿਸਰਚ ਸਾਬਤ ਕਰਦੀ ਹੈ ਕਿ ਮੋਟਾਪਾ ਹਰ ਤਰ੍ਹਾਂ ਦੇ ਬ੍ਰੈੱਸਟ ਕੈਂਸਰ ਦੇ ਹੋਣ ਦੀਆਂ ਸੰਭਾਵਨਾਵਾਂ ਨੂੰ ਵਧਾ ਦਿੰਦਾ ਹੈ।

7

ਪਰੇਲ ਵਿਖੇ, ਦੇਸ਼ ਦੇ ਪ੍ਰਮੁੱਖ ਕੈਂਸਰ ਟਾਟਾ ਮੈਮੋਰੀਅਲ ਹਸਪਤਾਲ ਵੱਲੋਂ ਪਹਿਲੀ ਵਾਰ ਅਜਿਹਾ ਰਿਸਰਚ ਕੀਤੀ ਗਈ ਹੈ, ਜਿਸ ਵਿੱਚ ਪਤਾ ਲੱਗਿਆ ਹੈ ਕਿ ਮੋਟਾਪਾ, ਵੱਧ ਚਰਬੀ ਅਤੇ ਲੱਕ ਦਾ ਪਰਿਮਾਪ 80 ਸੈਂਟੀਮੀਟਰ ਤੋਂ ਜ਼ਿਆਦਾ ਹੋਣਾ ਭਾਰਤੀ ਮਹਿਲਾਵਾਂ ਵਿੱਚ ਬ੍ਰੈੱਸਟ ਕੈਂਸਰ ਹੋਣ ਦਾ ਖ਼ਤਰਾ ਤਿੰਨ ਗੁਣ ਵੱਧ ਜਾਂਦਾ ਹੈ।

8

ਟਾਟਾ ਮੈਮੋਰੀਅਲ ਹਸਪਤਾਲ ਦੇ ਐਪੀਡੇਮੋਲਾਜੀ ਵਿਭਾਗ ਦੇ ਹੈਡ ਡਾਕਟਰ ਰਾਜੇਸ਼ ਦੀਕਸ਼ਤ ਦਾ ਕਹਿਣਾ ਹੈ ਕਿ ਉਨ੍ਹਾਂ ਮਹਿਲਾਵਾਂ ਵਿੱਚ ਬ੍ਰੈੱਸਟ ਕੈਂਸਰ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ ਜੋ ਸ਼ਹਿਰਾਂ ਵਿੱਚ ਰਹਿੰਦੇ ਹਨ।

9

ਕਈ ਤਰ੍ਹਾਂ ਦੇ ਬ੍ਰੈੱਸਟ ਕੈਂਸਰ ਹੁੰਦੇ ਹਨ। ਕੁੱਝ ਕੈਂਸਰ ਹਾਰਮੋਨ ਐਸਟ੍ਰੋਜਨ ਤੇ ਨਿਰਭਰ ਕਰਦੇ ਹਨ ਤਾਂ ਕੁੱਝ ਮਹਿਲਾਵਾਂ ਵਿੱਚ ਮੀਨੋ ਪੋਜ਼ ਤੋਂ ਬਾਅਦ।

10

ਇਹ ਰਿਸਰਚ ਕੈਂਸਰ ਆਫ਼ ਯੁਰੋਪੀਯ ਜਨਰਲ ਵਿੱਚ ਵੀ ਪ੍ਰਕਾਸ਼ਿਤ ਹੋਈ ਸੀ।

11

ਬ੍ਰੈੱਸਟ ਕੈਂਸਰ ਹੋਣ ਦੇ ਕਈ ਕਾਰਨ ਹਨ। ਪਰ ਹਾਲ ਹੀ ਵਿੱਚ ਇੱਕ ਅਜਿਹਾ ਕਾਰਨ ਵੀ ਸਾਹਮਣੇ ਆਈਆਂ ਹੈ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ।

12

ਇੱਕ ਰਿਸਰਚ ਕੀਤੀ ਗਈ, ਜਿਸ ਵਿੱਚ ਇਹ ਪਾਇਆ ਗਿਆ ਕਿ ਬ੍ਰੈੱਸਟ ਕੈਂਸਰ ਦਾ ਕਾਰਨ ਜ਼ਰੂਰਤ ਤੋਂ ਜ਼ਿਆਦਾ ਵੱਡੀ ਕਮਰ ਵੀ ਹੋ ਸਕਦੀ ਹੈ।

  • ਹੋਮ
  • Photos
  • ਖ਼ਬਰਾਂ
  • ਬ੍ਰੈੱਸਟ ਕੈਂਸਰ ਦੇ ਇਹ ਕਾਰਨ ਤੁਹਾਨੂੰ ਕਰ ਦੇਣਗੇ ਹੈਰਾਨ
About us | Advertisement| Privacy policy
© Copyright@2026.ABP Network Private Limited. All rights reserved.